YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 7 OF 40

ਯਹੋਸ਼ੁਆ ਨੇ ਕੂਚ ਦੁਆਰਾ ਇਸਰਾਏਲ ਦੀ ਆਪਣੀ ਅਗਵਾਈ ਦੌਰਾਨ ਮੂਸਾ ਦਾ ਨੇੜਿਓਂ ਅਨੁਸਰਣ ਕੀਤਾ। ਉਹ ਡੇਰੇ ਦੇ ਬਾਹਰ ਅਤੇ ਪਰਮੇਸ਼ੁਰ ਦੇ ਪਹਾੜ ਦੇ ਹੇਠਾਂ ਨਿਯਮਿਤ ਤੌਰ'ਤੇ ਉਸਦੀ ਉਡੀਕ ਕਰਦਾ ਸੀ। ਇੰਤਜ਼ਾਰ ਅਤੇ ਦੇਖਣ ਦੇ ਇਹਨਾਂ ਸਮਿਆਂ ਨੇ ਉਸਦੇ ਅੰਦਰ ਉਸ ਪਰਮੇਸ਼ੁਰ ਦੇ ਲਈ ਡੂੰਘਾ ਸਨਮਾਨ ਪੈਦਾ ਕੀਤਾ ਹੋਵੇਗਾ ਜਿਸਨੇ ਉਹਨਾਂ ਸਾਰਿਆਂ ਦੀ ਅਗਵਾਈ ਕੀਤੀ ਸੀ।ਮੂਸਾ ਦੀ ਮੌਤ ਤੋਂ ਬਾਅਦ,ਪਰਮੇਸ਼ੁਰ ਇਕੱਲੇ ਯਹੋਸ਼ੁਆ ਨਾਲ ਗੱਲ ਕਰਦਾ ਹੈ ਅਤੇ ਉਸ ਨੂੰ ਤਕੜਾ ਹੋਣ​​ਅਤੇ ਹੌਸਲਾ ਰੱਖਣ ਲਈ ਉਤਸ਼ਾਹਿਤ ਕਰਦਾ ਹੈ ਕਿਉਂਕਿ ਉਹ ਉਸ ਦੇ ਨਾਲ ਹੋਵੇਗਾ ਜਿਵੇਂ ਉਹ ਮੂਸਾ ਦੇ ਨਾਲ ਸੀ। ਇੰਨੇ ਸਾਰੇ ਲੋਕਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਅਤੇ ਉਨ੍ਹਾਂ ਨੂੰ ਮੁੜ ਵਸਾਉਣ ਦੇ ਵੱਡੇ ਕੰਮ ਬਾਰੇ ਇੱਕ ਨਵੇਂ ਅਗੁਏ ਲਈ ਕਿੰਨਾ ਦਿਲਾਸਾ ਦਿੱਤਾ ਗਿਆ ਹੈ! ਯਹੋਸ਼ੁਆ ਕਦੇ ਵੀ ਪਰਮੇਸ਼ੁਰ ਦੀ ਆਗਿਆ ਮੰਨਣ ਵਿੱਚ ਨਹੀਂ ਡਗਮਗਾਉਂਦਾ ਹੈ ਅਤੇ ਇਹੀ ਆਗਿਆਕਾਰਤਾ ਹੈ ਜਿਸਨੇ ਉਸਨੂੰ ਭੀੜ ਤੋਂ ਵੱਖ ਕੀਤਾ (ਯਫੁੰਨਾਹ ਦੇ ਪੁੱਤਰ ਕਾਲੇਬ ਦੇ ਨਾਲ)।

ਇਕ ਹੋਰ ਹਿਦਾਇਤ ਜੋ ਪਰਮੇਸ਼ੁਰ ਵਾਰ-ਵਾਰ ਯਹੋਸ਼ੁਆ ਨੂੰ ਦਿੰਦਾ ਹੈ ਉਹ ਇਹ ਹੈ ਕਿ ਬਿਵਸਥਾ ਦੀ ਕਿਤਾਬ ਉਸ ਤੋਂ ਦੂਰ ਨਹੀਂ ਹੋਣੀ ਚਾਹੀਦੀ। ਇਹ ਹੁਕਮ ਆਪਣੇ ਆਪ ਵਿੱਚ ਭਾਰੀ ਹੈ ਕਿਉਂਕਿ ਪਰਮੇਸ਼ੁਰ ਨੇ ਮੂਸਾ ਨੂੰ (ਦਸ ਹੁਕਮਾਂ ਤੋਂ ਇਲਾਵਾ) ਬਹੁਤ ਸਾਰੇ ਹੁਕਮ ਦਿੱਤੇ ਸਨ।ਜੇ ਪਰਮੇਸ਼ੁਰ ਨਾਲ ਰਿਸ਼ਤੇ ਰਾਹੀਂ ਆਪਣੇ ਜੀਵਨ ਵਿੱਚ ਇਨ੍ਹਾਂ ਹੁਕਮਾਂ ਤੋਂ ਸੇਧ ਲਈ ਜਾਵੇ ਤਾਂ ਇਨ੍ਹਾਂ ਦੁਆਰਾ ਜੀਉਣਾ ਆਸਾਨ ਹੋ ਜਾਵੇਗਾ। ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਅਸੀਂ ਉਹ ਕਰਦੇ ਹਾਂ ਜੋ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਅਤੇ ਇਹ ਕੋਈ ਕੰਮ ਨਹੀਂ ਹੈ। ਇਹ ਪਰਮੇਸ਼ੁਰ ਦੇ ਨਾਲ ਸਾਡੇ ਚੱਲਣ ਤੋਂ ਕੋਈ ਵੱਖਰਾ ਨਹੀਂ ਹੈ। ਜਦੋਂ ਅਸੀਂ ਉਸ ਨੂੰ ਉਸ ਸਭ ਕੁਝ ਨਾਲ ਪਿਆਰ ਕਰਦੇ ਹਾਂ ਜੋ ਸਾਡੇ ਕੋਲ ਹੈ ਅਤੇ ਹਾਂ,ਤਾਂ ਉਸਦੇ ਵਚਨ ਨੂੰ ਮੰਨਣਾ ਅਤੇ ਉਸਦੇ ਹੁਕਮਾਂ ਅਨੁਸਾਰ ਜੀਣਾ ਬੋਝ ਨਹੀਂ ਹੈ.

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਮੈਂ ਪਰਮੇਸ਼ੁਰ ਨੂੰ ਦਿਲੋਂ ਪਿਆਰ ਕਰਦਾ ਹਾਂ?
ਕੀ ਮੈਂ ਉਸਦੇ ਲਿਖੇ ਵਚਨ ਅਨੁਸਾਰ ਜੀਉਂਦਾ ਹਾਂ?
ਕੀ ਮੇਰੀ ਜ਼ਿੰਦਗੀ ਵਿਚ ਕੋਈ ਅਜਿਹਾ ਖੇਤਰ ਹੈ ਜਿੱਥੇ ਡਰ ਭਾਰੂ ਹੈ?ਕੀ ਮੈਨੂੰ ਆਪਣੇ ਆਪ ਨੂੰ “ਤਕੜਾ ਅਤੇ ਹੌਸਲਾ ਰੱਖਣ” ਦੀ ਯਾਦ ਦਿਵਾਉਣੀ ਚਾਹੀਦੀ ਹੈ ਕਿਉਂਕਿ ਪਰਮੇਸ਼ੁਰ ਮੇਰੇ ਨਾਲ ਹੈ?

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More