YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 9 OF 40

ਪੂਰਾ ਸਮਾਂ ਪਰਮੇਸ਼ੁਰ ਨੂੰ ਸਮਰਪਿਤ ਅਤੇ ਇੱਕ ਬਜ਼ੁਰਗ ਜਾਜਕ ਦੀ ਸਰਪ੍ਰਸਤੀ ਹੇਠਾਂ ਮੰਦਰ ਵਿੱਚ ਇੱਕ ਇਕੱਲਾ ਛੋਟਾ ਬੱਚਾ। ਇਹ ਉਹ ਹਾਲਾਤ ਹਨ ਜਿਨਾਂ ਵਿੱਚ ਪਰਮੇਸ਼ੁਰ ਨੇ ਪਹਿਲਾਂ ਸਮੂਏਲ ਨਾਲ ਗੱਲ ਕੀਤੀ ਸੀ। ਉਹ ਪ੍ਰਭੂ ਦਾ ਇੱਕ ਸ਼ਕਤੀਸ਼ਾਲੀ ਨਬੀ ਬਣਿਆ,ਇੰਨਾ ਸ਼ਕਤੀਸ਼ਾਲੀ ਕਿ ਉਸਦਾ ਕੋਈ ਵੀ ਸ਼ਬਦ ਧਰਤੀ ਉੱਤੇ ਅਕਾਰਥੀ ਨਹੀਂ ਡਿੱਗਿਆ। ਇਸਦੇ ਪਿੱਛੇ ਕਾਰਣ ਸ਼ਾਇਦ ਇਹ ਸੀ ਕਿ ਉਸਦੇ ਕੋਲ ਇੱਕ ਕੰਨ ਸੀ ਜੋ ਪਰਮੇਸ਼ੁਰ ਦੀ ਅਵਾਜ਼ ਨਾਲ ਜੁੜਿਆ ਹੋਇਆ ਸੀ,ਉਹ ਜੋ ਵੀ ਬੋਲਦਾ ਸੀ ਉਹ ਉਸਨੂੰ ਪਰਮੇਸ਼ੁਰ ਦੁਆਰਾ ਦਿੱਤਾ ਗਿਆ ਸੀ ਇਸਲਈ ਉਸਦੇ ਸ਼ਬਦਾਂ ਦੇ ਬੇਕਾਰ ਜਾਂ ਬੇਅਸਰ ਹੋਣ ਦੀ ਕੋਈ ਗੁੰਜਾਇਸ਼ ਨਹੀਂ ਸੀ। ਕੀ ਇਹ ਹੈਰਾਨੀਜਨਕ ਨਹੀਂ ਹੈ?ਸਮੂਏਲ ਦਾ ਕੰਮ ਆਸਾਨ ਨਹੀਂ ਸੀ ਕਿਉਂਕਿ ਉਹ ਉਨ੍ਹਾਂ ਲੋਕਾਂ ਦੀ ਵਿੱਚ ਸੇਵਕਾਈ ਕਰਦਾ ਸੀ ਜੋ ਦਿਲੋਂ ਬਾਗੀ ਸਨ। ਆਖਰਕਾਰ ਉਨ੍ਹਾਂ ਨੇ ਉਸਨੂੰ ਦੱਸਿਆ ਕਿ ਉਹ ਇੱਕ ਰਾਜਾ ਚਾਹੁੰਦੇ ਹਨ। ਭਾਵੇਂ ਉਨ੍ਹਾਂ ਨੇ ਨਹੀਂ ਕਿਹਾ ਪਰ ਉਨ੍ਹਾਂ ਦਾ ਪੂਰੀ ਤਰ੍ਹਾਂ ਇਰਾਦਾ ਸੀ ਕਿ ਹੁਣ ਉਹ ਸੇਮੂਏਲ ਦੇ ਮੂੰਹ ਤੋਂ ਨਿਰਦੇਸ਼ ਅਤੇ ਮਾਰਗਦਰਸ਼ਨ ਲਈ ਪਰਮੇਸ਼ੁਰ ਦਾ ਵਚਨ ਨਹੀਂ ਚਾਹੁੰਦੇ ਸਨ। ਉਹ ਕੋਈ ਅਜਿਹਾ ਵਿਅਕਤੀ ਚਾਹੁੰਦੇ ਸਨ ਜੋ ਲੜਾਈ ਵਿੱਚ ਉਨ੍ਹਾਂ ਦੀ ਅਗਵਾਈ ਕਰੇ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਾਂਗ ਉਨ੍ਹਾਂ ਉੱਤੇ ਰਾਜ ਕਰੇ। ਉਹ ਦੂਜਿਆਂ ਵਾਂਗ ਬਣਨਾ ਚਾਹੁੰਦੇ ਸਨ ਜਦੋਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਵੱਖਰਾ ਕਰਨਾ ਚਾਹੁੰਦਾ ਸੀ।

ਜਦ ਉਹ ਉਸ ਅਪਰਵਾਨਗੀ ਵਿੱਚੋਂ ਗੁਜਰ ਰਿਹਾ ਸੀ ਤਾਂ ਪਰਮੇਸ਼ੁਰ ਸਮੂਏਲ ਨੂੰ ਭਰੋਸਾ ਦਿਵਾਉਂਦਾ ਹੈਕਿ ਉਹ ਸਮੂਏਲ ਨੂੰ ਨਹੀਂ ਪਰ ਉਸਨੂੰ ਰੱਦ ਕਰ ਰਹੇ ਸਨ। ਪਰਮੇਸ਼ੁਰ ਦੀ ਹਿਦਾਇਤ ਦੇ ਅਨੁਸਾਰ ਸਮੂਏਲ ਅੱਗੇ ਵਧਦਾ ਹੈ ਅਤੇ ਸ਼ਾਊਲ ਨੂੰ ਇਜ਼ਰਾਈਲ ਦੇ ਪਹਿਲੇ ਰਾਜੇ ਵਜੋਂ ਮਸਹ ਕਰਦਾ ਹੈ ਪਰ ਪਹਿਲਾਂ ਉਨ੍ਹਾਂ ਨੂੰ ਇੱਕ ਕਾਨੂੰਨੀ ਚੇਤਾਵਨੀ ਦਿੱਤੇ ਬਿਨਾਂ ਨਹੀਂ ਕਿ ਇੱਕ ਰਾਜਾ ਉਨ੍ਹਾਂ ਤੋਂ ਕੀ ਮੰਗ ਕਰੇਗਾ। ਸਮੂਏਲ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਸੁਣਨ ਦੇ ਹੁਨਰ ਨੂੰ ਨਿਖਾਰਿਆ ਸੀ ਅਤੇ ਇਸ ਲਈ ਉਹ ਕਦੇ ਵੀ ਪਰਮੇਸ਼ੁਰ ਦੀ ਆਤਮਾ ਦੇ ਸੰਪਰਕ ਤੋਂ ਬਾਹਰ ਨਹੀਂ ਸੀ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਤੁਸੀਂ ਪਰਮੇਸ਼ੁਰ ਤੋਂ ਕੀ ਮੰਗ ਰਹੇ ਹੋ ਜੋ ਸਪਸ਼ਟ ਤੌਰ ਤੇ ਤੁਹਾਡੇ ਲਈ ਉਸਦੀ ਇੱਛਾ ਵਿੱਚ ਨਹੀਂ ਹੈ?
ਤੁਸੀਂ ਪਵਿੱਤਰ ਆਤਮਾ ਦੀ ਅਵਾਜ਼ ਨਾਲ ਕਿੰਨੇ ਕੁ ਜੁੜੇ ਹੋਏ ਹੋ?
ਕੀ ਤੁਸੀਂ ਪਵਿੱਤਰ ਆਤਮਾ ਨੂੰ ਆਪਣੀਆਂ ਭਾਵਨਾਵਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੱਤੀ ਹੈ ਤਾਂ ਜੋ ਉਹ ਤੁਹਾਨੂੰ ਉਹਨਾਂ ਨੂੰ ਮਹਿਸੂਸ ਕਰਨ ਅਤੇ ਉਹਨਾਂ ਨੂੰ ਛੱਡਣ ਵਿੱਚ ਮਦਦ ਕਰ ਸਕੇ ਜੋ ਜ਼ਰੂਰੀ ਨਹੀਂ ਹੈ?

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More