YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 6 OF 40

ਮੂਸਾ ਅਤੇ ਪਰਮੇਸ਼ੁਰ ਦਾ ਰਿਸ਼ਤਾ ਸੀਨਾ ਦੇ ਪਹਾੜ ਤੋਂ ਸ਼ੁਰੂ ਹੋਇਆ ਜਿੱਥੇ ਮੂਸਾ ਆਪਣੀਆਂ ਭੇਡਾਂ ਚਰਾ ਰਿਹਾ ਸੀI ਜੋ ਬਲਦੀ ਹੋਈ ਝਾੜੀ ਤੋਂ ਸ਼ੁਰੂ ਹੋਇਆ ਸੀ ਅਗਲੇ ਚਾਲੀ ਸਾਲਾਂ ਤੱਕ ਜਾਰੀ ਰਿਹਾ ਅਤੇ ਨੇੜਤਾ ਵਿੱਚ ਵਧਦਾ ਹੀ ਗਿਆI ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਮੂਸਾ ਨਾਲ ਇੱਕ ਦੋਸਤ ਦੀ ਤਰਾਂ ਗੱਲਬਾਤ ਕੀਤੀ।ਪਰਮੇਸ਼ੁਰ ਅਤੇ ਮੂਸਾ ਦੀ ਪਹਿਲੀ ਗੱਲਬਾਤ ਦੇ ਦੌਰਾਨ ਮੂਸਾ ਡਾਵਾਂਡੋਲ ਅਤੇ ਡਰਿਆ ਹੋਇਆ ਸੀ ਜਦ ਕਿ ਪਰਮੇਸ਼ੁਰ ਨੇ ਸਥਾਪਿਤ ਕੀਤਾ ਸੀ ਕਿ ਉਹ ਕੌਣ ਸੀ ਅਤੇ ਕੀ ਕਰੇਗਾ। ਇਹ ਦਿਲਚਸਪ ਹੈ ਕਿ ਪਰਮੇਸ਼ੁਰ ਮੂਸਾ ਦੇ ਸਵਾਲਾਂ ਦਾ ਸਿੱਧਾ ਜਵਾਬ ਨਹੀਂ ਦਿੰਦਾ ਹੈ ਪਰ ਸਪਸ਼ਟ ਤੌਰ'ਤੇ ਇਸ ਤਰੀਕੇ ਨਾਲ ਜਵਾਬ ਦਿੰਦਾ ਹੈ ਜੋ ਉਸ ਦੇ ਵਿਚਾਰਾਂ ਨੂੰ ਉਸ ਦੇ ਵਿਚਾਰਾਂ ਦੇ ਉੱਪਰ ਅਤੇ ਉਸ ਦੇ ਤਰੀਕਿਆਂ ਨੂੰ ਉਸ ਦੇ ਤਰੀਕਿਆਂ ਤੋਂ ਉੱਪਰ ਰੱਖਦਾ ਹੈ।

ਆਉਣ ਵਾਲੇ ਸਾਲਾਂ ਵਿੱਚ ਮੂਸਾ ਨੂੰ ਪਰਮੇਸ਼ੁਰ ਦੁਆਰਾ ਨਜ਼ਦੀਕੀ ਸੰਗਤੀ ਵਿੱਚ ਬੁਲਾਇਆ ਜਾਵੇਗਾ ਪਰ ਮੂਸਾ ਨੇ ਕਦੇ ਵੀ ਪਰਮੇਸ਼ੁਰ ਦੀ ਪਵਿੱਤਰਤਾ ਅਤੇ ਮਹਿਮਾ ਦੀ ਨਜ਼ਰ ਨੂੰ ਨਹੀਂ ਗੁਆਇਆ। ਮੂਸਾ ਨੇ ਪਰਮੇਸ਼ੁਰ ਨਾਲ ਇੰਨਾ ਸਮਾਂ ਬਿਤਾਇਆ ਕਿ ਉਸਦਾ ਰੂਪ ਬਦਲ ਗਿਆ ਅਤੇ ਉਸਨੂੰ ਆਪਣੇ ਚਿਹਰੇ ਦੀ ਚਮਕ ਨੂੰ ਛੁਪਾਉਣ ਲਈ ਇੱਕ ਪੜਦਾ ਪਾਉਣਾ ਪਿਆ। ਹਾਲਾਂਕਿ ਉਹ ਪਰਮੇਸ਼ੁਰ ਦੇ ਵਚਨ ਦੇ ਵਿਰੁੱਧ ਇੱਕ ਬਗਾਵਤ ਦੇ ਕਾਰਨ ਵਾਅਦਾ ਕੀਤੇ ਹੋਏ ਦੇਸ਼ ਵਿੱਚ ਦਾਖਲ ਨਹੀਂ ਹੋ ਸਕਿਆ,ਪਰ ਜਦਉਹ ਮਰ ਗਿਆ ਤਾਂ ਖੁਦ ਪਰਮੇਸ਼ੁਰ ਦੁਆਰਾ ਦਫ਼ਨਾਇਆ ਗਿਆ! ਕਿੰਨੇ ਮਾਣ ਦੀ ਗੱਲ ਹੈ! ਉਨ੍ਹਾਂ ਦੀ ਨੇੜਤਾ ਦਾ ਕਿੰਨਾ ਵੱਡਾ ਸਬੂਤ!

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਮੈਨੂੰ ਪਰਮੇਸ਼ੁਰ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
ਕੀ ਮੈਂ ਪਰਮੇਸ਼ੁਰ ਨਾਲ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ?
ਕੀ ਪਰਮੇਸ਼ੁਰ ਨਾਲ ਮੇਰਾ ਸਮਾਂ ਮੈਨੂੰ ਪਰਿਵਰਤਿਤ ਕਰ ਰਿਹਾ ਹੈ?

Scripture

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More