YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 8 OF 40

ਇਹ ਦੇਖਣਾ ਹੈਰਾਨੀਜਨਕ ਹੈ ਕਿ ਕਿਵੇਂ ਪ੍ਰਭੂ ਦਾ ਦੂਤ ਗਿਦਾਊਨ ਨੂੰ ਸੰਬੋਧਿਤ ਕਰਦਾ ਹੈ ਜਦੋਂ ਉਹ ਇੱਕ ਚਬੱਚੇ ਵਿੱਚ ਗੁਪਤ ਰੂਪ ਵਿੱਚ ਕਣਕ ਨੂੰ ਛੱਟ ਰਿਹਾ ਸੀ। ਉਹ ਸਪੱਸ਼ਟ ਤੌਰ'ਤੇ ਮਿਦਯਾਨੀਆਂ ਤੋਂ ਡਰਦਾ ਹੈ ਅਤੇ ਲੁਕ ਕੇ ਕੰਮ ਕਰਦਾ ਹੈ ਅਤੇ ਫਿਰ ਵੀ ਉਸਨੂੰ "ਤਕੜਾ ਸੂਰਬੀਰ" ਕਿਹਾ ਜਾਂਦਾ ਹੈ। ਵਾਹ! ਜਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ ਪਰਮੇਸ਼ੁਰ ਸਾਨੂੰ ਉਸ ਤੋਂ ਕਿੰਨੀ ਵੱਖਰੀ ਤਰਾਂ ਦੇਖਦਾ ਹੈ। ਇਹ ਵੀ ਦਿਲਚਸਪ ਹੈ ਕਿ ਕਿਵੇਂ ਦੂਤ ਗਿਦਾਊਨ ਨੂੰ ਕਹਿੰਦਾ ਹੈ "ਯਹੋਵਾਹ ਤੇਰੇ ਨਾਲ ਹੈ" ਅਤੇ ਗਿਦਾਊਨ ਇੱਕ ਸਵਾਲ ਦੇ ਰੂਪ ਵਿੱਚ ਜਵਾਬ ਦਿੰਦਾ ਹੈ "ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਾਹਨੂੰ ਪੈਂਦੀ?"ਗਿਦਾਊਨ ਸਿਰਫ਼ ਆਪਣੇ ਲਈ ਨਹੀਂ ਸਗੋਂ ਆਪਣੇ ਲੋਕਾਂ ਲਈ ਵੀ ਪੁੱਛਦਾ ਹੈ।ਇਹ ਅਗਵਾਈ ਦਾ ਇੱਕ ਚਿੰਨ੍ਹ ਹੈ ਅਤੇ ਪਰਮੇਸ਼ੁਰ ਨੇ ਇਸਨੂੰ ਉਸ ਵਿੱਚ ਉਸਦੇ ਦੇਖਣ ਤੋਂ ਪਹਿਲਾਂ ਦੇਖਿਆ ਸੀ। ਹਾਲਾਂਕਿ ਗਿਦਾਊਨ ਹਰ ਕਦਮ'ਤੇ ਪਰਮੇਸ਼ੁਰ ਦੇ ਵਚਨ ਨੂੰ ਪਰਖਦਾ ਹੈ,ਪਰ ਪਰਮੇਸ਼ੁਰ ਬਹੁਤ ਧੀਰਜਵਾਨ ਹੈ ਅਤੇ ਹਰ ਵਾਰ ਉਸ ਨੂੰ ਜਵਾਬ ਦਿੰਦਾ ਹੈ।

ਗਿਦਾਊਨ ਨੂੰ ਮਿਦਯਾਨੀਆਂ ਦੇ ਵਿਰੁੱਧ ਲੜਾਈ ਵਿੱਚ ਕਦਮ-ਦਰ-ਕਦਮ ਅਗਵਾਈ ਕੀਤੀ ਜਾਂਦੀ ਹੈ ਅਤੇ ਭਾਵੇਂ ਇਹ ਇੱਕ ਬਹੁਤ ਹੀ ਗੈਰ-ਰਵਾਇਤੀ ਲੜਾਈ ਦੀ ਰਣਨੀਤੀ ਹੈ,ਇਸ ਵਿੱਚ ਪਰਮੇਸ਼ੁਰ ਦਾ ਹੱਥ ਹੈ। ਪਰਮੇਸ਼ੁਰ ਲੜਾਈ ਲਈ ਸਿਪਾਹੀਆਂ ਦੀ ਚੋਣ ਵਿਚ ਵੀ ਦਖਲਅੰਦਾਜ਼ੀ ਕਰਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਇਜ਼ਰਾਈਲ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਵਿਚ ਨਾ ਪਵੇ ਅਤੇ ਦੁਬਾਰਾ ਰਸਤੇ ਤੋਂ ਪਿੱਛੇ ਨਾ ਹਟੇ। ਜਦੋਂ ਕਿ ਉਸ ਦਿਨ ਜੰਗ ਦੇ ਮੈਦਾਨ ਵਿੱਚ ਇੱਕ ਵੱਡੀ ਜਿੱਤ ਜਿੱਤੀ ਗਈ ਸੀ,ਗਿਦਾਊਨ ਨੇ ਵਧੀਆ ਢੰਗ ਨਾਲ ਸਮਾਪਤੀ ਨਹੀਂ ਕੀਤੀ।ਉਹ ਇਜ਼ਰਾਈਲ ਨੂੰ ਮੂਰਤੀ-ਪੂਜਾ ਵੱਲ ਲੈ ਜਾਂਦਾ ਹੈ ਅਤੇ ਇਹ ਉਸਦੇ ਪਰਿਵਾਰ ਲਈ ਇੱਕ ਫੰਦਾ ਬਣਿਆ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਮੇਰੇ ਅੰਦਰ ਕੋਈ ਛੁਪੀ ਹੋਈ ਪ੍ਰਤਿਭਾ ਹੈ ਜੋ ਪਰਮੇਸ਼ੁਰ ਇਸ ਸਮੇਂ ਬਾਹਰ ਕੱਢਣੀ ਚਾਹੁੰਦਾ ਹੈ?
ਪਰਮੇਸ਼ੁਰ ਅੱਜ ਤੁਹਾਨੂੰ ਕੀ ਬੁਲਾ ਰਿਹਾ ਹੈ?ਸੂਰਬੀਰ ਆਦਮੀ / ਬਹਾਦਰ ਔਰਤ?ਅਜ਼ੀਜ਼?ਉਸਦੀ ਆਵਾਜ਼ ਸੁਣੋ।
ਕੀ ਮੈਂ ਚੰਗੀ ਤਰਾਂ ਸਮਾਪਤ ਕਰਨ ਲਈ ਵਚਨਬੱਧ ਹਾਂ?

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More