YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 1 OF 40

ਬਾਈਬਲ ਵਿਚਲੇ ਇਸ40-ਦਿਨ ਦੇ ਸਫ਼ਰ ਦੌਰਾਨ,ਅਸੀਂ ਪਰਮੇਸ਼ੁਰ ਅਤੇ ਆਦਮੀ (ਜਾਂ ਔਰਤ) ਵਿਚਕਾਰ ਇਕ ਦੇ ਬਾਅਦ ਇਕ ਹੋਣ ਵਾਲੀ ਗੱਲਬਾਤ ਨੂੰ ਦੇਖਾਂਗੇ। ਇਹਨਾਂ ਗੱਲਾਬਾਤਾਂ ਵਿੱਚ,ਅਸੀਂ ਦੇਖਾਂਗੇ ਕਿ ਪਰਮੇਸ਼ੁਰ ਨੇ ਇਹਨਾਂ ਆਮ ਲੋਕਾਂ ਤੋਂ ਕੀ ਮੰਗਿਆ ਅਤੇ ਉਹਨਾਂ ਨੇ ਬਦਲੇ ਵਿੱਚ ਪਰਮੇਸ਼ੁਰ ਨੂੰ ਕਿਵੇਂ ਜਵਾਬ ਦਿੱਤਾ। ਇਹ ਅਸਲ-ਸੰਸਾਰਿਕ,ਨਿਯਮਤ ਵਾਰਤਾਲਾਪ ਸਨ ਪਰ ਇਹ ਹਮੇਸ਼ਾ ਲੋਕਾਂ ਨੂੰ ਇੱਕ ਨਵੇਂ ਪ੍ਰਗਟਾਵੇ ਦੇ ਨਾਲ ਬਦਲ ਜਾਂਦੇ ਹਨ ਕਿ ਪਰਮੇਸ਼ੁਰ ਕੌਣ ਸੀ ਅਤੇ ਉਹ ਉਸਨੂੰ ਕਿਵੇਂ ਬਿਹਤਰ ਜਾਣ ਸਕਦੇ ਹਾਂ।

ਅਸੀਂ ਅੱਜ ਪੜ੍ਹਦੇ ਹਾਂ ਕਿ ਤ੍ਰਿਏਕ ਸਿਰਜਣਹਾਰ ਪਰਮੇਸ਼ੁਰ (ਏਲੋਹਿਮ) ਅਦਨ ਦੇ ਬਾਗ਼ ਵਿੱਚ ਆਦਮ ਅਤੇ ਹੱਵਾਹ ਦੇ ਨਾਲ ਸੈਰ ਕਰਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਅਤੇ ਲੰਬੇ ਸਮੇਂ ਦੇ ਆਨੰਦ ਲਈ ਸਧਾਰਨ ਨਿਰਦੇਸ਼ ਦਿੰਦੇ ਹਨ। ਉਹ ਉਸ ਦੇ ਇਰਾਦਿਆਂ'ਤੇ ਸ਼ੱਕ ਕਰਦੇ ਹਨ,ਉਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹਨ ਅਤੇ ਉਸ ਦੇ ਨਾਲ ਸੰਗਤੀ ਦੇ ਆਨੰਦ ਨੂੰ ਗੁਆ ਲੈਂਦੇ ਹਨ।

ਪਰਮੇਸ਼ੁਰ ਨੇ ਆਦਮ ਨੂੰ ਮਿੱਟੀ ਤੋਂ ਬਣਾਇਆ ਅਤੇ ਉਸ ਨੂੰ ਹੁਕਮ ਦਿੱਤਾ ਕਿ “ਫਲੋ ਅਰ ਵਧੋ ਅਤੇਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਉੱਤੇ ਘਿਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” ਉਤਪਤ1:28 (NKJV)ਉਸਨੇ ਆਦਮ ਦੀ ਪਸਲੀ ਤੋਂ ਹੱਵਾਹ ਨੂੰ ਬਣਾਇਆ ਅਤੇ ਉਸਨੂੰ ਆਦਮ ਦੀ ਇੱਕ ਸਹਾਇਕ ਦੀ ਭੂਮਿਕਾ ਦਿੱਤੀ। ਮਨੁੱਖ ਦੇ ਪਾਪ ਵਿੱਚ ਡਿੱਗਣ ਤੋਂ ਲੈ ਕੇ ਯਿਸੂ ਦੇ ਧਰਤੀ ਉੱਤੇ ਆਉਣ ਤੱਕ ਨੇ ਇਹ ਗਤੀਸ਼ੀਲਤਾ ਨੂੰ ਬਹੁਤ ਬਦਲ ਦਿੱਤਾ। ਉਸਦੀ ਮੁਕਤੀ ਦੀ ਸ਼ਕਤੀ ਦੀ ਇੱਕ ਪੂਰਵ-ਸੂਚਨਾ ਉਤਪਤ3ਦੀ21ਆਇਤਵਿੱਚ ਦਿਖਾਈ ਦਿੰਦੀ ਹੈ ਜਿੱਥੇ ਪਰਮੇਸ਼ੁਰ ਆਦਮ ਅਤੇ ਹੱਵਾਹ ਦੇ ਪਹਿਨਣ ਲਈ ਚਮੜੇ ਦੇ ਚੋਲੇ ਬਣਾਉਂਦਾ ਹੈ ਜੋ ਖੂਨ ਵਹਾਉਣ ਨਾਲ ਬਣੇ ਹੋਏ ਹੋਣਗੇ।ਯਿਸੂ ਦੇ ਪਾਪ ਰਹਿਤ ਲਹੂ ਨੇ ਸਾਡੇ ਪਾਪਾਂ ਨੂੰ ਹਮੇਸ਼ਾ ਲਈ ਢੱਕ ਦਿੱਤਾ ਅਤੇ ਸਾਨੂੰ ਧੋ ਕੇ ਬੇਦਾਗ਼ ਸਾਫ਼ ਕੀਤਾ। ਇਹ ਸਵਾਲ ਬਣਿਆ ਰਹਿੰਦਾ ਹੈ ਕਿ ਕੀ ਅਸੀਂ ਉਸ ਦੇ ਪੁੱਤਰ ਯਿਸੂ ਦੁਆਰਾ ਪਰਮੇਸ਼ੁਰ ਦੇ ਨੇੜੇ ਜਾਣ ਦੀ ਚੋਣ ਕਰਾਂਗੇ ਜਾਂ ਜੇ ਅਸੀਂ ਉਸ ਨੂੰ ਕੁਝ ਦੂਰੀ ਤੋਂ ਜਾਣ ਕੇ ਸੰਤੁਸ਼ਟ ਅਤੇ ਆਰਾਮਦਾਇਕ ਹਾਂ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਤੁਸੀਂ ਕਦੇ ਪਰਮੇਸ਼ੁਰ ਦੇ ਚਰਿੱਤਰ'ਤੇ ਸ਼ੱਕ ਕੀਤਾ ਹੈ?
ਕੀ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਡਰ ਜਾਂ ਪਿਆਰ ਦੁਆਰਾ ਪ੍ਰੇਰਿਤ ਹੈ?
ਕੀ ਤੁਸੀਂ ਪਰਮੇਸ਼ੁਰ ਨਾਲ ਨਜ਼ਦੀਕ ਸੰਗਤੀ ਨਾਲੋਂ ਆਪਣੇ ਆਰਾਮ ਦੀ ਚੋਣ ਕਰੋਗੇ?

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More