YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 11 OF 40

ਪਰਮੇਸ਼ੁਰ ਨੇ ਹਿਜ਼ਕੀਏਲ ਨੂੰ ਇਜ਼ਰਾਈਲ ਉੱਤੇ ਪਹਿਰੇਦਾਰ ਵਜੋਂ ਬੁਲਾਇਆ,ਜੋ ਵਾਪਰਨ ਵਾਲੀਆਂ ਚੀਜ਼ਾਂ ਨੂੰ ਦੇਖਦਾ ਸੀ ਅਤੇ ਲੋਕਾਂ ਨੂੰ ਵਫ਼ਾਦਾਰੀ ਨਾਲ ਦੱਸਦਾ ਸੀ। ਕੰਮ ਔਖਾ ਸੀ ਕਿਉਂਕਿ ਤੁਹਾਡੇ ਆਪਣੇ ਲੋਕਾਂ ਨਾਲ ਗੱਲ ਕਰਨਾ ਡਰਾਉਣਾ ਹੁੰਦਾ ਹੈ ਅਤੇ ਜਦੋਂ ਉਹ ਅਣਆਗਿਆਕਾਰੀ ਅਤੇ ਮੂਰਤੀ-ਪੂਜਕ ਹੁੰਦੇ ਹਨ ਤਾਂ ਇਹ ਮਾਮਲੇ ਨੂੰ ਹੋਰ ਵੀ ਵਿਗਾੜ ਦਿੰਦਾ ਹੈ। ਫਿਰ ਵੀ ਹਿਜ਼ਕੀਏਲ ਪਰਮੇਸ਼ੁਰ ਦੇ ਲੋਕਾਂ ਨੂੰ ਚੰਗੀਆਂ ਅਤੇ ਬੁਰੀਆਂ ਖ਼ਬਰਾਂ ਸੁਣਾਉਣ ਵਿਚ ਅਡੋਲ ਸੀ।

ਇਸ ਪੁਸਤਕ ਵਿੱਚ ਇੱਕ ਦੁਹਰਾਇਆ ਜਾਣ ਵਾਲਾ ਵਿਸ਼ਾ ਪਰਮੇਸ਼ੁਰ ਦੀ ਮਹਿਮਾ ਹੈ। ਜਦੋਂ ਇਜ਼ਰਾਈਲ ਨੂੰ ਦੁਸ਼ਮਣ ਦੇਸ਼ਾਂ ਦੁਆਰਾ ਬੰਦੀ ਬਣਾ ਲਿਆ ਗਿਆ ਸੀ,ਤਾਂ ਇੱਕ ਦੇਸ਼ ਵਜੋਂ ਇਜ਼ਰਾਈਲ ਦੀ ਸ਼ਾਨ ਅਲੋਪ ਹੋ ਗਈ ਅਜਿਹਾ ਉਨ੍ਹਾਂ ਨੇ ਸੋਚਿਆ ਪਰ ਪਰਮੇਸ਼ੁਰ ਆਪਣੇ ਨਬੀਆਂ ਰਾਹੀਂ ਪਰਗਟ ਕਰਦਾ ਹੈ ਕਿ ਉਹ ਇਸਰਾਏਲ ਦੀ ਮਹਿਮਾ ਹੈ। ਇੱਥੋਂ ਤੱਕ ਕਿ ਗ਼ੁਲਾਮੀ,ਦੁੱਖ ਅਤੇ ਨੁਕਸਾਨ ਦੇ ਔਖਿਆਂ ਸਮਿਆਂ ਵਿੱਚ ਵੀ,ਪਰਮੇਸ਼ੁਰ ਉਨ੍ਹਾਂ ਦੇ ਨਾਲ ਸੀ। ਉਸਨੇ ਕਦੇ ਛੱਡਿਆ ਹੀ ਨਹੀਂ ਸੀ। ਉਹ ਇਸ ਗੱਲ ਤੋਂ ਦੁਖੀ ਸੀ ਕਿ ਉਸਦੇ ਆਪਣੇ ਲੋਕ ਉਸ ਤੋਂ ਦੂਰ ਹੋ ਗਏ ਹਨ ਅਤੇ ਉਸਨੇ ਆਪਣੇ ਮਹਾਨ ਪਿਆਰ ਦੇ ਕਾਰਣ ਉਨ੍ਹਾਂ ਨੂੰ ਅਨੁਸ਼ਾਸਿਤ ਕੀਤਾ।ਪਰਮੇਸ਼ੁਰ ਦੀ ਮਹਿਮਾ ਧਰਤੀ ਨੂੰ ਭਰਦੀ ਰਹਿੰਦੀ ਹੈ ਅਤੇ ਉਨ੍ਹਾਂ ਲਈ ਜੋ ਉਸਨੂੰ ਪਿਆਰ ਕਰਦੇ ਹਨ ਅਤੇ ਉਸਦਾ ਅਨੁਸਰਣ ਕਰਦੇ ਹਨ,ਉਸਦੀ ਮਹਿਮਾ ਉਨ੍ਹਾਂ ਉੱਤੇ ਟਿਕੀ ਰਹਿੰਦੀ ਹੈ। ਜੇਕਰ ਅਸੀਂ ਉਸਨੂੰ ਪਿਆਰ ਕਰਨ ਲਈ ਸੁਚੇਤ ਅਤੇ ਵਚਨਬੱਧ ਰਹਿੰਦੇ ਹਾਂ ਤਾਂ ਆਤਮਾ ਦੇ ਹਨੇਰੇ ਸਮਿਆਂ ਵਿੱਚ ਵੀ,ਉਸਦੀ ਮਹਿਮਾ ਸਾਡੇ ਜੀਵਨ ਵਿੱਚ ਘੱਟ ਨਹੀਂ ਹੋਵੇਗੀ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਮੈਂ ਕਾਇਨਾਤ ਅਤੇ ਆਪਣੇ ਆਲੇ ਦੁਆਲੇ ਪਰਮੇਸ਼ੁਰ ਦੀ ਮਹਿਮਾ ਨੂੰ ਵੇਖਣ ਅਤੇ ਆਨੰਦ ਲੈਣ ਦੇ ਯੋਗ ਹਾਂ?
ਇਸ ਸਾਲ ਮੇਰੇ ਜੀਵਨ ਵਿੱਚ ਪਰਮੇਸ਼ੁਰ ਦੀ ਮਹਿਮਾ ਕਿੱਥੇ ਪਰਗਟ ਹੋਈ ਹੈ?

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More