YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 13 OF 40

ਯੂਨਾਹ ਸਾਡੇ ਸਭਨਾਂ ਵਰਗਾ ਇੱਕ ਇਨਸਾਨ ਸੀ। ਉਸਨੇ ਪਰਮੇਸ਼ੁਰ ਦਾ ਬਚਨ ਸੁਣਿਆ ਅਤੇ ਉਲਟ ਦਿਸ਼ਾ ਵੱਲ ਭੱਜਿਆ। ਉਸਦਾ ਕੰਮ ਬਹੁਤ ਦੂਰ ਜਾਪਦਾ ਸੀ ਅਤੇ ਉਸਨੇ ਮਿਥਿਆ ਕਿ ਉਹ ਪਰਮੇਸ਼ੁਰ ਨੂੰ ਪਛਾੜ ਸਕਦਾ ਹੈ। ਕਿੰਨੇ ਮਜ਼ਾਕ ਦੀ ਗੱਲ ਹੈ! ਰਾਜਾ ਦਾਊਦ ਜ਼ਬੂਰ139ਦੀ7ਤੋਂ12ਆਇਤਵਿਚ ਲਿਖਦਾ ਹੈ ਕਿ ਕਿਵੇਂ ਅਸੀਂ ਪਰਮੇਸ਼ੁਰ ਤੋਂ ਨਹੀਂ ਬਚ ਸਕਦੇ। ਯੂਨਾਹ ਨੂੰ ਕਿਸੇ ਤਰ੍ਹਾਂ ਪਰਮੇਸ਼ੁਰ ਦੀ ਸ਼ਕਤੀ ਅਤੇ ਸਮਰੱਥਾ ਦੁਆਰਾ ਟ੍ਰੈਕ'ਤੇ ਵਾਪਸ ਲਿਆਂਦਾ ਗਿਆ ਅਤੇ ਆਖਰਕਾਰ ਉਹ ਨੀਨਵੇਹ ਦੀ ਮੁਕਤੀ ਦੇਖਦਾ ਹੈ। ਹਾਲਾਂਕਿ ਉਹ ਇੱਕ ਹੋਰ ਦੁਸ਼ਟ ਕੌਮ ਪ੍ਰਤੀ ਪਰਮੇਸ਼ੁਰ ਦੀ ਕਿਰਪਾ ਅਤੇ ਦਿਆਲਤਾ ਬਾਰੇ ਰੌਲਾ ਪਾ ਕੇ ਇਸ ਗੱਲ ਤੋਂ ਖੁੰਝ ਜਾਂਦਾ ਹੈ ਅਤੇ ਇਹ ਭੁੱਲ ਜਾਂਦਾ ਹੈ ਕਿ ਉਸ ਉੱਤੇ ਕਿੰਨੀ ਕਿਰਪਾ ਦਿਖਾਈ ਗਈ ਸੀ।

ਅਸੀਂ ਕਿੰਨੀ ਵਾਰੀ ਕਿਸੇ ਹੋਰ ਵੱਲ ਦੇਖਿਆ ਹੈ ਅਤੇ ਪਰਮੇਸ਼ੁਰ ਦੀ ਤਰਫ਼ੋਂ ਖ਼ਾਰਜ ਕੀਤਾ ਹੈ?ਅਸੀਂ ਮਿਥਿਆ ਕਿ ਉਹਨਾਂ ਦਾ ਪਾਪ ਬਹੁਤ ਵੱਡਾ ਸੀ,ਉਹਨਾਂ ਦੀ ਜ਼ਿੰਦਗੀ ਬਹੁਤ ਮਾੜੀ ਸੀ ਜਾਂ ਉਹਨਾਂ ਦੀਆਂ ਚੋਣਾਂ ਪਰਮੇਸ਼ੁਰ ਲਈ ਦਖਲ ਦੇਣ ਅਤੇ ਚੀਜ਼ਾਂ ਨੂੰ ਬਦਲਣ ਲਈ ਬਹੁਤ ਮਾੜੀਆਂ ਸਨ। ਅਸੀਂ ਭੁੱਲ ਗਏ ਹਾਂ ਕਿ ਸਾਡੇ ਅਣਗਿਣਤ ਪਾਪਾਂ ਅਤੇ ਕਮੀਆਂ ਨੂੰ ਮਾਫ਼ ਕਰਨ ਵਿੱਚ ਪਰਮੇਸ਼ੁਰ ਸਾਡੇ ਉੱਤੇ ਕਿੰਨਾ ਮਿਹਰਬਾਨ ਰਿਹਾ ਹੈ। ਅਸੀਂ ਉਨ੍ਹਾਂ ਲੋਕਾਂ ਤੋਂ ਕਿਰਪਾ,ਦਇਆ ਅਤੇ ਦਿਆਲਤਾ ਨੂੰ ਰੋਕਿਆ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਸੀ। ਯਿਸੂ ਵਿੱਚ,ਸਾਨੂੰ ਕਿਰਪਾ ਦਿੱਤੀ ਗਈ ਸੀ ਜਦੋਂ ਅਸੀਂ ਉਸ ਵਿੱਚ ਆਪਣਾ ਵਿਸ਼ਵਾਸ ਅਤੇ ਭਰੋਸਾ ਰੱਖਿਆ।ਅਸੀਂ ਇਸ ਨੂੰ ਕਮਾਇਆ ਜਾਂ ਇਸ ਦੇ ਹੱਕਦਾਰ ਨਹੀਂ ਸੀ। ਇਹ ਇੱਕ ਮੁਫਤ ਤੋਹਫ਼ਾ ਸੀ- ਜੋ ਸਾਨੂੰ ਦੂਜਿਆਂ ਨੂੰ ਜਿੰਨੀ ਵਾਰ ਹੋ ਸਕੇ ਪੇਸ਼ ਕਰਨਾ ਚਾਹੀਦਾ ਹੈ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਮੈਂ ਭੁੱਲ ਗਿਆ ਹਾਂ ਕਿ ਪਰਮੇਸ਼ੁਰ ਨੇ ਮੈਨੂੰ ਆਪਣੇ ਆਪ ਤੋਂ ਕਿਵੇਂ ਬਚਾਇਆ ਸੀ?
ਮੈਂ ਕਿਰਪਾ ਅਤੇ ਰਹਿਮਤ ਨੂੰ ਕਿਸ ਤੋਂ ਰੋਕਿਆ ਹੈ?
ਕੀ ਮੈਂ ਇਸ ਤੋਂ ਤੋਬਾ ਕਰ ਸਕਦਾ ਹਾਂ ਅਤੇ ਲੋਕਾਂ ਨੂੰ ਪਿਆਰ ਕਰਨਾ ਅਤੇ ਸਵੀਕਾਰ ਕਰਨਾ ਸ਼ੁਰੂ ਕਰ ਸਕਦਾ ਹਾਂ?

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More