ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ!Sample

“ਪਰਮੇਸ਼ੁਰ ਨੇ ਸਦੀਪਕਾਲ ਨੂੰ ਧਿਆਨ ਵਿੱਚ ਰੱਖ ਕੇ ਤੁਹਾਨੂੰ ਬਣਾਇਆ ਸੀ”
ਜਦੋਂ ਪਰਮੇਸ਼ੁਰ ਨੇ ਸਾਨੂੰ ਬਣਾਇਆ, ਉਸ ਕੋਲ ਸਾਡੀ ਹੋਂਦ ਲਈ 70 ਜਾਂ 80 ਸਾਲਾਂ ਤੋਂ ਕਿਤੇ ਵੱਧ ਦੀ ਯੋਜਨਾ ਸੀ। ਸਾਡੇ ਹਰੇਕ ਦੇ ਜੀਵਨ ਲਈ ਉਸ ਦਾ ਇੱਕ ਖ਼ਾਸ ਉਦੇਸ਼ ਹੈ। ਉਸ ਦੀ ਯੋਜਨਾ ਸਾਡੇ ਧਰਤੀ ਦੇ ਜੀਵਨ ਅਤੇ ਸਾਡੇ ਸਵਰਗੀ ਜੀਵਨ(ਜਾਂ ਸਦੀਪਕ) ਦੋਵਾਂ ਵਿੱਚ ਫੈਲੀ ਹੋਈ ਹੈ। ਯਾਕੂਬ 4:14 ਸਾਡੀ ਹੋਂਦ ਦੇ ਇਨ੍ਹਾਂ ਦੋ ਪਹਿਲੂਆਂ ਵਿੱਚ ਅੰਤਰ ਬਾਰੇ ਦੱਸਦਾ ਹੈ। ਇਹ ਕਹਿੰਦਾ ਹੈ,
"ਤੁਹਾਡੀ ਜਿੰਦ (ਧਰਤੀ ਵਾਲਾ ਜੀਵਨ) ਹੈ ਹੀ ਕੀ? ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ ਫਿਰ ਅਲੋਪ ਹੋ ਜਾਂਦੀ ਹੈ।" ਯਾਕੂਬ 4:14
ਤੁਸੀਂ ਇਹ ਕਹਾਵਤ ਤਾਂ ਸੁਣੀ ਹੋਵੇਗੀ, "ਜੀਵਨ ਛੋਟਾ ਹੈ।" ਸਦੀਪਕਾਲ ਦੀ ਰੌਸ਼ਨੀ ਵਿੱਚ, ਇਹ ਛੋਟਾ ਹੈ! ਬਾਈਬਲ ਕਹਿੰਦੀ ਹੈ,
"... ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਉਂ ਹੁੰਦਾ ਹੈ।" ਇਬਰਾਨੀਆਂ 9:27
ਅਸੀਂ ਸਾਰੇ ਇੱਕ ਸਰੀਰਕ ਮੌਤ ਦੇ ਅਧੀਨ ਹਾਂ। ਪਰ ਸਰੀਰਕ ਮੌਤ ਸਿਰਫ਼ ਸਾਡੇ ਭੌਤਿਕ ਸਰੀਰ ਦਾ ਅੰਤ ਹੈ, ਸਾਡੀ ਆਤਮਾ ਦਾ ਨਹੀਂ। ਸਾਡੀ ਆਤਮਾ, ਜਾਂ ਸਾਡੇ ਸਰੀਰ ਦੇ ਅੰਦਰ ਰਹਿ ਰਹੀ ਸਾਡੀ ਚੇਤੰਨ ਹੋਂਦ, ਸਦੀਪਕ ਜਾਂ ਸਦਾ ਦੀ ਹੈ। ਸਾਡੀ ਰੂਹ ਸਾਡੀ ਸਰੀਰਕ ਮੌਤ ਤੋਂ ਬਾਅਦ ਦੋ ਥਾਵਾਂ - ਸਵਰਗ ਜਾਂ ਨਰਕ - ਵਿੱਚੋਂ ਇੱਕ ਵਿੱਚ ਸਾਰਾ ਸਦੀਪਕਾਲ ਬਿਤਾਏਗੀ।
ਸਵਰਗ ਸਦੀਪਕ ਫ਼ਿਰਦੌਸ ਹੈ ਜਿੱਥੇ ਪਰਮੇਸ਼ੁਰ ਰਹਿੰਦਾ ਹੈ।
ਨਰਕ ਪਰਮੇਸ਼ੁਰ ਤੋਂ ਪੂਰਨ ਵਿਛੋੜਾ ਹੈ।
ਇਸ ਸੰਸਾਰ ਵਿੱਚ ਸਾਡਾ ਕੁਦਰਤੀ ਜਨਮ ਨਾ ਸਿਰਫ਼ ਧਰਤੀ ਉੱਤੇ ਸਾਡੇ ਅਸਥਾਈ, ਭੌਤਿਕ ਜੀਵਨ ਦੀ ਸ਼ੁਰੂਆਤ ਸੀ, ਸਗੋਂ ਸਾਡੇ ਇੱਥੇ ਦੇਅਤੇ ਇਸ ਤੋਂ ਬਾਅਦ ਦੇ ਸਾਡੇ ਆਤਮਿਕ ਜੀਵਨ ਦੀ ਸ਼ੁਰੂਆਤ ਵੀ ਸੀ। ਇਸ ਲਈ ਸਦੀਪਕਾਲ ਦੀ ਰੌਸ਼ਨੀ ਵਿੱਚ, ਕੁਝ ਲੋਕ ਸਾਡੇਧਰਤੀ ਦੇ ਜੀਵਨ ਨੂੰ ਮਾਮੂਲੀ ਸਮਝ ਸਕਦੇ ਹਨ, ਪਰ ਇਹ ਬਿਲਕੁਲ ਸੱਚ ਨਹੀਂ ਹੈ।
ਤੁਹਾਡੀ ਸਦੀਪਕ ਮੰਜਿਲ ਅਸਲ ਵਿੱਚ ਉਨ੍ਹਾਂ ਫ਼ੈਸਲਿਆਂ ਨਾਲ ਨਿਰਧਾਰਤ ਹੁੰਦੀ ਹੈ ਜੋ ਤੁਸੀਂ ਧਰਤੀ ਉੱਤੇ ਆਪਣੇ ਸਮੇਂ ਦੌਰਾਨ ਲੈਂਦੇ ਹੋ; ਸਭ ਤੋਂ ਮਹੱਤਵਪੂਰਣ ਹੈ, ਯਿਸੂ ਮਸੀਹ ਨੂੰ ਆਪਣੇ ਜੀਵਨ ਦਾ ਪ੍ਰਭੂ ਬਣਾਉਣ ਦਾ ਫ਼ੈਸਲਾ। ਮੁਕਤੀ ਯਿਸੂ ਮਸੀਹ ਦੁਆਰਾ ਸਾਡੇ ਸਾਰਿਆਂ ਲਈ ਉਪਲਬਧ ਹੈ ਅਤੇ ਸਿਰਫ਼ ਉਸ ਦੇ ਦੁਆਰਾ ਹੀ ਅਸੀਂ ਆਪਣੀ ਮੰਜਿਲ ਨੂੰ ਪਰਮੇਸ਼ੁਰ ਤੋਂ ਜੁਦਾ ਹੋ ਕੇ ਸਦੀਪਕਾਲ ਬਿਤਾਉਣ ਨਾਲੋਂ, ਪਰਮੇਸ਼ੁਰ ਨਾਲ ਸਵਰਗ ਵਿੱਚ ਸਦੀਪਕਾਲ ਬਿਤਾਉਣ ਵਿਚ ਬਦਲ ਸਕਦੇ ਹਾਂ। ਯਿਸੂ ਨੇ ਆਖਿਆ:
“ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” ਯੂਹੰਨਾ 14:6
ਧਰਤੀ ਉੱਤੇ ਰਹਿੰਦੇ ਜੀਵਨ ਵਿੱਚ ਅਸੀਂ ਜੋ ਫ਼ੈਸਲੇ ਲੈਂਦੇ ਹਾਂ ਉਹ ਹੋਰ ਕਾਰਣਾਂ ਕਰਕੇ ਵੀ ਮਹੱਤਵਪੂਰਣ ਹੁੰਦੇ ਹਨ। ਸਾਡੇ ਵਿਸ਼ਵਾਸੀ ਵਜੋਂ ਜੀਉਣ ਦੇ ਤਰੀਕੇ ਦਾ ਦੂਜਿਆਂ ਦੀ ਸਦੀਪਕ ਮੰਜਿਲ ਤੇ ਪ੍ਰਭਾਵ ਪੈ ਸਕਦਾ ਹੈ ਜੋ ਅਜੇ ਤੱਕ ਯਿਸੂ ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਨਹੀਂ ਜਾਣਦੇ ਹਨ। ਹਰ ਰੋਜ਼, ਸਾਡੇ ਆਲੇ-ਦੁਆਲੇ ਦੇ ਲੋਕ ਮਸੀਹ ਲਈ ਜੀਉਣ ਦਾ ਸਾਡਾ ਉਦਾਹਰਣ ਵੇਖ ਰਹੇ ਹਨ। ਮਸੀਹੀ ਹੋਣ ਦੇ ਨਾਤੇ, ਪਰਮੇਸ਼ੁਰ ਸਾਡੇ ਵਿੱਚੋਂ ਹਰੇਕ ਨੂੰ ਸਾਡੇ ਆਲੇ ਦੁਆਲੇ ਦੇ ਉਨ੍ਹਾਂ ਲੋਕਾਂ ਨੂੰ ਸਵਰਗ ਵਿੱਚ ਲਿਆਉਣ ਲਈ ਇਸਤੇਮਾਲ ਕਰਦਾ ਹੈ ਜੋ ਅਜੇ ਤੱਕ ਉਸ ਨੂੰ ਨਹੀਂ ਜਾਣਦੇ ਹਨ। ਯਿਸੂ ਨੇ ਆਖਿਆ:
"ਤੁਸੀਂ ਜਗਤ ਦੇ ਚਾਨਣ ਹੋ ... ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।" ਮੱਤੀ 5:14-16
About this Plan

ਜੀਵਨ ਦੇ ਜ਼ਿਆਦਾਤਰ ਫ਼ੈਸਲੇ ਕਿਸੇ ਨਾ ਕਿਸੇ ਚੀਜ਼ ਲਈ ਮਾਇਨੇ ਰੱਖਦੇ ਹਨ। ਪਰ, ਸਿਰਫ਼ ਇੱਕ ਹੀ ਸਭ ਤੋਂ ਮਹੱਤਵਪੂਰਣ ਹੈ। ਜੇ ਤੁਸੀਂ ਇਸ ਅਸਾਧਾਰਣ ਫ਼ੈਸਲੇ ਦੀ ਡੂੰਘੀ ਸਮਝ ਲਈ ਇੱਕ ਸਧਾਰਣ ਗਾਈਡ ਦੀ ਭਾਲ ਕਰ ਰਹੇ ਹੋ - ਪਰਮੇਸ਼ੁਰ ਦਾ ਮੁਕਤੀ ਦਾ ਮੁਫ਼ਤ ਤੋਹਫ਼ਾ - ਤਾਂ ਇੱਥੋਂ ਸ਼ੁਰੂ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More
Related Plans

Blindsided

Live Like Devotional Series for Young People: Daniel

Dangerous for Good, Part 3: Transformation

From Our Father to Amen: The Prayer That Shapes Us

Journey Through Isaiah & Micah

Friendship

God’s Strengthening Word: Learning From Biblical Teachings

The 3 Types of Jealousy (And Why 2 Aren't Sinful)

Uncharted: Ruach, Spirit of God
