YouVersion Logo
Search Icon

ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ!Sample

ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ!

DAY 6 OF 6

"ਇੱਕ ਸਮਾਪਤੀ ਵਿਚਾਰ"

ਜੇ ਤੁਸੀਂ ਆਪਣੇ ਜੀਵਨ ਵਿੱਚ ਯਿਸੂ ਨੂੰ ਕਦੇ ਵੀ ਕਬੂਲ ਨਹੀਂ ਕੀਤਾ ਹੈ, ਜਾਂ ਜੇ ਤੁਸੀਂ ਇੱਕ ਵਾਰ ਉਸ ਨੂੰ ਕਬੂਲ ਕੀਤਾ ਸੀ, ਪਰ ਹੁਣ ਉਸ ਲਈ ਨਹੀਂ ਜੀ ਰਹੇ ਹੋ, ਤਾਂ ਤੁਸੀਂ ਸੱਚੇ ਦਿਲੋਂ ਇੱਕ ਸਰਲ ਜਿਹੀ ਪ੍ਰਾਰਥਨਾ ਕਰਕੇ ਅੱਜ ਉਸ ਦੇ ਪ੍ਰਤੀ ਇੱਕ ਨਵਾਂ ਸਮਰਪਣ ਕਰ ਸਕਦੇ ਹੋ। ਉਹ ਪ੍ਰਾਰਥਨਾ ਕੁਝ ਇਸ ਤਰ੍ਹਾਂ ਹੋ ਸਕਦੀ ਹੈ,

“ਯਿਸੂ, ਮੈਂ ਜਾਣਦਾ ਹਾਂ ਕਿ ਮੈਂ ਇੱਕ ਪਾਪੀ ਇਨਸਾਨ ਹਾਂ ਅਤੇ ਸਿਰਫ਼ ਤੁਸੀਂ ਹੀ ਮੈਨੂੰ ਪਾਪ ਦੀ ਸਜ਼ਾ ਤੋਂ ਮੁਕਤ ਕਰ ਸਕਦੇ ਹੋ। ਮੈਂ ਤੁਹਾਨੂੰ ਮੇਰੇ ਜੀਵਨ ਵਿੱਚ ਆਉਣ ਅਤੇ ਮੇਰੇ ਸਾਰੇ ਪਾਪਾਂ ਨੂੰ ਸ਼ੁੱਧ ਕਰਨ ਲਈ ਕਹਿੰਦਾ ਹਾਂ। ਮੇਰੇ ਜੀਵਨ ਦੇ ਹਰ ਖੇਤਰ ਵਿੱਚ, ਮੇਰੇ ਜੀਵਨ ਦੇ ਹਰ ਦਿਨ ਵਿੱਚ ਤੁਹਾਡੇ ਲਈ ਜੀਉਣ ਵਿੱਚ ਮੇਰੀ ਮਦਦ ਕਰੋ। ਮੇਰੇ ਜੀਵਨ ਵਿੱਚ ਆਉਣ ਅਤੇ ਮੈਨੂੰ ਅਜ਼ਾਦ ਕਰਨ ਲਈ ਤੁਹਾਡਾ ਧੰਨਵਾਦ!”

ਜੇਕਰ ਤੁਸੀਂ ਇਹ ਪ੍ਰਾਰਥਨਾ ਸੱਚੇ ਦਿਲ ਨਾਲ ਕੀਤੀ ਹੈ, ਇਹ ਵਿਸ਼ਵਾਸ ਕਰਦੇ ਹੋਏ ਕਿ ਯਿਸੂ ਉਹ ਕਰੇਗਾ ਜੋ ਉਸ ਨੇ ਕਿਹਾ ਹੈ ਕਿ ਉਹ ਕਰੇਗਾ, ਤਾਂ ਤੁਸੀਂ ਹੁਣੇ-ਹੁਣੇ ਮੁਕਤੀ ਪ੍ਰਾਪਤ ਕੀਤੀ ਹੈ ਅਤੇ ਹਮੇਸ਼ਾ ਲਈ ਉਸ ਦੇ ਨਾਲ ਰਹਿਣ ਲਈ ਆਪਣੀ ਸਦੀਪਕ ਮੰਜਿਲ ਨੂੰ ਬਦਲ ਦਿੱਤਾ ਹੈ! ਵਧਾਈ ਹੋਵੇ!

ਜੇਕਰ ਤੁਸੀਂ ਮਸੀਹ ਦੇ ਪਿੱਛੇ ਚੱਲਣ ਦਾ ਫ਼ੈਸਲਾ ਕੀਤਾ ਹੈ, ਤਾਂ ਸਾਨੂੰ ਇਸ ਬਾਰੇ ਤੁਹਾਡੇ ਤੋਂ ਸੁਣਨਾ ਅਤੇ ਤੁਹਾਡੀ ਨਵੀਂ ਯਾਤਰਾ ਵਿੱਚ ਅੱਗੇ ਵੱਧਣ ਵਿੱਚ ਤੁਹਾਡੀ ਮਦਦ ਕਰਨ ਲਈ YouVersion ਦੇ ਬਾਈਬਲ ਐਪ ਦੁਆਰਾ ਤੁਹਾਨੂੰ ਡਿਵੋਸ਼ਨਲਜ ਪ੍ਰਦਾਨ ਕਰਨਾ ਚੰਗਾ ਲੱਗੇਗਾ। ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਨੂੰ ਚੁਣੋ:

ਮੈਂ ਮਸੀਹ ਦੇ ਪਿੱਛੇ ਚੱਲਣ ਦਾ ਫ਼ੈਸਲਾ ਕੀਤਾ ਹੈ!

About this Plan

ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ!

ਜੀਵਨ ਦੇ ਜ਼ਿਆਦਾਤਰ ਫ਼ੈਸਲੇ ਕਿਸੇ ਨਾ ਕਿਸੇ ਚੀਜ਼ ਲਈ ਮਾਇਨੇ ਰੱਖਦੇ ਹਨ। ਪਰ, ਸਿਰਫ਼ ਇੱਕ ਹੀ ਸਭ ਤੋਂ ਮਹੱਤਵਪੂਰਣ ਹੈ। ਜੇ ਤੁਸੀਂ ਇਸ ਅਸਾਧਾਰਣ ਫ਼ੈਸਲੇ ਦੀ ਡੂੰਘੀ ਸਮਝ ਲਈ ਇੱਕ ਸਧਾਰਣ ਗਾਈਡ ਦੀ ਭਾਲ ਕਰ ਰਹੇ ਹੋ - ਪਰਮੇਸ਼ੁਰ ਦਾ ਮੁਕਤੀ ਦਾ ਮੁਫ਼ਤ ਤੋਹਫ਼ਾ - ਤਾਂ ਇੱਥੋਂ ਸ਼ੁਰੂ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More