YouVersion Logo
Search Icon

ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ!Sample

ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ!

DAY 1 OF 6

"ਕੀ ਪਰਮੇਸ਼ੁਰ ਨੂੰ ਤੁਹਾਨੂੰ ਸਵਰਗ ਵਿੱਚ ਵੜਨ ਦੇਣਾ ਚਾਹੀਦਾ ਹੈ?"

ਜ਼ਰਾ ਇੱਕ ਪਲ ਲਈ ਕਲਪਨਾ ਕਰੋ ਕਿ ਇਸ ਧਰਤੀ ਉੱਤੇ ਤੁਹਾਡਾ ਸਮਾਂ ਅਚਾਣਕ ਖਤਮ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਆਪਣੇ ਸਿਰਜਣਹਾਰ ਦੇ ਸਾਹਮਣੇ ਖੜ੍ਹੇ ਪਾਉਂਦੇ ਹੋ। ਜਦੋਂ ਤੁਹਾਡੀ ਉਲਝਣ ਅਤੇ ਡਰ ਅੰਤ ਵਿੱਚ ਤੁਹਾਡੇ ਸਦੀਪਕ ਘਰ ਨੂੰ ਵੇਖਣ ਲਈ ਉਮੀਦ ਅਤੇ ਉਤਸ਼ਾਹ ਵਿੱਚ ਬਦਲਦਾਹੈ, ਤਾਂਤੁਹਾਨੂੰ ਅੰਦਰ ਵੜਨ ਤੋਂ ਪਹਿਲਾਂ ਅਚਾਣਕ ਰੋਕ ਦਿੱਤਾ ਜਾਂਦਾ ਹੈ। ਪਰਮੇਸ਼ੁਰ ਤੁਹਾਨੂੰ ਇੱਕ ਅਜੀਬ ਸਵਾਲ ਪੁੱਛਦਾ ਹੈ, "ਮੈਂ ਤੁਹਾਨੂੰ ਸਵਰਗ ਵਿੱਚ ਕਿਉਂ ਵੜਨ ਦਿਆਂ?"

ਤੁਸੀਂ ਕਿਵੇਂ ਜਵਾਬ ਦੇਵੋਗੇ?

ਸ਼ੁਕਰ ਹੈ, ਜਦੋਂ ਸਾਡੇ ਵਿੱਚੋਂ ਹਰੇਕ ਲਈ ਉਹ ਮਹਾਨ ਅਤੇ ਸ਼ਾਨਦਾਰ ਦਿਨ ਆਵੇਗਾ, ਤਾਂ ਪਰਮੇਸ਼ੁਰ ਸਾਨੂੰ ਅੰਦਰ ਵੜਨ ਹੋਣ ਤੋਂ ਪਹਿਲਾਂ ਇੱਕ ਟੈਸਟ ਪੂਰਾ ਕਰਨ ਲਈ ਨਹੀਂ ਕਹੇਗਾ। ਫਿਰ ਵੀ, ਇਹ ਦ੍ਰਿਸ਼ ਇੱਕ ਮਹੱਤਵਪੂਰਣ, ਵਿਚਾਰ ਕਰਨ ਵਾਲੀ ਤਸਵੀਰ ਪੇਸ਼ ਕਰਦਾ ਹੈ ਜਿਸ ਦਾ ਉਦੇਸ਼ ਮੁਕਤੀ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਸਾਡੀ ਮਦਦ ਕਰਨਾ ਹੈ।

ਕੁਝ ਲੋਕ ਪਰਮੇਸ਼ੁਰ ਦੇ ਸਵਾਲ ਦਾ ਜਵਾਬ ਉਨ੍ਹਾਂ ਚੰਗਿਆਂ ਕੰਮਾਂ ਦਾ ਹਵਾਲਾ ਦੇ ਕੇ ਦੇ ਸਕਦੇ ਹਨ ਜੋ ਉਨ੍ਹਾਂ ਨੇ ਕੀਤੇ ਹਨ। ਕੁਝ ਵਫ਼ਾਦਾਰੀ ਨਾਲ ਆਪਣੇ ਚਰਚ ਜਾਣ ਬਾਰੇ ਦੱਸ ਕੇ ਜਵਾਬਦੇ ਸਕਦੇ ਹਨ ਅਤੇ ਕੁਝ ਹੋਰ ਦੂਜਿਆਂ ਦੇ ਜੀਵਨ ਦੀਆਂ ਸਾਰੀਆਂ ਬੁਰੀਆਂ ਗੱਲਾਂ ਦੀ ਸੂਚੀ ਦੇ ਕੇ ਦੇ ਜਵਾਬਸਕਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੇ ਪਰਹੇਜ਼ ਕੀਤਾ ਹੈ। ਜਦ ਕਿ ਇਹ ਹਰ ਮਸੀਹੀ ਵਿਅਕਤੀ ਦੇ ਜੀਵਨ ਦੇ ਮਹੱਤਵਪੂਰਣ ਤੱਤ ਹਨ, ਇਹ ਮੁਕਤੀ ਦੀ ਗਰੰਟੀ ਨਹੀਂ ਦਿੰਦੇ। ਸਵਾਲ ਦਾ ਸਿਰਫ਼ ਇੱਕ ਹੀ ਸਹੀ ਜਵਾਬ ਹੈ:

"ਮੈਂ ਯਿਸੂ ਮਸੀਹ ਨੂੰ ਆਪਣੇ ਜੀਵਨ ਦਾ ਪ੍ਰਭੂ ਮੰਨਿਆ ਹੈ ਅਤੇ ਉਸ ਨੇ ਮੈਨੂੰ ਮੇਰੇ ਸਾਰੇ ਪਾਪਾਂ ਤੋਂ ਸ਼ੁੱਧ ਕਰ ਦਿੱਤਾ ਹੈ।"

Scripture

About this Plan

ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ!

ਜੀਵਨ ਦੇ ਜ਼ਿਆਦਾਤਰ ਫ਼ੈਸਲੇ ਕਿਸੇ ਨਾ ਕਿਸੇ ਚੀਜ਼ ਲਈ ਮਾਇਨੇ ਰੱਖਦੇ ਹਨ। ਪਰ, ਸਿਰਫ਼ ਇੱਕ ਹੀ ਸਭ ਤੋਂ ਮਹੱਤਵਪੂਰਣ ਹੈ। ਜੇ ਤੁਸੀਂ ਇਸ ਅਸਾਧਾਰਣ ਫ਼ੈਸਲੇ ਦੀ ਡੂੰਘੀ ਸਮਝ ਲਈ ਇੱਕ ਸਧਾਰਣ ਗਾਈਡ ਦੀ ਭਾਲ ਕਰ ਰਹੇ ਹੋ - ਪਰਮੇਸ਼ੁਰ ਦਾ ਮੁਕਤੀ ਦਾ ਮੁਫ਼ਤ ਤੋਹਫ਼ਾ - ਤਾਂ ਇੱਥੋਂ ਸ਼ੁਰੂ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More