ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫ਼ੈਸਲਾ!Sample

“ਸਾਨੂੰ ਸਾਰਿਆਂ ਨੂੰ ਇੱਕ ਮੁਕਤੀਦਾਤੇ ਦੀ ਲੋੜ ਹੈ”
ਜਦੋਂ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਬਣਾਇਆ, ਤਾਂ ਉਸ ਨੇ ਉਨ੍ਹਾਂ ਨੂੰ ਨਿਸ਼ਪਾਪ ਅਤੇ ਆਪਣੇ ਨਾਲ ਸੰਪੂਰਨ ਸੰਬੰਧ ਰੱਖਣ ਲਈ ਬਣਾਇਆ ਸੀ। ਜਦੋਂ ਉਨ੍ਹਾਂ ਨੇ ਉਤਪਤ ਦੇ ਤੀਜੇ ਅਧਿਆਇ ਵਿੱਚ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕੀਤੀ, ਤਾਂ ਉਹ ਆਪਣੇ ਜੀਵਨ ਵਿੱਚ ਅਤੇ ਸਾਰੀ ਮਨੁੱਖਜਾਤੀ ਦੇ ਲਈ ਪਾਪ ਲਿਆਏ। ਰੋਮੀਆਂ 3:23 ਆਦਮ ਅਤੇ ਹੱਵਾਹ ਦੇ ਫ਼ੈਸਲੇ ਦੇ ਦੂਰਗਾਮੀ ਪ੍ਰਭਾਵ ਬਾਰੇ ਦੱਸਦਾ ਹੈ।
"...ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।" ਰੋਮੀਆਂ 3:23
ਕੋਈ ਵੀ ਵਿਅਕਤੀ ਪਾਪ ਅਤੇ ਇਸ ਦੇ ਪ੍ਰਭਾਵ ਤੋਂ ਅਛੂਤਾ ਨਹੀਂ ਹੈ; ਸਾਡੇ ਵਿੱਚੋਂ ਹਰ ਇਕ ਦੋਸ਼ੀ ਹੈ। ਨਤੀਜੇ ਵਜੋਂ, ਅਸੀਂ ਸਾਰੇ ਪਰਮੇਸ਼ੁਰ ਤੋਂ ਵੱਖ ਹੋ ਗਏ ਹਾਂ। ਸਾਡੇ ਪਾਪ ਦਾ ਵੀ ਇੱਕ ਸਦੀਪਕ ਨਤੀਜਾ ਹੁੰਦਾ ਹੈ।
“ਪਾਪ ਦੀ ਮਜੂਰੀ ਤਾਂ ਮੌਤ ਹੈ।” ਰੋਮੀਆਂ 6:23
ਆਦਮ ਅਤੇ ਹੱਵਾਹ ਵੱਲੋਂ ਪਰਮੇਸ਼ੁਰ ਦੀ ਅਣਆਗਿਆਕਾਰੀ ਕਰਨ ਦੇ ਫ਼ੈਸਲੇ ਦੇ ਕਾਰਣ, ਉਨ੍ਹਾਂ ਲਈ ਅਤੇ ਉਨ੍ਹਾਂ ਦੀਆਂ ਸੰਤਾਨਾਂ (ਮਨੁੱਖਜਾਤੀ) ਲਈ ਮੌਤ - ਸਰੀਰਕ ਅਤੇ ਆਤਮਿਕ ਤੌਰ ਤੇ - ਇੱਕ ਅਜਿਹੀ ਚੀਜ਼ ਬਣ ਗਈ ਜਿਸ ਤੋਂ ਬਚਿਆ ਨਹੀਂ ਸੀ ਜਾ ਸਕਦਾ। ਉਨ੍ਹਾਂ ਦੀ ਅਸਫ਼ਲਤਾ ਤੋਂ ਬਾਅਦ, ਪਰਮੇਸ਼ੁਰ ਨੂੰ ਇੱਕ ਫ਼ੈਸਲੇ ਦਾ ਸਾਹਮਣਾ ਕਰਨਾ ਪਿਆ: ਪਾਪ ਨੂੰ ਮਨੁੱਖਜਾਤੀ ਵਿੱਚ ਅੰਤ ਤਕ ਜਾਰੀ ਰਹਿਣ ਦੇਵੇ, ਜਿਸ ਦੇ ਨਤੀਜੇ ਵਜੋਂ ਮਨੁੱਖਜਾਤੀ ਦਾ ਨਾਸ ਹੁੰਦਾ, ਜਾਂ ਮਨੁੱਖਜਾਤੀ ਨੂੰ ਪਾਪ ਦੀ ਪਕੜ ਤੋਂ ਬਚਾਉਣ ਦਾ ਵਸੀਲਾ ਪ੍ਰਦਾਨ ਕਰਨਾ। ਸ਼ੁਕਰ ਹੈ, ਉਸ ਦੇ ਪਿਆਰ ਅਤੇ ਕਿਰਪਾ ਦੇ ਆਖ਼ਰੀ ਪ੍ਰਗਟਾਵੇ ਵਜੋਂ, ਪਰਮੇਸ਼ੁਰ ਨੇ ਆਪਣੇ ਪੁੱਤਰ ਦੁਆਰਾ ਮੁਕਤੀ ਦਾ ਇੱਕ ਵਸੀਲਾ ਪ੍ਰਦਾਨ ਕੀਤਾ।
"ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣੇ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।" ਯੂਹੰਨਾ 3:16
"...ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।" ਰੋਮੀਆਂ 6:23
ਯਿਸੂ ਮਸੀਹ ਤੋਂ ਵੱਖ, ਮਨੁੱਖ ਦੀ ਸਰੀਰਕ ਅਤੇ ਆਤਮਿਕ ਮੌਤ ਦੋਵੇਂ ਨਿਯੁਕਤ ਹਨ; ਕੋਈ ਛੋਟ ਨਹੀਂ ਹੈ। ਪਰ ਸਾਡੇ ਵਿੱਚੋਂ ਜਿਹੜੇ ਮਸੀਹ ਵਿੱਚ ਹਨ, ਸਰੀਰਕ ਮੌਤ ਹਾਲੇ ਵੀ ਸਾਡੀ ਉਡੀਕ ਕਰਦੀ ਹੈ, ਪਰ ਆਤਮਿਕ ਮੌਤ (ਨਰਕ) ਉਡੀਕ ਨਹੀਂ ਕਰਦੀ ਹੈ। ਬਲਕਿ, ਇਸ ਧਰਤੀ ਨੂੰ ਛੱਡਣ ਤੋਂ ਬਾਅਦ ਸਵਰਗ ਵਿੱਚ ਸਦੀਪਕ ਜੀਵਨ ਸਾਡੀ ਉਡੀਕ ਕਰ ਰਿਹਾ ਹੈ। ਯਿਸੂ ਮਸੀਹ ਦੇ ਇੱਕੋ ਬਲੀਦਾਨ ਅਤੇ ਮੁਰਦਿਆਂ ਵਿੱਚੋਂ ਉਸ ਦੇ ਜੀ ਉੱਠਣ ਦੁਆਰਾ, ਅਸੀਂ ਪਾਪ ਦੀ ਆਤਮਿਕ ਸਜ਼ਾ ਤੋਂ ਬਚ ਜਾਂਦੇ ਹਾਂ!
Scripture
About this Plan

ਜੀਵਨ ਦੇ ਜ਼ਿਆਦਾਤਰ ਫ਼ੈਸਲੇ ਕਿਸੇ ਨਾ ਕਿਸੇ ਚੀਜ਼ ਲਈ ਮਾਇਨੇ ਰੱਖਦੇ ਹਨ। ਪਰ, ਸਿਰਫ਼ ਇੱਕ ਹੀ ਸਭ ਤੋਂ ਮਹੱਤਵਪੂਰਣ ਹੈ। ਜੇ ਤੁਸੀਂ ਇਸ ਅਸਾਧਾਰਣ ਫ਼ੈਸਲੇ ਦੀ ਡੂੰਘੀ ਸਮਝ ਲਈ ਇੱਕ ਸਧਾਰਣ ਗਾਈਡ ਦੀ ਭਾਲ ਕਰ ਰਹੇ ਹੋ - ਪਰਮੇਸ਼ੁਰ ਦਾ ਮੁਕਤੀ ਦਾ ਮੁਫ਼ਤ ਤੋਹਫ਼ਾ - ਤਾਂ ਇੱਥੋਂ ਸ਼ੁਰੂ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More
Related Plans

Strong and Secure

Anger Management and Relationships

Spiritual Training: The Discipline of Fasting and Solitude

How We Gave $1 Million (Without Being Rich)

Healing Family Relationships Through Boundaries

Journey Through Joshua

The Journey of Prayer

The Kingdom Manifesto

Hebrews | Reading Plan + Study Questions
