YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 23 OF 40

ਪਤਰਸ ਇੱਕ ਬਹੁਤ ਹੀ ਦਿਲਚਸਪ ਆਦਮੀ ਸੀ ਅਤੇ ਬੇਸ਼ੱਕ ਯਾਦ ਰੱਖਣ ਯੋਗ ਚੇਲਾ ਹੈ।ਉਹ ਯਿਸੂ ਨੂੰ ਪਾਣੀ'ਤੇ ਤੁਰਦਾ ਦੇਖਦਾ ਹੈ ਅਤੇ ਉਸ ਨਾਲ ਪਾਣੀ ਤੇ ਤੁਰਣ ਦੀ ਬੇਨਤੀ ਕਰਦਾ ਹੈ (ਇੱਕ ਅਸਾਧਾਰਨ ਬੇਨਤੀ)।ਯਿਸੂ ਨੇ ਉਸਨੂੰ ਆਉਣ ਲਈ ਬੁਲਾਇਆ ਅਤੇ ਜਦੋਂ ਪਤਰਸ ਨੇ ਕਹਿਣਾ ਮੰਨਿਆ ਤਾਂ ਉਹ ਪਾਣੀ'ਤੇ ਕੁਝ ਸਕਿੰਟਾਂ ਲਈ ਤੁਰਦਾ ਰਿਹਾ ਜਦੋਂ ਤੱਕ ਉਹ ਆਲੇ ਦੁਆਲੇ ਅਤੇ ਤੂਫਾਨ ਨੂੰ ਨਹੀਂ ਦੇਖਦਾ। ਜਦੋਂ ਉਹ ਡੁੱਬਣਾ ਸ਼ੁਰੂ ਕਰਦਾ ਹੈ ਤਾਂ ਯਿਸੂ ਪਹੁੰਚ ਕਿ ਉਸਨੂੰ ਫੜਦਾ ਹੈ ਅਤੇ ਉਸਨੂੰ ਹਲਕਾ ਜਿਹਾ ਝਿੜਕਦਾ ਹੈ। ਪਤਰਸ ਬਾਰੇ ਯਿਸੂ ਦਾ ਸਵਾਲ ਅਜਿਹਾ ਹੈ ਜੋ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਵੀ ਦੇਖ ਸਕਦੇ ਹਾਂ। ਸ਼ੱਕ ਅਤੇ ਡਰ ਉਹ ਦੋ ਹਥਿਆਰ ਹਨ ਜੋ ਦੁਸ਼ਮਣ ਸਾਡੇ ਵਿਸ਼ਵਾਸ ਨੂੰ ਪਟੜੀ ਤੋਂ ਉਤਾਰਨ ਅਤੇ ਪਰਮੇਸ਼ੁਰ ਦੀ ਸ਼ਕਤੀ ਅਤੇ ਸਮਰੱਥਾਵਾਂ ਨੂੰ ਕਮਜ਼ੋਰ ਕਰਨ ਲਈ ਕਈ ਵਾਰ ਵਰਤਦਾ ਹੈ। ਜਦੋਂ ਅਸੀਂ ਮੁਸ਼ਕਲਾਂ ਅਤੇ ਦੁੱਖਾਂ ਨਾਲ ਘਿਰੇ ਹੋਏ ਹੁੰਦੇ ਹਾਂ ਤਾਂ ਕਈ ਵਾਰ ਮੁਕਤੀਦਾਤਾ ਦੀ ਬਜਾਏ ਸੰਘਰਸ਼'ਤੇ ਧਿਆਨ ਕੇਂਦਰਿਤ ਕਰਨਾ ਆਸਾਨ ਹੁੰਦਾ ਹੈ। ਸਾਡੇ ਲਈ ਇਹ ਸਮਾਂ ਹੋ ਸਕਦਾ ਹੈ ਕਿ ਭਾਵੇਂ ਅਸੀਂ ਸ਼ੱਕ ਅਤੇ ਡਰ ਨਾਲ ਗ੍ਰਸਤ ਹਾਂ ਅਸੀਂ ਇਰਾਦਤਨ ਆਪਣੀ ਮਦਦ ਲਈ ਪਰਮੇਸ਼ੁਰ ਵੱਲ ਵੇਖੀਏ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਮੈਨੂੰ ਵਰਤਮਾਨ ਵਿੱਚ ਸਭ ਤੋਂ ਵੱਡਾ ਡਰ ਕੀ ਹੈ?
ਮੈਨੂੰ ਪਰਮੇਸ਼ੁਰ ਬਾਰੇ ਕੀ ਸ਼ੱਕ ਹੈ ਜਿਸਨੂੰ ਮੈਨੂੰ ਯਿਸੂ ਦੇ ਚਰਨਾਂ ਵਿੱਚ ਲਿਆਉਣ ਦੀ ਲੋੜ ਹੈ?

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More