ਯਿਸ਼ੂ ਦੇ ਨਾਲ ਰੂਬਰੂ Sample

ਇੱਕ ਆਦਮੀ ਨੇ ਯਿਸੂ ਦਾ ਧਿਆਨ ਉਸਦੀ ਮਾਂ ਅਤੇ ਭਰਾਵਾਂ ਵੱਲ ਖਿੱਚਿਆ ਜੋ ਬਾਹਰ ਉਸਦੀ ਉਡੀਕ ਕਰ ਰਹੇ ਸਨ। ਯਿਸੂ ਉਸ ਸਧਾਰਨ ਪਲ ਦੀ ਵਰਤੋਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਥੋੜ੍ਹਾ ਹੋਰ ਸਿਖਾਉਣ ਲਈ ਕਰਦਾ ਹੈ। ਉਹ ਆਦਮੀ ਨੂੰ ਦੱਸਦਾ ਹੈ ਕਿ ਉਸਦੀ ਮਾਂ ਅਤੇ ਭਰਾ ਉਹ ਸਨ ਜਿਨ੍ਹਾਂ ਨੇ ਸਵਰਗੀ ਪਿਤਾ ਦੀ ਇੱਛਾ ਪੂਰੀ ਕੀਤੀ (ਉਸ ਦੇ ਚੇਲਿਆਂ ਵਾਂਗ)।ਜੋ ਗੱਲ ਯਿਸੂ ਕਰ ਰਿਹਾ ਸੀ ਉਹ ਇਹ ਸੀ ਕਿ ਇੱਕ ਵਾਰ ਜਦੋਂ ਅਸੀਂ ਉਸ ਵਿੱਚ ਵਿਸ਼ਵਾਸ ਰੱਖ ਕੇ ਉਸ ਦਾ ਅਨੁਸਰਣ ਕਰਦੇ ਹਾਂ,ਤਾਂ ਅਸੀਂ ਪਰਮੇਸ਼ੁਰ ਦੇ ਪਰਿਵਾਰ ਵਿੱਚ ਗੋਦ ਲਏ ਜਾਂਦੇ ਹਾਂ। ਅਸੀਂ ਹੁਣ ਮਸੀਹ ਦੇ ਨਾਲ ਸਹਿ-ਵਾਰਸ ਹਾਂ (ਜਿਵੇਂ ਪੌਲੁਸ ਨੇ ਕਿਹਾ ਹੈ)।ਅਸੀਂ ਹੁਣ ਪਰਮੇਸ਼ੁਰ ਦੇ ਪੁੱਤਰ ਅਤੇ ਧੀਆਂ ਹਾਂ ਜੋ ਦਲੇਰੀ ਨਾਲ ਉਸਦੇ ਅੱਗੇ ਆ ਸਕਦੇ ਹਾਂ। ਉਸਨੇ ਹਰ ਵਿਸ਼ਵਾਸੀ ਨੂੰ ਸੰਤਾਨ ਦੇ ਸਥਾਨ ਤੇ ਉੱਚਾ ਕੀਤਾ ਹੈ ਅਰ ਇਹ ਸਥਾਨ ਇਸਦੇ ਨਾਲ ਬਹੁਤ ਲਾਭ ਅਤੇ ਵੱਡੀ ਜ਼ਿੰਮੇਵਾਰੀ ਵੀ ਲਿਆਉਂਦਾ ਹੈ! ਲਾਭਾਂ ਵਿੱਚ ਮੁਫਤ ਪਹੁੰਚ ਅਤੇ ਇੱਕ ਸਦੀਵੀ ਵਿਰਾਸਤ ਸ਼ਾਮਲ ਹੈ ਜੋ ਬਹੁਤ ਸਾਰੀਆਂ ਬਰਕਤਾਂ ਵਿੱਚੋਂ ਕੁਝ ਹਨ ਜੋ ਮਸੀਹ ਯਿਸ਼ੂ ਵਿੱਚ ਸਾਡੇ ਲਈ ਹਨ।ਕੁਝ ਜਿੰਮੇਵਾਰੀਆਂ ਜੋ ਸਾਡੇ ਕੋਲ ਹਨ ਦੁੱਖਾਂ ਨੂੰ ਸਾਡੇ ਵਿੱਚ ਆਪਣਾ ਕੰਮ ਪੂਰਾ ਕਰਨ ਦੀ ਇਜਾਜ਼ਤ ਦੇ ਰਹੀਆਂ ਹਨ ਅਤੇ ਪਵਿੱਤਰ ਆਤਮਾ ਦੁਆਰਾ ਰੋਜ਼ਾਨਾ ਭਰਿਆ ਅਤੇ ਨਵਿਆਇਆ ਜਾ ਰਿਹਾ ਹੈ ਤਾਂ ਜੋ ਅਸੀਂ ਉਸ ਲਈ ਮਹਿਮਾ ਲਿਆ ਸਕੀਏ।
ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣਨ ਦੇ ਮੈਨੂੰ ਕੀ ਲਾਭ ਹੁੰਦੇ ਹਨ?
ਪਰਮੇਸ਼ੁਰ ਦਾ ਬੱਚਾ ਹੋਣ ਦੇ ਨਾਤੇ ਮੈਂ ਕਿਹੜੀਆਂ ਜ਼ਿੰਮੇਵਾਰੀਆਂ ਤੋਂ ਪਰਹੇਜ਼ ਕੀਤਾ ਹੈ?
Scripture
About this Plan

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।
More
Related Plans

God in 60 Seconds - Fun Fatherhood Moments

Be the Man They Need: Manhood According to the Life of Christ

Made New: Rewriting the Story of Rejection Through God's Truth

Kingdom Parenting

Hebrews: The Better Way | Video Devotional

Heaven (Part 1)

Heaven (Part 3)

Experiencing Blessing in Transition

Drawing Closer: An Everyday Guide for Lent
