YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 28 OF 40

ਜਦੋਂ ਅਸੀਂ ਧਰਤੀ'ਤੇ ਰਹਿੰਦੇ ਹਾਂ ਅਸੀਂ ਧਰਤੀ ਦੇ ਨਾਗਰਿਕ ਹਾਂ,ਖਾਸ ਤੌਰ'ਤੇ ਜਿਸ ਦੇਸ਼ ‘ਚ ਅਸੀਂ ਜੰਮੇ ਹਾਂ।ਜਦੋਂ ਅਸੀਂ ਯਿਸੂ ਨੂੰ ਆਪਣੇ ਜੀਵਨ ਵਿੱਚ ਸਵੀਕਾਰ ਕਰਦੇ ਹਾਂ,ਤਾਂ ਅਸੀਂ ਪਰਮੇਸ਼ੁਰ ਦੇ ਪਰਿਵਾਰ ਵਿੱਚ ਗੋਦ ਲਏ ਜਾਂਦੇ ਹਾਂ ਅਤੇ ਫਿਰ ਸਵਰਗ ਦੇ ਨਾਗਰਿਕ ਬਣਦੇ ਹਾਂ। ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੀਆਂ ਧਰਤੀ ਦੀਆਂ ਭੂਮਿਕਾਵਾਂ ਅਤੇ ਕਰਤੱਵਾਂ ਤੋਂ ਮੁਕਤ ਹਾਂ। ਇਸਦਾ ਮਤਲਬ ਇਹ ਹੈ ਕਿ ਹੁਣ ਸਾਡੇ ਕੋਲ ਦੋਹਰੀ ਨਾਗਰਿਕਤਾ ਹੈ। ਇਸਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਧਰਤੀ'ਤੇ ਚੱਲਦੇ ਹਾਂ,ਆਪਣੀਆਂ ਨੌਕਰੀਆਂ'ਤੇ ਕੰਮ ਕਰਦੇ ਹਾਂ,ਆਪਣੇ ਪਰਿਵਾਰ ਨੂੰ ਚਲਾਉਂਦੇ ਹਾਂ,ਅਤੇ ਦੂਜਿਆਂ ਨਾਲ ਗੱਲਬਾਤ ਕਰਦੇ ਹਾਂ,ਸਾਨੂੰ ਉਨ੍ਹਾਂ ਕੰਮਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ।ਇਸਦਾ ਅਰਥ ਇਹ ਵੀ ਹੈ ਕਿ ਅਸੀਂ ਹਰ ਕੰਮ ਕਰਦੇ ਹਾਂ ਭਾਵੇਂ ਇਹ ਸਾਡਾ ਕਰੀਅਰ ਹੋਵੇ ਜਾਂ ਸਾਡਾ ਪਰਮੇਸ਼ੁਰੀ ਬੁਲਾਵਾ ਪਰਮੇਸ਼ੁਰ ਪ੍ਰਤੀ ਅਥਾਹ ਸ਼ਰਧਾ ਨਾਲ,ਉਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸੰਸਾਰ ਨੂੰ ਜੋ ਦੇਖਦਾ ਹੈ ਉਸਦੇ ਪਿਆਰ ਦਾ ਪ੍ਰਦਰਸ਼ਨ ਕਰਦੇ ਹਾਂ। ਜਦੋਂ ਅਸੀਂ ਦੋਹਰੀ ਨਾਗਰਿਕਤਾ ਵਾਲੇ ਲੋਕਾਂ ਵਜੋਂ ਰਹਿੰਦੇ ਹਾਂ ਤਾਂ ਪਵਿੱਤਰ ਅਤੇ ਗੈਰ-ਧਾਰਮਿਕ ਵਿਚਕਾਰ ਪਾੜਾ ਖਤਮ ਹੋ ਜਾਂਦਾ ਹੈ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਮੈਂ ਆਪਣੇ ਨਿਵਾਸ ਦੇਸ਼ ਦਾ ਵਫ਼ਾਦਾਰ ਨਾਗਰਿਕ ਹਾਂ?
ਕੀ ਮੈਂ ਧਰਤੀ ਉੱਤੇ ਸਵਰਗ ਦੇ ਨਾਗਰਿਕ ਵਜੋਂ ਜ਼ਿੰਮੇਵਾਰੀ ਨਾਲ ਜੀ ਰਿਹਾ ਹਾਂ?

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More