ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜਿਹੜਾ ਕੋਈ ਉਹਨਾਂ ਵਿੱਚ ਵਿਸ਼ਵਾਸ ਕਰੇਗਾ, ਸ਼ਰਮਿੰਦਾ ਨਹੀਂ ਹੋਵੇਗਾ ।” ਕਿਉਂਕਿ ਹੁਣ ਯਹੂਦੀਆਂ ਅਤੇ ਪਰਾਈਆਂ ਕੌਮਾਂ ਵਿੱਚ ਕੋਈ ਫ਼ਰਕ ਨਹੀਂ ਹੈ । ਪਰਮੇਸ਼ਰ ਸਾਰਿਆਂ ਦੇ ਪ੍ਰਭੂ ਹਨ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਉਹਨਾਂ ਅੱਗੇ ਪ੍ਰਾਰਥਨਾ ਕਰਦੇ ਹਨ ਅਸੀਸਾਂ ਨਾਲ ਮਾਲਾਮਾਲ ਕਰਦੇ ਹਨ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਸਾਨੂੰ ਦੱਸਦਾ ਹੈ, “ਉਹ ਸਾਰੇ ਲੋਕ ਜਿਹੜੇ ਪ੍ਰਭੂ ਦਾ ਨਾਮ ਲੈਣਗੇ, ਮੁਕਤੀ ਪ੍ਰਾਪਤ ਕਰਨਗੇ ।”