ਜ਼ੈਤੂਨ ਦੇ ਰੁੱਖ ਦੀਆਂ ਕੁਝ ਟਹਿਣੀਆਂ ਟੁੱਟ ਗਈਆਂ ਅਤੇ ਉਹਨਾਂ ਦੀ ਥਾਂ ਤੁਸੀਂ, ਜੰਗਲੀ ਜ਼ੈਤੂਨ ਦੀਆਂ ਟਹਿਣੀਆਂ ਵਾਂਗ ਪਿਓਂਦ ਲਾ ਦਿੱਤੇ ਗਏ ਅਤੇ ਇਸ ਤਰ੍ਹਾਂ ਤੁਸੀਂ ਅਸਲੀ ਜ਼ੈਤੂਨ ਦੀ ਜੜ੍ਹ ਅਤੇ ਤਣੇ ਦੇ ਰਸ ਦੇ ਹਿੱਸੇਦਾਰ ਬਣੇ । ਉਹਨਾਂ ਟਹਿਣੀਆਂ ਉੱਤੇ ਹੰਕਾਰ ਨਾ ਕਰੋ ਪਰ ਜੇਕਰ ਹੰਕਾਰ ਕਰਨਾ ਹੀ ਚਾਹੋ ਤਾਂ ਇਹ ਯਾਦ ਰੱਖੋ ਕਿ ਤੁਸੀਂ ਜੜ੍ਹ ਉੱਤੇ ਨਿਰਭਰ ਹੋ, ਨਾ ਕਿ ਜੜ੍ਹ ਤੁਹਾਡੇ ਉੱਤੇ ।