YouVersion Logo
Search Icon

ਬਹਾਲੀ ਦੀ ਚੋਣ ਕਰਨਾSample

ਬਹਾਲੀ ਦੀ ਚੋਣ ਕਰਨਾ

DAY 4 OF 5

ਬਹਾਲ ਕਰਨ ਲਈ ਬਹਾਲ ਕੀਤੇ ਗਏ

ਪਵਿੱਤਰ ਆਤਮਾ ਤੁਹਾਨੂੰ ਬਹਾਲ ਕਰੇਗਾ ਤਾਂ ਜੋ ਤੁਸੀਂ ਦੂਜਿਆਂ ਨੂੰ ਬਹਾਲ ਕਰ ਸਕੋ!

ਜ਼ਬੂਰ 51 ਆਇਤ 13 ਦਾਊਦ ਦੀ ਇੱਛਾ ਬਾਰੇ ਦੱਸਦੀ ਹੈ। ਉਹ ਦੂਸਰਿਆਂ ਦੀ ਉਹੀ ਮਦਦ ਕਰਨਾ ਚਾਹੁੰਦਾ ਹੈ ਜੋ ਮਦਦ ਉਸ ਨੂੰ ਪਰਮੇਸ਼ੁਰ ਤੋਂ ਮਿਲੀ ਸੀ।

ਸਾਡੀ ਬਹਾਲੀ ਕਦੇ ਵੀ ਸਿਰਫ਼ ਸਾਡੇ ਲਈ ਹੀ ਨਹੀਂ ਹੁੰਦੀ ਹੈ।ਇੱਕ ਨਿਸ਼ਚਿਤ ਸਮੇ'ਤੇ,ਪਰਮੇਸ਼ੁਰ ਤੁਹਾਨੂੰ ਦੂਜਿਆਂ ਨੂੰ ਬਹਾਲ ਕਰਨ ਵਿੱਚ ਮਦਦ ਕਰਨ ਲਈ ਪ੍ਰੇਰਿਤ ਕਰੇਗਾ। ਯਸਾਯਾਹ ਨਬੀ ਨੇ ਇਸ ਬਾਰੇ ਸੋਹਣੇ ਢੰਗ ਨਾਲ ਲਿਖਿਆ,ਜਦੋਂ ਉਸਨੇ ਇਸਰਾਏਲ ਦੇ ਲੋਕਾਂ ਨੂੰ ਹੌਸਲਾ ਦਿੱਤਾ ਕਿ ਭਾਵੇਂ ਉਹ ਗ਼ੁਲਾਮੀ ਵਿਚ ਸਨ,ਪਰ ਪਰਮੇਸ਼ੁਰ ਉਨ੍ਹਾਂ ਨੂੰ ਬਚਾਵੇਗਾ ਅਤੇ ਬਹਾਲ ਕਰੇਗਾ। ਹਾਲਾਂਕਿ ਇਹ ਉੱਥੇ ਨਹੀਂ ਰੁਕੇਗਾ,ਕਿਉਂਕਿ ਉਹ ਉਨ੍ਹਾਂ ਨੂੰ ਸ਼ਹਿਰਾਂ ਦੇ ਪੁਨਰ ਨਿਰਮਾਣ ਅਤੇ ਇੱਕ ਰਾਸ਼ਟਰ ਨੂੰ ਬਹਾਲ ਕਰਨ ਲਈ ਵੀ ਵਰਤੇਗਾ।

ਜਦੋਂਕਿ ਸਾਡੀ ਨਿੱਜੀ ਬਹਾਲੀ ਇੱਕ ਜੀਵਨ-ਲੰਬੀ ਪ੍ਰਕਿਰਿਆ ਹੈ,ਸਾਨੂੰ ਦੂਜਿਆਂ ਦੀ ਬਹਾਲੀ ਵਿੱਚ ਮਦਦ ਕਰਨ ਲਈ ਇੱਛਕ ਹੋਣਾ ਚਾਹੀਦਾ ਹੈ। ਪਰਮੇਸ਼ੁਰ ਇਸ ਨੂੰ ਪਿਆਰ ਕਰਦਾ ਹੈ ਜਦੋਂ ਅਸੀਂ ਲੋਕਾਂ ਨੂੰ ਉਸਨੂੰ ਅਤੇ ਉਸ ਦੁਆਰਾ ਲਿਆਦੀਂ ਗਈ ਚੰਗਿਆਈ ਨੂੰ ਪਾਉਣ ਲਈ ਆਪਣੀਆਂ ਜ਼ਿੰਦਗੀਆਂ ਦੇ ਨੇੜੇ ਆਉਣ ਦਿੰਦੇ ਹਾਂ।ਪਰਮੇਸ਼ੁਰ ਦੀ ਬਹਾਲ ਕਰਨ ਵਾਲੀ ਸ਼ਕਤੀ ਨੂੰ ਦੂਸਰਿਆਂ ਤੱਕ ਪ੍ਰਵਾਹਿਤ ਕਰਨ ਲਈ ਸਿਰਫ਼ ਇੱਕ ਇੱਛਕ ਅਤੇ ਉਪਲਬਧ ਵਿਅਕਤੀ ਦੀ ਲੋੜ ਹੈ।

ਤੁਸੀਂ ਇੱਕ ਵਿਦਿਆਰਥੀ,ਕੰਮ ਕਰਨ ਵਾਲੇ ਪੇਸ਼ੇਵਰ ਜਾਂ ਇੱਕ ਘਰੇਲੂ ਔਰਤ ਹੋ ਸਕਦੇ ਹੋ - ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜਦੋਂ ਤੁਸੀਂ ਲੋੜਵੰਦਾਂ ਲਈ ਦਿਆਲਤਾ ਅਤੇ ਉਦਾਰਤਾ ਦਿਖਾਉਂਦੇ ਹੋ,ਤਾਂ ਤੁਸੀਂ ਟੁੱਟੀਆਂ ਕੰਧਾਂ ਦੇ ਸੁਧਾਰਕ ਅਤੇ ਰਿਹਾਇਸ਼ੀ ਗਲੀਆਂ ਦੇ ਪੁਨਰ ਨਿਰਮਾਣ ਕਰਨ ਵਾਲੇ ਬਣ ਜਾਂਦੇ ਹੋ। ਜਿਨ੍ਹਾਂ ਲੋਕਾਂ ਦੀ ਤੁਸੀਂ ਮਦਦ ਕਰਦੇ ਹੋ,ਉਹ ਹਮੇਸ਼ਾ ਲਈ ਬਦਲ ਜਾਣਗੇ ਅਤੇ ਇੰਨਾ ਹੀ ਨਹੀਂ,ਸਗੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਪ੍ਰਭਾਵਿਤ ਹੋਣਗੀਆਂ।

ਜਦੋਂ ਅਸੀਂ ਨਿੱਜੀ ਤੌਰ'ਤੇ ਪਰਮੇਸ਼ੁਰ ਦੀ ਬੁਲਾਹਟ ਦੇ ਅਨੁਸਾਰ ਜੀਉਂਦੇ ਹਾਂ ਅਤੇ ਆਪਣੇ ਆਲੇ-ਦੁਆਲੇ ਮਹਾਨ ਕਮਿਸ਼ਨ ਦੀ ਪਾਲਣਾ ਕਰਦੇ ਹਾਂ,ਤਾਂ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ ਅਸੀਂ ਉਨ੍ਹਾਂ ਲੋਕਾਂ ਲਈ ਸਥਾਈ ਬਹਾਲੀ ਲਿਆਉਂਦੇ ਹਾਂ।

ਵਿਚਾਰ ਕਰੋ:

ਤੁਸੀਂ ਆਪਣੀ ਕਹਾਣੀ ਕਿਸ ਨਾਲ ਸਾਂਝੀ ਕਰ ਸਕਦੇ ਹੋ ਅਤੇ ਕਿਸਦੀ ਗੱਲ ਸੁਣ ਸਕਦੇ ਹੋ ਜਾਂ ਮਦਦ ਲਈ ਹੱਥ ਵਧਾ ਸਕਦੇ ਹੋ?

ਤੁਸੀਂ ਪਰਮੇਸ਼ੁਰ ਦੀ ਭਲਾਈ ਦੇ ਭੰਡਾਰ ਦੀ ਬਜਾਏ ਬਹਾਲੀ ਦਾ ਸਾਧਨ ਕਿਵੇਂ ਹੋ ਸਕਦੇ ਹੋ?

ਇੱਕ ਦਿੰਦਾ ਵੀ ਹੈ ਅਤੇ ਲੈਂਦਾ ਵੀ ਹੈ ਜਦੋਂ ਕਿ ਦੂਜਾ ਸਿਰਫ ਇਕੱਠਾ ਕਰਦਾ ਹੈ।

ਇਸ ਦੇ ਲਈ ਪ੍ਰਾਰਥਨਾ ਕਰੋ

ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਤੁਹਾਡੇ ਆਲੇ ਦੁਆਲੇ ਦੀਆਂ ਲੋੜਾਂ ਲਈ ਤੁਹਾਡੀਆਂ ਅੱਖਾਂ ਖੋਲ੍ਹਣ ਅਤੇ ਦੂਜਿਆਂ ਲਈ ਬਰਕਤ ਬਣਨ ਵਿੱਚ ਤੁਹਾਡੀ ਮਦਦ ਕਰਨ।

About this Plan

ਬਹਾਲੀ ਦੀ ਚੋਣ ਕਰਨਾ

ਪਰਮੇਸ਼ੁਰ ਦੀ ਆਤਮਾ ਸਾਡੇ ਰੋਜ਼ਾਨਾ ਨਵੀਨੀਕਰਣ ਅਤੇ ਰੂਪਾਂਤਰਣ ਵਿੱਚ ਸਰਗਰਮੀ ਨਾਲ ਸ਼ਾਮਲ ਹੈ ਤਾਂ ਜੋ ਅਸੀਂ ਯਿਸੂ ਵਾਂਗ ਹੋਰ ਜ਼ਿਆਦਾ ਉੱਭਰ ਸਕੀਏ। ਬਹਾਲੀ ਇਸ ਨਵਿਆਉਣ ਦੇ ਕੰਮ ਦਾ ਇੱਕ ਹਿੱਸਾ ਹੈ ਅਤੇ ਮਸੀਹੀ ਜੀਵਨ ਦਾ ਇੱਕ ਲੁੜੀਂਦਾ ਭਾਗ ਹੈ। ਇਸ ਤੋਂ ਬਿਨਾਂ, ਅਸੀਂ ਪੁਰਾਣੇ ਆਦਰਸ਼ਾਂ, ਰਵੱਈਏ, ਆਦਤਾਂ ਅਤੇ ਵਿਵਹਾਰ ਤੋਂ ਮੁਕਤ ਨਹੀਂ ਹੋ ਸਕਾਂਗੇ।

More