YouVersion Logo
Search Icon

ਬਹਾਲੀ ਦੀ ਚੋਣ ਕਰਨਾSample

ਬਹਾਲੀ ਦੀ ਚੋਣ ਕਰਨਾ

DAY 2 OF 5

ਨਿੱਜੀ ਬਹਾਲੀ–ਬਦਲਾਅ ਲਿਆਉਣ ਵਾਲੀ

ਇਹ ਸਭ ਤੁਹਾਡੇ ਨਾਲ ਸ਼ੁਰੂ ਹੁੰਦਾ ਹੈ। ਹਾਂਜੀ, ਤੁਹਾਡੇ ਨਾਲ!

ਜਦੋਂ ਤੁਸੀਂ ਇਸਨੂੰ ਪੜ੍ਹਦੇ ਹੋ ਤਾਂ ਆਪਣੇ ਜੀਵਨ ਸਾਥੀ ਜਾਂ ਮੁਸ਼ਕਲ ਸਹਿ-ਕਰਮਚਾਰੀ ਜਾਂ ਪਰੇਸ਼ਾਨ ਗੁਆਂਢੀ ਬਾਰੇ ਨਾ ਸੋਚੋ। ਜਦੋਂ ਤੁਸੀਂ ਜ਼ਬੂਰ23ਨੂੰ ਪੜ੍ਹਦੇ ਹੋ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਹ ਇੱਕ ਵਿਅਕਤੀ ਲਈ ਲਿਖਿਆ ਗਿਆ ਹੈ,ਨਾ ਕਿ ਇੱਕ ਸਮਾਜ ਲਈ। ਇਹ ਸਾਡੇ ਵਿੱਚੋਂ ਹਰੇਕ ਲਈ ਇੱਕ ਘੋਸ਼ਣਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਕਿਸ ਵਜੋਂ ਚੁਣਦੇ ਹਾਂ,ਅਸੀਂ ਉਸਨੂੰ ਕਿੱਥੇ ਲੱਭਦੇ ਹਾਂ ਅਤੇ ਅਸੀਂ ਉਸਦੇ ਨਾਲ ਕੀ ਕਰਦੇ ਹਾਂ। ਇਸ ਜ਼ਬੂਰ ਦੀ3ਆਇਤ ਵਿਚ,ਦਾਊਦ ਨੇ ਜ਼ਿਕਰ ਕੀਤਾ ਹੈ ਕਿ ਪਰਮੇਸ਼ੁਰ ਉਸ ਦੀ ਆਤਮਾ ਨੂੰ ਬਹਾਲ ਕਰਦਾ ਹੈ। ਇਸਦਾ ਮਤਲਬ ਇੱਕ ਨਿਰੰਤਰ ਪ੍ਰਕਿਰਿਆ ਹੈ ਨਾ ਕਿ ਅਜਿਹਾ ਕੁਝ ਜੋ ਇੱਕ ਵਾਰ ਵਿੱਚ ਕੀਤਾ ਜਾ ਸਕਦਾ ਹੈ। ਇਹ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ।

ਰੂਹ ਲਈ ਇਬਰਾਨੀ ਸ਼ਬਦ ਨੇਫੇਸ਼ਹੈ ਜੋ ਸਾਡੇ ਜਜਬਾਤਾਂ,ਸਾਡੀਆਂ ਇੱਛਾਵਾਂ,ਸਾਡੀਆਂ ਭਾਵਨਾਵਾਂ ਅਤੇ ਸਾਡੇ ਵਿਚਾਰਾਂ ਦਾ ਅਸਥਾਨ ਹੈ। ਇਹ ਉਹ ਹੈ ਜੋ ਸਾਡੀ ਜ਼ਿੰਦਗੀ ਦੇ ਹਰ ਦੂਜੇ ਹਿੱਸੇ ਨੂੰ ਚਲਾਉਂਦਾ ਹੈ।ਸਾਡੇ ਜੀਵਨ ਦੇ ਇਸ ਹਿੱਸੇ ਦੀ ਬਹਾਲੀ ਇੱਕ ਵੱਡਾ ਅੰਤਰ ਲਿਆਏਗੀ ਕਿਉਂਕਿ ਇਹ ਸਾਡੇ ਸਭ ਤੋਂ ਡੂੰਘੇ ਹਿੱਸਿਆਂ ਦਾ ਪੁਨਰ ਨਿਰਮਾਣ ਹੈ। ਇਹ ਬਹੁਤ ਆਸਾਨ ਨਹੀਂ ਹੈ,ਅਸਲ ਵਿੱਚ ਇਹ ਕਈ ਵਾਰ ਔਖਾ ਜਾਪਦਾ ਹੈ।

ਔਖਾ ਇਸ ਲਈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਉਨ੍ਹਾਂ ਹਿੱਸਿਆਂ ਲਈ ਬਹਾਨੇ ਬਣਾਏ ਹਨ। ਅਸੀਂ ਕਹਿੰਦੇ ਹਾਂ, "ਠੀਕ ਹੈ,ਮੈਂ ਸਿਰਫ ਇੱਕ ਗੁੱਸੇ ਵਾਲਾ ਵਿਅਕਤੀ ਹਾਂ" ਜਾਂ "ਮੇਰਾ ਪਰਿਵਾਰ ਮੇਰਾ ਇਹ ਪੱਖ ਸਾਹਮਣੇ ਲਿਆਉਂਦਾ ਹੈ" ਜਾਂ "ਤੁਹਾਨੂੰ ਨਹੀਂ ਪਤਾ ਕਿ ਮੈਨੂੰ ਜ਼ਿੰਦਗੀ ਵਿੱਚ ਕੀ ਸੰਘਰਸ਼ ਕਰਨਾ ਪਿਆ ਹੈ ਜਿਸ ਨੇ ਮੈਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ।" ਇਸ ਤਰਾਂ ਇਹ ਬਹਾਨੇ ਚਲਦੇ ਰਹਿੰਦੇ ਹਨ! ਬਹਾਲੀ ਲਈ ਇਹ ਜ਼ਰੂਰੀ ਹੋਵੇਗਾ ਕਿ ਤੁਸੀਂ ਉਨ੍ਹਾਂ ਬੁਰੇ ਗੁਣਾਂ ਨੂੰ ਸਵੀਕਾਰ ਕਰੋ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਅੱਗੇ ਰੱਖੋ।

ਇਹ ਔਖਾ ਹੈ ਕਿਉਂਕਿ ਪਰਮੇਸ਼ੁਰ ਦੇ ਨੇੜੇ ਜਾਣ ਲਈ ਤੁਹਾਨੂੰ ਸਮਰਪਣ ਦੀ ਲੋੜ ਹੋਵੇਗੀ। ਕਿਉਂਕਿ ਉਹ ਪਵਿੱਤਰ ਹੈ ਅਤੇ ਜਿਵੇਂ ਅਸੀਂ ਉਸਦੇ ਨੇੜੇ ਆਉਂਦੇ ਹਾਂ,ਪਾਪ ਉਸਦੀ ਮੌਜੂਦਗੀ ਵਿੱਚ ਨਹੀਂ ਰਹਿ ਸਕਦਾ ਹੈ। ਸਾਡਾ ਆਪਣਾ ਪਾਪ ਸਾਡੇ ਸਾਹਮਣੇ ਹੋਰ ਅਤੇ ਹੋਰ ਵੱਧ ਜਾਵੇਗਾ ਜਦੋਂ ਤੱਕ ਅਸੀਂ ਤੋਬਾ ਨਹੀਂ ਕਰਦੇ ਅਤੇ ਇਸਨੂੰ ਉਸਦੇ ਹੱਥਾਂ ਵਿੱਚ ਨਹੀਂ ਛੱਡ ਦਿੰਦੇ ਹਾਂ

ਇਹ ਵੀ ਮੁਸ਼ਕਲ ਹੈ ਕਿਉਂਕਿ ਇਹ ਇੱਕ ਗੁਪਤ ਸਥਾਨ ਵਿੱਚ,ਚੁੱਪ ਅਤੇ ਹਨੇਰੇ ਵਿੱਚ ਵਾਪਰੇਗਾ - ਤੁਹਾਡੇ ਅਤੇ ਪਰਮੇਸ਼ੁਰ ਤੋਂ ਇਲਾਵਾ ਕੋਈ ਵੀ ਸ਼ਾਮਲ ਨਹੀਂ ਹੈ। ਇਹ ਤੁਹਾਡੀ ਸੋਚ,ਤੁਹਾਡੀ ਅੰਦਰੂਨੀ ਬਣਤਰ,ਤੁਹਾਡੀਆਂ ਭਾਵਨਾਵਾਂ ਆਦਿ ਨੂੰ ਆਕਾਰ ਦਿੰਦਾ ਹੈ।

ਇਹ ਸਭ ਤੋਂ ਔਖਾ ਹੈ ਕਿਉਂਕਿ ਇਸਦੀ ਹਮੇਸ਼ਾ ਦੂਜਿਆਂ ਦੁਆਰਾ (ਤੁਹਾਡੇ ਨਜ਼ਦੀਕੀਆਂ ਦੁਆਰਾ ਵੀ) ਪ੍ਰਸ਼ੰਸਾ ਨਹੀਂ ਕੀਤੀ ਜਾਵੇਗੀ।ਉਹ ਤੁਹਾਡੀ ਪੁਰਾਣੀ ਸ਼ਖਸੀਅਤ ਨੂੰ ਪਿਆਰ ਕਰਨਗੇ ਨਾ ਕਿ ਮਸੀਹ ਵਿੱਚ ਨਵੀਂ ਸਰਿਸ਼ਟ ਨੂੰ।

ਪਰਮੇਸ਼ੁਰ ਜਾਣਦਾ ਹੈ ਕਿ ਤੁਸੀਂ ਕਿੱਥੋਂ ਆਏ ਹੋ - ਉਹ ਜਾਣਦਾ ਹੈ ਕਿ ਕਿਹੜੇ ਪ੍ਰਭਾਵਾਂ ਨੇ ਤੁਹਾਨੂੰ ਆਕਾਰ ਦਿੱਤਾ ਹੈ,ਤੁਹਾਨੂੰ ਡਰਾਇਆ ਹੈ,ਅਤੇ ਤੁਹਾਨੂੰ ਬਦਲਿਆ ਹੈ। ਉਹ ਤੁਹਾਨੂੰ ਤੁਹਾਡੇ ਅਸਲੀ ਰੂਪ ਵਿੱਚ ਬਹਾਲ ਕਰਨਾ ਚਾਹੁੰਦਾ ਹੈ – ਜੋ ਸੰਸਾਰ ਦੀ ਡਿੱਗੀ ਹੋਈ ਸਥਿਤੀ ਤੋਂ ਅਛੂਤ ਸੀ।ਇਹ ਉਹੀ ਹੈ ਜੋ ਪਵਿੱਤਰ ਆਤਮਾ ਕਰਦਾ ਹੈ,ਉਹ ਸਾਨੂੰ ਉਦੋਂ ਤੱਕ ਬਹਾਲ ਕਰਦਾ ਹੈ ਜਦੋਂ ਤੱਕ ਅਸੀਂ ਯਿਸੂ ਵਰਗੇ ਨਹੀਂ ਹੁੰਦੇ!

ਵਿਚਾਰ ਕਰੋ:

ਪਰਮੇਸ਼ੁਰ ਨੂੰ ਬੇਨਤੀ ਕਰੋ ਕਿ ਉਹ ਤੁਹਾਨੂੰ ਤੁਹਾਡੇ ਅਤੀਤ ਦੀ ਇੱਕ ਘਟਨਾ ਦੀ ਯਾਦ ਕਰਾਵੇ ਜਿਸਦੀ ਬਹਾਲੀ ਦੀ ਲੋੜ ਹੈ।

ਇਸ ਦੇ ਲਈ ਪ੍ਰਾਰਥਨਾ ਕਰੋ:

ਪਰਮੇਸ਼ੁਰ ਨੂੰ ਉਸ ਘਟਨਾ ਕਾਰਨ ਲੱਗੀ ਸੱਟ ਨੂੰ ਠੀਕ ਕਰਨ ਲਈ ਪ੍ਰਾਰਥਨਾ ਕਰੋ।ਉਸਨੂੰ ਆਪਣੇ ਦਿਲ ਅਤੇ ਦਿਮਾਗ ਨੂੰ ਨਵਿਆਉਣ ਲਈ ਬੇਨਤੀ ਕਰੋ ਤਾਂ ਜੋ ਤੁਸੀਂ ਸੰਪੂਰਨਤਾ ਨਾਲ ਅੱਗੇ ਵਧ ਸਕੋ।

Scripture

About this Plan

ਬਹਾਲੀ ਦੀ ਚੋਣ ਕਰਨਾ

ਪਰਮੇਸ਼ੁਰ ਦੀ ਆਤਮਾ ਸਾਡੇ ਰੋਜ਼ਾਨਾ ਨਵੀਨੀਕਰਣ ਅਤੇ ਰੂਪਾਂਤਰਣ ਵਿੱਚ ਸਰਗਰਮੀ ਨਾਲ ਸ਼ਾਮਲ ਹੈ ਤਾਂ ਜੋ ਅਸੀਂ ਯਿਸੂ ਵਾਂਗ ਹੋਰ ਜ਼ਿਆਦਾ ਉੱਭਰ ਸਕੀਏ। ਬਹਾਲੀ ਇਸ ਨਵਿਆਉਣ ਦੇ ਕੰਮ ਦਾ ਇੱਕ ਹਿੱਸਾ ਹੈ ਅਤੇ ਮਸੀਹੀ ਜੀਵਨ ਦਾ ਇੱਕ ਲੁੜੀਂਦਾ ਭਾਗ ਹੈ। ਇਸ ਤੋਂ ਬਿਨਾਂ, ਅਸੀਂ ਪੁਰਾਣੇ ਆਦਰਸ਼ਾਂ, ਰਵੱਈਏ, ਆਦਤਾਂ ਅਤੇ ਵਿਵਹਾਰ ਤੋਂ ਮੁਕਤ ਨਹੀਂ ਹੋ ਸਕਾਂਗੇ।

More