YouVersion Logo
Search Icon

ਬਹਾਲੀ ਦੀ ਚੋਣ ਕਰਨਾSample

ਬਹਾਲੀ ਦੀ ਚੋਣ ਕਰਨਾ

DAY 1 OF 5

ਬਹਾਲੀ ਆਮ ਤੌਰ'ਤੇ ਰੁਕਾਵਟ ਦੇ ਤੁਰੰਤ ਬਾਅਦ ਆਉਂਦੀ ਹੈ

ਦਾਊਦ ਨੇ ਬਥਸ਼ਬਾ ਨਾਲ ਪਾਪ ਕਰਨ ਤੋਂ ਬਾਅਦ ਜ਼ਬੂਰ51ਲਿਖਿਆ ਸੀ। ਉਸਦੇ ਕੰਮ ਦੇ ਗੰਭੀਰ ਨਤੀਜੇ ਨਿਕਲਣਗੇ। ਇਹਨਾਂ ਵਿੱਚੋਂ ਇੱਕ ਨਤੀਜਾ ਉਸਦੇ ਛੋਟੇ ਪੁੱਤਰ ਦੀ ਮੌਤ ਸੀ ਜੋ ਉਸ ਪਾਪ ਤੋਂ ਪੈਦਾ ਹੋਇਆ ਸੀ। ਇਸ ਜ਼ਬੂਰ ਵਿੱਚ ਪਰਮੇਸ਼ੁਰ ਦੇ ਸਾਹਮਣੇ ਦਾਊਦ ਦੀ ਤੋਬਾ ਕਰਨ ਦੀ ਪ੍ਰਾਰਥਨਾ ਦਾ ਵਰਣਨ ਕੀਤਾ ਗਿਆ ਹੈ ਜਿਸ ਵਿੱਚ ਉਸਨੇ ਮੁਕਤੀ ਦੇ ਉਸ ਆਨੰਦ ਨੂੰ ਮੁੜ ਬਹਾਲ ਕਰਨ ਲਈ ਪ੍ਰਾਰਥਨਾ ਕੀਤੀ ਹੈ ਜੋ ਉਸ ਨੇ ਆਪਣੇ ਪਾਪ ਦੇ ਰਸਤੇ ਵਿੱਚ ਗੁਆ ਦਿੱਤਾ ਸੀ। ਉਹ ਪਰਮੇਸ਼ੁਰ ਨੂੰ ਇੰਨੀ ਚੰਗੀ ਤਰਾਂ ਜਾਣਦਾ ਸੀ ਕਿ ਉਸਨੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਨਹੀਂ ਗੁਆਇਆ ਸੀ,ਉਸਨੇ ਖੁਸ਼ੀ ਨੂੰ ਗੁਆ ਦਿੱਤਾ ਸੀ,ਜੋ ਉਸ ਰਿਸ਼ਤੇ ਦਾ ਨਿਰੰਤਰ ਨਤੀਜਾ ਸੀ।

ਪਰਮੇਸ਼ੁਰ ਵਫ਼ਾਦਾਰ ਸੀ ਅਤੇ ਉਸ ਨੇ ਉਸ ਨੂੰ ਮਾਫ਼ ਕੀਤਾ ਅਤੇ ਉਸਦੇ ਰਿਸ਼ਤੇ ਨੂੰ ਬਹਾਲ ਕਰ ਦਿੱਤਾ।ਇਸਦਾ ਸਬੂਤ ਸੁਲੇਮਾਨ ਦਾ ਜਨਮ ਸੀ ਜਿਸਨੂੰ ਯਦੀਦਯਾਹ ਕਿਹਾ ਜਾਂਦਾ ਸੀ ਕਿਉਂਕਿ "ਉਹ ਪਰਮੇਸ਼ੁਰ ਦੁਆਰਾ ਪਿਆਰ ਕੀਤਾ ਗਿਆ ਸੀ"।

ਸਾਡਾ ਪਰਮੇਸ਼ੁਰ ਬਹਾਲੀ ਦੇ ਕੰਮ ਵਿੱਚ ਹੈ। ਇਹ ਉਹ ਚੀਜ਼ ਨਹੀਂ ਹੈ ਜਿਸ ਨੂੰ ਅਸੀਂ ਬਣਾ ਜਾਂ ਘੜ ਸਕਦੇ ਹਾਂ ਪਰ ਇਹ ਉਹ ਚੀਜ਼ ਹੈ ਜਿਸ ਵਿੱਚ ਅਸੀਂ ਸਰਗਰਮੀ ਨਾਲ ਹਿੱਸਾ ਲੈਂਦੇ ਹਾਂ ਅਤੇ ਜਗ੍ਹਾ ਬਣਾਉਂਦੇ ਹਾਂ। ਅਜਿਹਾ ਲੱਗ ਸਕਦਾ ਹੈ ਕਿ ਤੁਹਾਡੀ ਜਿੰਦਗੀ ਤੁਹਾਡੇ ਦੁਆਰਾ ਮੂਰਖਤਾਪੂਰਣ ਤਰੀਕੇ ਨਾਲ ਲਏ ਗਏ ਕਿਸੇ ਮੋੜ ਦੇ ਕਾਰਨ ਤਬਾਹ ਹੋ ਗਈ ਹੈ। ਹੋ ਸਕਦਾ ਹੈ ਕਿ ਤੁਹਾਡਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੇ ਆਪ ਨੂੰ ਬਰਬਾਦੀ ਵਿੱਚ ਪਾਉਂਦੇ ਹੋ।ਕੁੱਝ ਘਟਨਾਵਾਂ ਬਹੁਤ ਪਹਿਲਾਂ ਵਾਪਰੀਆਂ ਹੋ ਸਕਦੀਆਂ ਹਨ ਪਰ ਉਹ ਵਰਤਮਾਨ ਵਿੱਚ ਅਜੇ ਵੀ ਤੁਹਾਨੂੰ ਦਰਦ ਅਤੇ ਨੁਕਸਾਨ ਪਹੁੰਚਾਉਂਦੀਆਂ ਹਨ।

ਯਿਸੂ ਤੁਹਾਡੀ ਓਨੀ ਹੀ ਪਰਵਾਹ ਕਰਦਾ ਹੈ ਜਿੰਨੀ ਉਸਨੇ ਉਹਨਾਂ ਲੋਕਾਂ ਦੀ ਕੀਤੀ ਸੀ ਜਿੰਨਾਂ ਨੂੰ ਉਹ2000ਸਾਲ ਪਹਿਲਾਂ ਧਰਤੀ'ਤੇ ਮਿਲਿਆ ਸੀ। ਉਸ ਨੇ ਲੋਕਾਂ ਨੂੰ ਸਿਰਫ਼ ਸਰੀਰਕ ਰੋਗਾਂ ਤੋਂ ਹੀ ਨਹੀਂ,ਸਗੋਂ ਮਾਨਸਿਕ ਬੀਮਾਰੀਆਂ ਅਤੇ ਆਤਮਿਕ ਮੌਤ ਤੋਂ ਵੀ ਚੰਗਾ ਕੀਤਾ। ਉਸਨੇ ਪੂਰੇ ਵਿਅਕਤੀ ਦੀ ਪਰਵਾਹ ਕੀਤੀ,ਨਾ ਕਿ ਸਿਰਫ਼ ਉਹਨਾਂ ਦੇ ਜੀਵਨ ਦੇ ਦਿਖਾਈ ਦੇਣ ਵਾਲੇ ਹਿੱਸਿਆਂ ਦੀ। ਉਸ ਨੇ ਉਨ੍ਹਾਂ ਨੂੰ ਆਪਣੇ ਦਿਲਾਂ ਨੂੰ ਵੇਖਣ ਦੀ ਅਪੀਲ ਕੀਤੀ ਕਿਉਂਕਿ ਇਸ ਵਿੱਚੋਂ ਹੀ ਜੀਵਨ ਦੀਆਂ ਗੱਲਾਂ ਨਿਕਲਦੀਆਂ ਹਨ। ਉਸਨੇ ਉਹਨਾਂ ਨੂੰ ਆਪਣੇ ਸਾਰੇ ਦਿਲ,ਜਾਨ,ਬੁੱਧੀ ਅਤੇ ਤਾਕਤ ਨਾਲ ਉਸਨੂੰ ਪਿਆਰ ਕਰਨ ਲਈ ਕਿਹਾ। ਇਹ ਇਸ ਤੋਂ ਵੱਧ ਗੁਣਕਾਰੀ ਨਹੀਂ ਹੋ ਸਕਦਾ

ਵਿਚਾਰ ਕਰੋ:

ਕੀ ਤੁਸੀਂ ਆਪਣੀ ਚੰਗਿਆਈ ਲਈ ਪਰਮੇਸ਼ੁਰ ‘ਤੇ ਭਰੋਸਾ ਕਰੋਗੇ?

ਇਸ ਦੇ ਲਈ ਪ੍ਰਾਰਥਨਾ ਕਰੋ:

ਕੀ ਤੁਸੀਂ ਉਸਨੂੰ ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰਕੇ ਪੂਰੀ ਤਰ੍ਹਾਂ ਬਹਾਲ ਕਰਨ ਲਈ ਕਹੋਗੇ?

About this Plan

ਬਹਾਲੀ ਦੀ ਚੋਣ ਕਰਨਾ

ਪਰਮੇਸ਼ੁਰ ਦੀ ਆਤਮਾ ਸਾਡੇ ਰੋਜ਼ਾਨਾ ਨਵੀਨੀਕਰਣ ਅਤੇ ਰੂਪਾਂਤਰਣ ਵਿੱਚ ਸਰਗਰਮੀ ਨਾਲ ਸ਼ਾਮਲ ਹੈ ਤਾਂ ਜੋ ਅਸੀਂ ਯਿਸੂ ਵਾਂਗ ਹੋਰ ਜ਼ਿਆਦਾ ਉੱਭਰ ਸਕੀਏ। ਬਹਾਲੀ ਇਸ ਨਵਿਆਉਣ ਦੇ ਕੰਮ ਦਾ ਇੱਕ ਹਿੱਸਾ ਹੈ ਅਤੇ ਮਸੀਹੀ ਜੀਵਨ ਦਾ ਇੱਕ ਲੁੜੀਂਦਾ ਭਾਗ ਹੈ। ਇਸ ਤੋਂ ਬਿਨਾਂ, ਅਸੀਂ ਪੁਰਾਣੇ ਆਦਰਸ਼ਾਂ, ਰਵੱਈਏ, ਆਦਤਾਂ ਅਤੇ ਵਿਵਹਾਰ ਤੋਂ ਮੁਕਤ ਨਹੀਂ ਹੋ ਸਕਾਂਗੇ।

More