YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 17 OF 40

ਰੋਮੀ ਸੂਬੇਦਾਰ ਕੋਲ ਮਨੁੱਖੀ ਮਿਆਰਾਂ ਅਨੁਸਾਰ ਬਹੁਤ ਜ਼ਿਆਦਾ ਅਧਿਕਾਰ ਸੀ। ਉਸ ਕੋਲ ਨੌਕਰ ਅਤੇ ਸਿਪਾਹੀਆਂ ਦਾ ਇੱਕ ਸਮੂਹ ਸੀ ਜਿਸਦਾ ਉਹ ਕਮਾਂਡਰ ਸੀ। ਇਹ ਸੂਬੇਦਾਰ ਸਪੱਸ਼ਟ ਤੌਰ'ਤੇ ਵੱਖਰਾ ਸੀ,ਕਿਉਂਕਿ ਉਸ ਨੇ ਆਪਣੇ ਇਕ ਨੌਕਰ ਦੀਆਂ ਲੋੜਾਂ ਪ੍ਰਤੀ ਹਮਦਰਦੀ ਦਿਖਾਈ ਸੀ। ਉਹ ਪਰਿਵਾਰ ਦੇ ਕਿਸੇ ਮੈਂਬਰ ਲਈ ਯਿਸੂ ਕੋਲ ਨਹੀਂ ਆਇਆ ਸੀ,ਪਰ ਇੱਕ ਕਰਮਚਾਰੀ ਲਈ। ਇਸ ਤੋਂ ਇਲਾਵਾ,ਉਹ ਉਸ ਸ਼ਕਤੀ ਅਤੇ ਅਧਿਕਾਰ ਨੂੰ ਸਮਝਦਾ ਜਾਪਦਾ ਸੀ ਜੋ ਯਿਸੂ ਕੋਲ ਕੁਦਰਤੀ ਅਤੇ ਅਲੌਕਿਕ ਖੇਤਰ ਉੱਤੇ ਹੈ।ਉਹ ਉਸਨੂੰ "ਇੱਕ ਸ਼ਬਦ ਬੋਲਣ" ਲਈ ਬੇਨਤੀ ਕਰਦਾ ਹੈ ਇਹ ਵਿਸ਼ਵਾਸ ਕਰਦੇ ਹੋਏ ਕਿ ਉਹ ਜੋ ਸ਼ਬਦ ਬੋਲੇਗਾ ਉਹ ਉਸਦੇ ਸੇਵਕ ਨੂੰ ਚੰਗਾ ਕਰੇਗਾ। ਉਸਦੇ ਵਿਸ਼ਵਾਸ ਦੀ ਖੁਦ ਯਿਸੂ ਦੁਆਰਾ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਇਹ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ ਇੱਕ ਯਹੂਦੀ ਨਹੀਂ ਸੀ। ਹੋ ਸਕਦਾ ਹੈ ਕਿ ਉਹ ਪਹਿਲੇ ਗ਼ੈਰ-ਯਹੂਦੀ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਅਤੇ ਉਸਦੇ ਬਚਨ'ਤੇ ਭਰੋਸਾ ਕੀਤਾ।

ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਯਿਸੂ ਦਾ ਨਾਮ ਕਿੰਨਾ ਸ਼ਕਤੀਸ਼ਾਲੀ ਹੈ। ਅਸੀਂ ਉਸ ਅਧਿਕਾਰ ਨੂੰ ਭੁੱਲ ਜਾਂਦੇ ਹਾਂ ਜੋ ਉਸ ਕੋਲ ਦੇਖੇ ਅਤੇ ਅਣਦੇਖੇ ਖੇਤਰਾਂ ਉੱਤੇ ਹੈ। ਅਸੀਂ ਇਹ ਸਮਝੇ ਬਿਨਾਂ ਡਰਦੇ ਰਹਿੰਦੇ ਹਾਂ ਕਿ ਉਹ ਕਿੰਨਾ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ। ਅਸੀਂ ਅਕਸਰ ਰਾਜਿਆਂ ਦੇ ਰਾਜੇ ਅਤੇ ਪ੍ਰਭੂਆਂ ਦੇ ਪ੍ਰਭੂ ਦੀ ਤੁਲਣਾ ਵਿੱਚ ਸ਼ੈਤਾਨ ਨੂੰ ਵਧੇਰੇ ਕ੍ਰੈਡਿਟ ਅਤੇ ਸਮਾਂ ਦਿੰਦੇ ਹਾਂ। ਇਹ ਇਸ ਨੂੰ ਬਦਲਣ ਦਾ ਸਮਾਂ ਹੋ ਸਕਦਾ ਹੈ!

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਮੈਂ ਮੇਰੇ ਲਈ ਪਰਮੇਸ਼ੁਰ ਦੀਆਂ ਯੋਜਨਾਵਾਂ'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਆਪਣੀ ਜ਼ਿੰਦਗੀ ਵਿਚ ਦੁਸ਼ਮਣ ਦੀ ਦਖਲ'ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ?
ਵੇਖੇ ਅਤੇ ਅਣਦੇਖੇ ਸੰਸਾਰ ਵਿੱਚ ਹਰ ਚੀਜ਼ ਉੱਤੇ ਯਿਸੂ ਦੇ ਅਧਿਕਾਰ ਬਾਰੇ ਜਾਣੂ ਹੋ ਕੇ ਮੈਂ ਹੋਰ ਭਰੋਸੇ ਨਾਲ ਕਿਵੇਂ ਜੀ ਸਕਦਾ ਹਾਂ?

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More