ਰਸੂਲਾਂ 5

5
ਹਨਾਨਿਯਾਹ ਅਤੇ ਸਫ਼ੀਰਾ
1ਹਨਾਨਿਯਾਹ ਨਾਮ ਦੇ ਇੱਕ ਆਦਮੀ ਨੇ, ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ, ਜ਼ਮੀਨ ਦਾ ਇੱਕ ਟੁਕੜਾ ਵੇਚਿਆ। 2ਆਪਣੀ ਪਤਨੀ ਦੀ ਪੂਰੀ ਜਾਣਕਾਰੀ ਨਾਲ ਉਸ ਨੇ ਪੈਸੇ ਦਾ ਕੁਝ ਹਿੱਸਾ ਆਪਣੇ ਲਈ ਰੱਖ ਲਿਆ, ਪਰ ਬਾਕੀ ਬਚਿਆ ਪੈਸਾ ਰਸੂਲਾਂ ਨੂੰ ਦੇ ਦਿੱਤਾ।
3ਤਦ ਪਤਰਸ ਨੇ ਆਖਿਆ, “ਹਨਾਨਿਯਾਹ, ਸ਼ੈਤਾਨ ਨੇ ਤੇਰੇ ਮਨ ਨੂੰ ਕਿਉਂ ਭਰ ਦਿੱਤਾ ਹੈ ਕਿ ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲੋ ਅਤੇ ਉਸ ਜ਼ਮੀਨ ਦੇ ਮੁੱਲ ਵਿੱਚੋਂ ਤੁਸੀਂ ਆਪਣੇ ਲਈ ਰੱਖਿਆ ਹੈ? 4ਕੀ ਉਹ ਜ਼ਮੀਨ ਵੇਚਣ ਤੋਂ ਪਹਿਲਾਂ ਤੁਹਾਡੀ ਨਹੀਂ ਸੀ? ਅਤੇ ਇਸ ਨੂੰ ਵੇਚਣ ਤੋਂ ਬਾਅਦ, ਕੀ ਤੁਹਾਡੇ ਕੋਲ ਪੈਸੇ ਨਹੀਂ ਸਨ? ਕਿਹੜੀ ਚੀਜ਼ ਨੇ ਤੁਹਾਨੂੰ ਅਜਿਹਾ ਸੋਚਣ ਲਈ ਮਜ਼ਬੂਰ ਕੀਤਾ? ਤੁਸੀਂ ਕੇਵਲ ਇਨਸਾਨਾਂ ਨਾਲ ਨਹੀਂ, ਪਰ ਪਰਮੇਸ਼ਵਰ ਨਾਲ ਝੂਠ ਬੋਲਿਆ ਹੈ।”
5ਜਦੋਂ ਹਨਾਨਿਯਾਹ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਡਿੱਗ ਪਿਆ ਅਤੇ ਮਰ ਗਿਆ। ਅਤੇ ਜਿਨ੍ਹਾਂ ਨੇ ਵੀ ਸੁਣਿਆ ਉਹਨਾਂ ਸਭਨਾਂ ਉੱਤੇ ਵੱਡਾ ਡਰ ਛਾ ਗਿਆ। 6ਅਤੇ ਕੁਝ ਜਵਾਨਾਂ ਨੇ ਉੱਠ ਕੇ ਉਸ ਨੂੰ ਕਫ਼ਨ ਪਹਿਨਾਇਆ, ਅਤੇ ਬਾਹਰ ਲੈ ਜਾ ਕੇ ਦਫਨਾ ਦਿੱਤਾ।
7ਤਕਰੀਬਨ ਤਿੰਨ ਘੰਟੇ ਬਾਅਦ ਉਸ ਦੀ ਪਤਨੀ ਕਮਰੇ ਅੰਦਰ ਆਈ ਜਿਸ ਵਿੱਚ ਪਤਰਸ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਉੱਥੇ ਕਿ ਵਾਪਰਿਆ ਸੀ। 8ਪਤਰਸ ਨੇ ਉਸ ਨੂੰ ਪੁੱਛਿਆ, ਮੈਨੂੰ ਦੱਸੋ, ਕੀ ਤੁਸੀਂ ਅਤੇ ਹਨਾਨਿਯਾਹ ਨੇ ਉਹ ਖੇਤ ਐਨੇ ਹੀ ਪੈਸੇ ਵਿੱਚ ਵੇਚਿਆ ਹੈ?
ਉਸ ਦੀ ਪਤਨੀ ਨੇ ਜਵਾਬ ਦਿੱਤਾ, “ਹਾਂ, ਐਨੇ ਹੀ ਪੈਸੇ ਵਿੱਚ ਵੇਚਿਆ ਹੈ।”
9ਪਤਰਸ ਨੇ ਉਸ ਨੂੰ ਕਿਹਾ, “ਤੁਸੀਂ ਪ੍ਰਭੂ ਦੇ ਆਤਮਾ ਦੀ ਪਰਖ ਕਰਨ ਦੀ ਯੋਜਨਾ ਕਿਵੇਂ ਬਣਾ ਸਕਦੇ ਹੋ? ਸੁਣ! ਤੇਰੇ ਪਤੀ ਦੇ ਦਫ਼ਨਾਉਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ, ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ।”
10ਉਸੇ ਵਕਤ ਉਹ ਪਤਰਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਮਰ ਗਈ। ਤਦ ਉਹਨਾਂ ਜਵਾਨਾਂ ਨੇ ਅੰਦਰ ਆਣ ਕੇ, ਉਸ ਨੂੰ ਮਰੀ ਹੋਈ ਨੂੰ ਵੇਖਿਆ, ਉਸ ਨੂੰ ਬਾਹਰ ਲੈ ਗਏ ਅਤੇ ਉਸ ਦੇ ਪਤੀ ਦੇ ਨਾਲ ਦਫ਼ਨਾ ਦਿੱਤਾ। 11ਸਾਰੀ ਕਲੀਸਿਆ ਅਤੇ ਜਿਨ੍ਹਾਂ ਨੇ ਵੀ ਇਹ ਗੱਲਾਂ ਸੁਣੀਆਂ ਉਹਨਾਂ ਸਭਨਾਂ ਨੂੰ ਬਹੁਤ ਡਰ ਲੱਗਾ।
ਰਸੂਲਾਂ ਨੇ ਬਹੁਤ ਲੋਕਾਂ ਨੂੰ ਚੰਗਾ ਕੀਤਾ
12ਰਸੂਲਾਂ ਨੇ ਲੋਕਾਂ ਵਿੱਚ ਬਹੁਤ ਸਾਰੇ ਚਮਤਕਾਰ ਅਤੇ ਅਚੰਭੇ ਕੰਮ ਕੀਤੇ। ਅਤੇ ਸਾਰੇ ਵਿਸ਼ਵਾਸੀ ਸ਼ਲੋਮੋਨ ਦੀ ਬਸਤੀ ਵਿੱਚ ਇਕੱਠੇ ਹੁੰਦੇ ਸਨ। 13ਕਿਸੇ ਗ਼ੈਰ ਵਿਸ਼ਵਾਸੀ ਨੇ ਵੀ ਉਨ੍ਹਾਂ ਨਾਲ ਸ਼ਾਮਲ ਹੋਣ ਦੀ ਹਿੰਮਤ ਨਹੀਂ ਕੀਤੀ, ਭਾਵੇਂ ਕਿ ਦੂਸਰੇ ਸਾਰੇ ਲੋਕ ਵਿਸ਼ਵਾਸੀਆਂ ਦਾ ਬਹੁਤ ਸਤਿਕਾਰ ਕਰਦੇ ਸਨ। 14ਫਿਰ ਵੀ, ਵੱਧ ਤੋਂ ਵੱਧ ਆਦਮੀ ਅਤੇ ਔਰਤਾਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਦੀ ਸੰਖਿਆ ਵਿੱਚ ਸ਼ਾਮਲ ਹੋ ਗਏ। 15ਐਥੋਂ ਤੱਕ ਜੋ ਲੋਕ ਰੋਗੀਆਂ ਨੂੰ ਮੰਜੀਆਂ ਅਤੇ ਚਟਾਈਆਂ ਉੱਤੇ ਪਾ ਕੇ ਬਾਹਰ ਚੌਕਾਂ ਅਤੇ ਸੜਕਾਂ ਵਿੱਚ ਲਿਆਉਂਦੇ ਸਨ, ਇਸ ਲਈ ਕਿ ਜਦੋਂ ਪਤਰਸ ਉਨ੍ਹਾਂ ਰੋਗੀਆਂ ਕੋਲੋ ਗੁਜਰੇ ਤਦ ਹੋਰ ਨਹੀਂ ਤਾਂ ਉਹ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ। 16ਭੀੜ ਵੀ ਯੇਰੂਸ਼ਲੇਮ ਦੇ ਆਸ-ਪਾਸ ਦੇ ਨਗਰਾਂ ਤੋਂ ਇਕੱਠੀ ਹੋ ਕੇ ਆਉਂਦੀ, ਅਤੇ ਆਪਣੇ ਬਿਮਾਰ ਲੋਕਾਂ ਨੂੰ ਲਿਆਉਂਦੇ ਅਤੇ ਜਿਹੜੇ ਦੁਸ਼ਟ ਆਤਮਾਵਾਂ ਦੇ ਸਤਾਏ ਹੋਏ ਸਨ, ਅਤੇ ਉਹ ਸਾਰੇ ਚੰਗੇ ਹੋ ਕੇ ਜਾਂਦੇ ਸਨ।
ਰਸੂਲਾਂ ਦਾ ਸਤਾਇਆ ਜਾਣਾ
17ਤਦ ਮਹਾਂ ਜਾਜਕ ਅਤੇ ਉਸ ਦੇ ਸਾਰੇ ਸਾਥੀ, ਜੋ ਸਦੂਕੀ ਪੰਥ ਦੇ ਮੈਂਬਰ ਸਨ, ਉਹ ਸਭ ਈਰਖਾ ਨਾਲ ਭਰ ਗਏ। 18ਉਨ੍ਹਾਂ ਨੇ ਰਸੂਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਜਨਤਕ ਜੇਲ੍ਹ ਵਿੱਚ ਬੰਦ ਕਰ ਦਿੱਤਾ। 19ਪਰ ਰਾਤ ਵੇਲੇ ਪ੍ਰਭੂ ਦੇ ਇੱਕ ਸਵਰਗਦੂਤ ਨੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਨ੍ਹਾਂ ਨੂੰ ਬਾਹਰ ਲੈ ਗਿਆ। 20ਉਸ ਨੇ ਕਿਹਾ, “ਜਾਓ, ਅਤੇ ਹੈਕਲ ਦੇ ਦਰਬਾਰਾਂ ਵਿੱਚ ਖਲੋਵੋ, ਅਤੇ ਲੋਕਾਂ ਨੂੰ ਇਸ ਨਵੀਂ ਜ਼ਿੰਦਗੀ ਬਾਰੇ ਦੱਸੋ।”
21ਸਵੇਰ ਵੇਲੇ ਉਹ ਹੈਕਲ ਦੇ ਵਿਹੜੇ ਵਿੱਚ ਗਏ, ਜਿਵੇਂ ਕਿ ਉਹਨਾਂ ਨੂੰ ਕਿਹਾ ਗਿਆ ਸੀ, ਅਤੇ ਉਨ੍ਹਾਂ ਨੇ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ।
ਜਦੋਂ ਮਹਾਂ ਜਾਜਕ ਅਤੇ ਉਹ ਦੇ ਨਾਲ ਦੇ ਸਾਥੀ ਪਹੁੰਚੇ, ਤਾਂ ਮਹਾਂਸਭਾ ਅਤੇ ਇਸਰਾਏਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਰਸੂਲਾਂ ਲਈ ਜੇਲ੍ਹ ਭੇਜਿਆ। 22ਪਰ ਜੇਲ੍ਹ ਪਹੁੰਚਣ ਤੇ ਸਿਪਾਹੀਆਂ ਨੇ ਉਨ੍ਹਾਂ ਨੂੰ ਉੱਥੇ ਨਾ ਦੇਖਿਆ। ਸੋ ਉਹ ਵਾਪਸ ਗਏ ਅਤੇ ਦੱਸਿਆ, 23“ਅਸੀਂ ਜੇਲ੍ਹ ਨੂੰ ਸੁਰੱਖਿਅਤ ਤਾਲੇ ਲੱਗੇ, ਅਤੇ ਫਾਟਕਾਂ ਉੱਤੇ ਪਹਿਰੇਦਾਰ ਖੜੇ ਹੋਏ ਵੇਖੇ; ਪਰ ਜਦੋਂ ਅਸੀਂ ਉਨ੍ਹਾਂ ਨੂੰ ਖੋਲ੍ਹਿਆ, ਤਾਂ ਸਾਨੂੰ ਅੰਦਰ ਕੋਈ ਨਹੀਂ ਮਿਲਿਆ।” 24ਇਹ ਗੱਲਾਂ ਸੁਣਨ ਤੋਂ ਬਾਅਦ, ਹੈਕਲ ਦੇ ਚੌਕੀਦਾਰ ਦਾ ਕਪਤਾਨ ਅਤੇ ਮੁੱਖ ਜਾਜਕ ਬਹੁਤ ਹੈਰਾਨ ਸਨ ਕਿ ਰਸੂਲਾਂ ਨਾਲ ਕੀ ਹੋਇਆ ਸੀ ਦੁਬਧਾ ਵਿੱਚ ਪੈ ਗਏ, ਹੈਰਾਨ ਹੋ ਗਏ ਕਿ ਇਸ ਸਭ ਦਾ ਨਤੀਜਾ ਕੀ ਹੋ ਸਕਦਾ ਹੈ।
25ਤਦ ਕਿਸੇ ਨੇ ਆ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ, “ਕਿ ਵੇਖੋ! ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਜੇਲ੍ਹ ਵਿੱਚ ਪਾ ਦਿੱਤਾ ਸੀ ਉਹ ਹੈਕਲ ਦੇ ਵਿਹੜੇ ਵਿੱਚ ਖੜੇ ਹੋ ਕੇ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ।” 26ਉਸੇ ਵਕਤ, ਕਪਤਾਨ ਆਪਣੇ ਹੈਕਲ ਦੇ ਕੁਝ ਪਹਿਰੇਦਾਰਾਂ ਨਾਲ ਗਿਆ ਅਤੇ ਜਾ ਕੇ ਰਸੂਲਾਂ ਨੂੰ ਲਿਆਇਆ। ਪਰ ਧੱਕੇ ਨਾਲ ਨਹੀਂ ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ਕਿ ਉਹ ਸਾਨੂੰ ਪੱਥਰ ਨਾ ਮਾਰਨ।
27ਰਸੂਲਾਂ ਨੂੰ ਲਿਆ ਕੇ ਮਹਾਂਸਭਾ ਵਿੱਚ ਖੜੇ ਕੀਤਾ ਗਿਆ ਤਾਂ ਜੋ ਮਹਾਂ ਜਾਜਕ ਕੋਲੋ ਉਨ੍ਹਾਂ ਨੂੰ ਸਵਾਲ ਪੁੱਛੇ ਜਾਣ। 28ਉਸ ਨੇ ਕਿਹਾ, “ਅਸੀਂ ਤਾਂ ਤੁਹਾਨੂੰ ਸਖ਼ਤ ਹੁਕਮ ਦਿੱਤੇ ਸਨ ਜੋ ਇਸ ਨਾਮ ਦੀ ਸਿੱਖਿਆ ਨਾ ਦੇਣਾ, ਫਿਰ ਵੀ ਤੁਸੀਂ ਯੇਰੂਸ਼ਲੇਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਅਤੇ ਸਾਨੂੰ ਤੁਸੀਂ ਉਸ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹੋ।”
29ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ: “ਕਿ ਮਨੁੱਖਾਂ ਦੇ ਹੁਕਮਾਂ ਨਾਲੋਂ ਪਰਮੇਸ਼ਵਰ ਦੀ ਆਗਿਆ ਦਾ ਮੰਨਣਾ ਜ਼ਰੂਰੀ ਹੈ!” 30ਸਾਡੇ ਪਿਉ ਦਾਦਿਆਂ ਦੇ ਪਰਮੇਸ਼ਵਰ ਨੇ ਯਿਸ਼ੂ ਨੂੰ ਜਿਉਂਦਾ ਕੀਤਾ, ਜਿਸ ਨੂੰ ਤੁਸੀਂ ਸਲੀਬ ਉੱਤੇ ਲਟਕਾ ਕੇ ਮਾਰ ਦਿੱਤਾ ਸੀ। 31ਉਸ ਨੂੰ ਪਰਮੇਸ਼ਵਰ ਨੇ ਆਪਣੇ ਸੱਜੇ ਹੱਥ ਨਾਲ ਉੱਚਾ ਚੁੱਕ ਕੇ ਸਾਡਾ ਰਾਜਾ ਅਤੇ ਮੁਕਤੀਦਾਤਾ ਠਹਿਰਾਇਆ ਹੈ। ਤਾਂ ਜੋ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ। 32ਅਸੀਂ ਇਨ੍ਹਾਂ ਗੱਲਾਂ ਦੇ ਗਵਾਹ ਹਾਂ, ਅਤੇ ਇਸ ਤਰ੍ਹਾਂ ਪਵਿੱਤਰ ਆਤਮਾ ਵੀ ਹੈ, “ਜਿਸ ਨੂੰ ਪਰਮੇਸ਼ਵਰ ਨੇ ਉਨ੍ਹਾਂ ਨੂੰ ਦਿੱਤਾ ਜੋ ਉਨ੍ਹਾਂ ਦਾ ਕਹਿਣਾ ਮੰਨਦੇ ਹਨ।”
33ਜਦੋਂ ਉਹਨਾਂ ਨੇ ਇਹ ਸੁਣਿਆ, ਉਹ ਗੁੱਸੇ ਨਾਲ ਭਰ ਗਏ ਅਤੇ ਉਨ੍ਹਾਂ ਨੂੰ ਮਾਰਨ ਦੀ ਯੋਜਨਾ ਬਣਾਈ। 34ਪਰ ਗਮਲੀਏਲ ਨਾਮ ਦਾ ਇੱਕ ਫ਼ਰੀਸੀ, ਜੋ ਬਿਵਸਥਾ ਦਾ ਸਿਖਾਉਣ ਵਾਲਾ ਸੀ, ਅਤੇ ਸਭ ਲੋਕਾਂ ਵਿੱਚ ਆਦਰਯੋਗ ਸੀ, ਮਹਾਂਸਭਾ ਵਿੱਚ ਉੱਠ ਕੇ ਹੁਕਮ ਕੀਤਾ ਕਿ ਇਨ੍ਹਾਂ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਕੱਢ ਦਿਓ। 35ਫਿਰ ਉਸ ਨੇ ਮਹਾਂਸਭਾ ਨੂੰ ਸੰਬੋਧਨ ਕੀਤਾ: “ਹੇ ਇਸਰਾਏਲ ਦੇ ਮਨੁੱਖੋ, ਧਿਆਨ ਨਾਲ ਸੋਚੋ ਕਿ ਤੁਸੀਂ ਇਨ੍ਹਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ।” 36ਕਿਉਂ ਜੋ ਕੁਝ ਸਾਲ ਪਹਿਲਾਂ ਥੇਉਦਾਸ ਉੱਠਿਆ, ਅਤੇ ਕਹਿਣ ਲੱਗਾ ਕਿ ਮੈਂ ਕੁਝ ਹਾਂ, ਅਤੇ ਗਿਣਤੀ ਵਿੱਚ ਚਾਰ ਸੌ ਆਦਮੀ ਉਸ ਦੇ ਨਾਲ ਮਿਲ ਗਏ। ਅਤੇ ਉਹ ਮਾਰਿਆ ਗਿਆ, ਅਤੇ ਸਭ ਜੋ ਉਹ ਨੂੰ ਮੰਨਦੇ ਸਨ ਖਿੱਲਰ ਗਏ, ਅਤੇ ਬੇ ਠਿਕਾਣੇ ਹੋ ਗਏ। 37ਉਸ ਦੇ ਬਾਅਦ, ਮਰਦਮਸ਼ੁਮਾਰੀ ਦੇ ਦਿਨਾਂ ਵਿੱਚ ਗਲੀਲੀ ਪ੍ਰਾਂਤ ਦਾ ਰਹਿਣ ਵਾਲਾ ਯਹੂਦਾ ਉੱਠਿਆ ਅਤੇ ਬਗਾਵਤ ਵਿੱਚ ਲੋਕਾਂ ਦੇ ਸਮੂਹ ਦੀ ਅਗਵਾਈ ਕੀਤੀ। ਉਹ ਦਾ ਵੀ ਨਾਸ ਹੋਇਆ, ਅਤੇ ਜਿੰਨੇ ਉਹ ਨੂੰ ਮੰਨਦੇ ਸਨ ਸਾਰੇ ਖਿੱਲਰ ਗਏ। 38ਇਸ ਲਈ, ਮੌਜੂਦਾ ਸਥਿਤੀ ਵਿੱਚ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ: “ਇਨ੍ਹਾਂ ਆਦਮੀਆਂ ਨੂੰ ਇਕੱਲੇ ਛੱਡ ਦੇਵੋ! ਉਨ੍ਹਾਂ ਨੂੰ ਜਾਣ ਦਿਓ! ਕਿਉਂਕਿ ਜੇ ਉਨ੍ਹਾਂ ਦਾ ਉਦੇਸ਼ ਜਾਂ ਕੰਮ ਮਨੁੱਖੀ ਮੂਲ ਅਧਾਰਿਤ ਹੈ, ਤਾਂ ਇਹ ਅਸਫ਼ਲ ਹੋ ਜਾਣਗੇ। 39ਪਰ ਜੇ ਪਰਮੇਸ਼ਵਰ ਵੱਲੋਂ ਹੈ, ਤਾਂ ਤੁਸੀਂ ਉਨ੍ਹਾਂ ਨੂੰ ਰੋਕ ਨਹੀਂ ਸਕਦੇ; ਕਿ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਪਰਮੇਸ਼ਵਰ ਨਾਲ ਵੀ ਲੜਨ ਵਾਲੇ ਠਹਿਰੋਂ।”
40ਉਸ ਦੇ ਭਾਸ਼ਣ ਨੇ ਉਨ੍ਹਾਂ ਨੂੰ ਪ੍ਰੇਰਿਆ। ਉਨ੍ਹਾਂ ਨੇ ਰਸੂਲਾਂ ਨੂੰ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਕੁੱਟਿਆ। ਉਨ੍ਹਾਂ ਨੂੰ ਹੁਕਮ ਦਿੱਤਾ ਜੋ ਯਿਸ਼ੂ ਦੇ ਨਾਮ ਦਾ ਪ੍ਰਚਾਰ ਨਾ ਕਰਨਾ, ਫਿਰ ਉਨ੍ਹਾਂ ਨੂੰ ਛੱਡ ਦਿੱਤਾ।
41ਰਸੂਲ ਮਹਾਂਸਭਾ ਦੇ ਸਾਹਮਣਿਓਂ ਚਲੇ ਗਏ, ਇਸ ਗੱਲ ਤੋਂ ਆਨੰਦ ਹੋਏ ਜੋ ਅਸੀਂ ਯਿਸ਼ੂ ਦੇ ਨਾਮ ਦੇ ਖ਼ਾਤਰ ਬੇਇੱਜ਼ਤ ਹੋਣ ਦੇ ਯੋਗ ਗਿਣੇ ਗਏ। 42ਦਿਨ ਪ੍ਰਤੀ ਦਿਨ, ਹੈਕਲ ਦੇ ਵਿਹੜੇ ਅਤੇ ਘਰ-ਘਰ ਜਾ ਕੇ, ਉਨ੍ਹਾਂ ਨੇ ਕਦੇ ਵੀ ਉਪਦੇਸ਼ ਦੇਣਾ ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਨਾ ਨਹੀਂ ਛੱਡਿਆ ਕਿ ਯਿਸ਼ੂ ਹੀ ਮਸੀਹਾ ਹੈ।

ទើបបានជ្រើសរើសហើយ៖

ਰਸੂਲਾਂ 5: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល