ਰਸੂਲਾਂ 21

21
ਪੌਲੁਸ ਦਾ ਯੇਰੂਸ਼ਲੇਮ ਨੂੰ ਜਾਣਾ
1ਜਦੋਂ ਅਸੀਂ ਆਪਣੇ ਆਪ ਨੂੰ ਅਫ਼ਸੁਸ ਦੇ ਬਜ਼ੁਰਗਾਂ ਤੋਂ ਅਲੱਗ ਕਰ ਲਿਆ, ਤਾਂ ਅਸੀਂ ਸਮੁੰਦਰੀ ਜਹਾਜ਼ ਦੁਆਰਾ ਸਿੱਧੇ ਕੋਸ ਟਾਪੂ ਨੂੰ ਗਏ। ਅਗਲੇ ਦਿਨ ਅਸੀਂ ਰੋਦੁਸ ਗਏ ਅਤੇ ਉੱਥੋਂ ਪਤਾਰਾ ਸ਼ਹਿਰ ਨੂੰ ਗਏ। 2ਸਾਨੂੰ ਇੱਕ ਜਹਾਜ਼ ਮਿਲਿਆ ਜੋ ਫ਼ੈਨੀਕੇ ਦੇਸ਼ ਵੱਲ ਨੂੰ ਜਾ ਰਿਹਾ ਸੀ, ਅਸੀਂ ਜਹਾਜ਼ ਤੇ ਚੜ੍ਹੇ ਅਤੇ ਯਾਤਰਾ ਲਈ ਤੁਰ ਪਏ। 3ਸਾਈਪ੍ਰਸ ਨੂੰ ਵੇਖਣ ਅਤੇ ਇਸ ਦੇ ਦੱਖਣ ਵੱਲ ਜਾਣ ਤੋਂ ਬਾਅਦ, ਅਸੀਂ ਸੀਰੀਆ ਵੱਲ ਨੂੰ ਤੁਰ ਪਏ ਅਤੇ ਸੋਰ ਸ਼ਹਿਰ ਤੇ ਉਤਰੇ, ਜਿੱਥੇ ਸਾਡੇ ਸਮੁੰਦਰੀ ਜਹਾਜ਼ ਨੇ ਆਪਣਾ ਮਾਲ ਉਤਾਰਨਾ ਸੀ। 4ਅਸੀਂ ਚੇਲਿਆਂ ਨੂੰ ਉੱਥੇ ਲੱਭਿਆ ਅਤੇ ਉਨ੍ਹਾਂ ਨਾਲ ਸੱਤ ਦਿਨ ਰਹੇ। ਪਵਿੱਤਰ ਆਤਮਾ ਦੁਆਰਾ ਉਨ੍ਹਾਂ ਨੇ ਪੌਲੁਸ ਨੂੰ ਯੇਰੂਸ਼ਲੇਮ ਨੂੰ ਨਾ ਜਾਣ ਦੀ ਬੇਨਤੀ ਕੀਤੀ। 5ਜਦੋਂ ਸਾਡੇ ਜਾਣ ਦਾ ਸਮਾਂ ਸੀ ਤਾਂ ਅਸੀਂ ਤੁਰ ਪਏ ਅਤੇ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਸਮੇਤ ਸਾਡੇ ਨਾਲ ਸ਼ਹਿਰ ਤੋਂ ਬਾਹਰ ਆਏ, ਅਤੇ ਉੱਥੇ ਸਮੁੰਦਰ ਦੇ ਕੰਢੇ ਉੱਤੇ ਅਸੀਂ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। 6ਇੱਕ-ਦੂਜੇ ਨੂੰ ਅਲਵਿਦਾ ਕਹਿਣ ਤੋਂ ਬਾਅਦ, ਅਸੀਂ ਜਹਾਜ਼ ਉੱਤੇ ਚੜ੍ਹੇ, ਅਤੇ ਉਹ ਸਾਰੇ ਆਪਣੇ-ਆਪਣੇ ਘਰ ਵਾਪਸ ਚਲੇ ਗਏ।
7ਅਸੀਂ ਸੋਰ ਤੋਂ ਆਪਣੀ ਯਾਤਰਾ ਜਾਰੀ ਰੱਖੀ ਅਤੇ ਤੁਲਮਾਇਸ ਸ਼ਹਿਰ ਪਹੁੰਚੇ ਜਿੱਥੇ ਅਸੀਂ ਵਿਸ਼ਵਾਸੀਆ ਦੀ ਸੁੱਖ-ਸਾਂਦ ਪੁੱਛੀ ਅਤੇ ਇੱਕ ਦਿਨ ਉਨ੍ਹਾਂ ਦੇ ਨਾਲ ਰਹੇ। 8ਫੇਰ ਅਗਲੇ ਦਿਨ ਅਸੀਂ ਤੁਰ ਕੇ ਕੈਸਰਿਆ ਸ਼ਹਿਰ ਵਿੱਚ ਪਹੁੰਚੇ ਅਤੇ ਫਿਲਿਪ ਦੇ ਘਰ ਠਹਿਰੇ ਜਿਹੜਾ ਇੰਜੀਲ ਦਾ ਪ੍ਰਚਾਰਕ ਸੀ। 9ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮਵਾਕ ਕਰਦਿਆਂ ਸਨ।
10ਜਦੋਂ ਅਸੀਂ ਕਾਫ਼ੀ ਦਿਨਾਂ ਤੋਂ ਉੱਥੇ ਰਹੇ ਤਾਂ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਪ੍ਰਾਂਤ ਤੋਂ ਆਇਆ। 11ਸਾਡੇ ਕੋਲ ਆ ਕੇ ਉਸ ਨੇ ਪੌਲੁਸ ਦੀ ਕਮਰਬੰਧ ਨਾਲ ਆਪਣੇ ਹੱਥ ਅਤੇ ਪੈਰਾਂ ਨੂੰ ਬੰਨ੍ਹਿਆ ਅਤੇ ਕਿਹਾ, “ਪਵਿੱਤਰ ਆਤਮਾ ਕਹਿੰਦਾ ਹੈ, ਇਸ ਤਰ੍ਹਾਂ ਯੇਰੂਸ਼ਲੇਮ ਵਿੱਚ ਯਹੂਦੀ ਆਗੂ ਵੀ ਕਮਰਬੰਧ ਦੇ ਮਾਲਕ ਨੂੰ ਬੰਨ੍ਹਣਗੇ ਅਤੇ ਉਸ ਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਸੌਂਪ ਦੇਣਗੇ।”
12ਜਦੋਂ ਅਸੀਂ ਇਹ ਸੁਣਿਆ ਤਾਂ ਅਸੀਂ ਅਤੇ ਉੱਥੋਂ ਦੇ ਲੋਕਾਂ ਨੇ ਪੌਲੁਸ ਨੂੰ ਬੇਨਤੀ ਕੀਤੀ ਕਿ ਉਹ ਯੇਰੂਸ਼ਲੇਮ ਨਾ ਜਾਵੇ। 13ਤਦ ਪੌਲੁਸ ਨੇ ਉੱਤਰ ਦਿੱਤਾ, “ਤੁਸੀਂ ਕਿਉਂ ਰੋ ਰਹੇ ਹੋ ਅਤੇ ਮੇਰਾ ਦਿਲ ਕਿਉਂ ਤੋੜ ਰਹੇ ਹੋ? ਕਿਉਂ ਜੋ ਮੈਂ ਪ੍ਰਭੂ ਯਿਸ਼ੂ ਦੇ ਨਾਮ ਦੇ ਲਈ ਯੇਰੂਸ਼ਲੇਮ ਵਿੱਚ ਕੇਵਲ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ।” 14ਜਦੋਂ ਉਹ ਨਾ ਮੰਨਿਆ ਤੇ ਅਸੀਂ ਇਹ ਕਹਿ ਕੇ ਚੁੱਪ ਹੋ ਗਏ ਅਤੇ ਕਿਹਾ, “ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।”
15ਇਸ ਤੋਂ ਬਾਅਦ, ਅਸੀਂ ਯੇਰੂਸ਼ਲੇਮ ਵੱਲ ਨੂੰ ਤੁਰ ਪਏ। 16ਕੈਸਰਿਆ ਤੋਂ ਕੁਝ ਚੇਲੇ ਸਾਡੇ ਨਾਲ ਆਏ ਅਤੇ ਸਾਨੂੰ ਮਨਾਸੋਨ ਦੇ ਘਰ ਲੈ ਆਏ, ਜਿੱਥੇ ਅਸੀਂ ਠਹਿਰਨਾ ਸੀ। ਉਹ ਸਾਈਪ੍ਰਸ ਦਾ ਇੱਕ ਵਸਨੀਕ ਆਦਮੀ ਸੀ ਅਤੇ ਪਹਿਲੇ ਚੇਲਿਆਂ ਵਿੱਚੋਂ ਇੱਕ ਚੇਲਾ ਸੀ।
ਪੌਲੁਸ ਦਾ ਯੇਰੂਸ਼ਲੇਮ ਪਹੁੰਚਣਾ
17ਜਦੋਂ ਅਸੀਂ ਯੇਰੂਸ਼ਲੇਮ ਪਹੁੰਚੇ, ਤਾਂ ਵਿਸ਼ਵਾਸੀਆਂ ਨੇ ਸਾਡਾ ਨਿੱਘਾ ਸੁਆਗਤ ਕੀਤਾ। 18ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੋਬ ਦੇ ਘਰ ਗਿਆ ਸਾਰੇ ਬਜ਼ੁਰਗ ਮੌਜੂਦ ਸਨ। 19ਪੌਲੁਸ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਸਥਾਰ ਨਾਲ ਦੱਸਿਆ ਕਿ ਪਰਮੇਸ਼ਵਰ ਨੇ ਗ਼ੈਰ-ਯਹੂਦੀਆਂ ਦੇ ਵਿੱਚ ਕੀ ਕੰਮ ਕੀਤੇ ਸਨ।
20ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਪਰਮੇਸ਼ਵਰ ਦੀ ਵਡਿਆਈ ਕੀਤੀ। ਤਦ ਉਨ੍ਹਾਂ ਨੇ ਪੌਲੁਸ ਨੂੰ ਕਿਹਾ: “ਭਰਾ ਤੁਸੀਂ ਦੇਖੋ ਕਿ ਹਜ਼ਾਰਾਂ ਹੀ ਯਹੂਦੀਆਂ ਨੇ ਵਿਸ਼ਵਾਸ ਕੀਤਾ ਹੈ, ਅਤੇ ਉਹ ਸਾਰੇ ਮੋਸ਼ੇਹ ਦੀ ਬਿਵਸਥਾ ਦੇ ਲਈ ਜੋਸ਼ੀਲੇ ਹਨ। 21ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਗ਼ੈਰ-ਯਹੂਦੀਆਂ ਵਿੱਚ ਰਹਿੰਦੇ ਸਾਰੇ ਯਹੂਦੀਆਂ ਨੂੰ ਮੋਸ਼ੇਹ ਤੋਂ ਮੂੰਹ ਮੋੜਨਾ ਸਿਖਾਉਂਦੇ ਹੋ, ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਸੁੰਨਤ ਕਰਾਉਣ ਜਾਂ ਸਾਡੇ ਰੀਤੀ ਰਿਵਾਜਾਂ ਅਨੁਸਾਰ ਜੀਣ ਦੀ ਸਿੱਖਿਆ ਨਹੀਂ ਦਿੰਦੇ ਹੋ। 22ਅਸੀਂ ਕੀ ਕਰਾਂਗੇ? ਉਹ ਜ਼ਰੂਰ ਸੁਣਨਗੇ ਕਿ ਤੁਸੀਂ ਆਏ ਹੋ। 23ਤਾਂ ਉਹੀ ਕਰੋ ਜੋ ਅਸੀਂ ਤੁਹਾਨੂੰ ਕਹਿੰਦੇ ਹਾਂ। ਸਾਡੇ ਨਾਲ ਚਾਰ ਆਦਮੀ ਹਨ ਜਿਨ੍ਹਾਂ ਨੇ ਸੁੱਖਣਾ ਸੁੱਖੀ ਹੈ। 24ਇਨ੍ਹਾਂ ਆਦਮੀਆਂ ਨੂੰ ਲੈ ਜਾਉ, ਉਨ੍ਹਾਂ ਦੇ ਸ਼ੁੱਧ ਕਰਨ ਦੀਆਂ ਰਸਮਾਂ ਵਿੱਚ ਸ਼ਾਮਲ ਹੋਵੋ ਅਤੇ ਉਨ੍ਹਾਂ ਨੂੰ ਪੈਸੇ ਦੇਣਾ, ਤਾਂ ਜੋ ਉਹ ਆਪਣੇ ਸਿਰ ਦੇ ਵਾਲ ਕਟਵਾ ਸਕਣ। ਤਦ ਹਰ ਕੋਈ ਜਾਣੇਗਾ ਕਿ ਤੇਰੇ ਬਾਰੇ ਜੋ ਕੁਝ ਉਨ੍ਹਾਂ ਨੂੰ ਦੱਸਿਆ ਗਿਆ ਹੈ ਉਹ ਸਭ ਝੂਠ ਹੈ ਅਤੇ ਤੂੰ ਖੁਦ ਬਿਵਸਥਾ ਦੀ ਪਾਲਣਾ ਕਰਨ ਵਾਲਾ ਹੈ। 25ਪਰ ਗ਼ੈਰ-ਯਹੂਦੀ ਵਿਸ਼ਵਾਸ ਕਰਨ ਵਾਲਿਆਂ ਨੂੰ ਅਸੀਂ ਪਹਿਲਾਂ ਹੀ ਪੱਤਰ ਭੇਜ ਦਿੱਤਾ ਹੈ ਕਿ ਉਨ੍ਹਾਂ ਨੂੰ ਮੂਰਤੀਆਂ ਦੇ ਚੜਾਏ ਹੋਏ ਭੋਜਨ ਅਤੇ ਲਹੂ ਤੋਂ ਅਤੇ ਗਲਾ ਘੁੱਟੇ ਜਾਨਵਰਾਂ ਦੇ ਮਾਸ ਤੋਂ ਅਤੇ ਜਿਨਸੀ ਅਨੈਤਿਕਤਾ ਤੋਂ ਦੂਰ ਰਹਿਣਾ ਚਾਹੀਦਾ ਹੈ।”
26ਅਗਲੇ ਦਿਨ ਪੌਲੁਸ ਨੇ ਉਨ੍ਹਾਂ ਚਾਰ ਮਨੁੱਖਾਂ ਨੂੰ ਨਾਲ ਲਿਆ ਅਤੇ ਉਨ੍ਹਾਂ ਨਾਲ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਹੈਕਲ#21:26 ਹੈਕਲ ਯਹੂਦਿਆਂ ਦਾ ਮੰਦਰ ਵਿੱਚ ਗਿਆ ਅਤੇ ਸ਼ੁੱਧ ਹੋਣ ਦੇ ਦਿਨਾਂ ਦੇ ਪੂਰੇ ਹੋਣ ਦੀ ਖ਼ਬਰ ਦਿੰਦਾ ਗਿਆ, ਜਦੋਂ ਤੱਕ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਭੇਂਟ ਚੜ੍ਹਾਈ ਨਾ ਗਈ।
ਪੌਲੁਸ ਦੀ ਗ੍ਰਿਫ਼ਤਾਰੀ
27ਜਦੋਂ ਸੱਤ ਦਿਨ ਦੀ ਰਸਮ ਖ਼ਤਮ ਹੋਣ ਲੱਗੀ, ਤਾਂ ਏਸ਼ੀਆ ਪ੍ਰਾਂਤ ਦੇ ਕੁਝ ਯਹੂਦੀਆਂ ਨੇ ਪੌਲੁਸ ਨੂੰ ਹੈਕਲ ਵਿੱਚ ਵੇਖਿਆ। ਉਨ੍ਹਾਂ ਨੇ ਸਾਰੀ ਭੀੜ ਨੂੰ ਭੜਕਾਇਆ ਅਤੇ ਉਸ ਨੂੰ ਫੜ ਲਿਆ, 28ਉੱਚੀ ਆਵਾਜ਼ ਵਿੱਚ ਕਿਹਾ, “ਹੇ ਭਾਈਬੰਦ ਇਸਰਾਏਲੀਓ, ਸਾਡੀ ਮਦਦ ਕਰੋ! ਇਹ ਉਹ ਆਦਮੀ ਹੈ ਜੋ ਹਰ ਜਗ੍ਹਾ ਸਾਡੇ ਲੋਕਾਂ ਅਤੇ ਸਾਡੇ ਕਾਨੂੰਨ ਅਤੇ ਇਸ ਜਗ੍ਹਾ ਦੇ ਵਿਰੁੱਧ ਸਿਖਾਉਂਦਾ ਹੈ, ਅਤੇ ਇਸ ਤੋਂ ਇਲਾਵਾ, ਉਹ ਯੂਨਾਨੀਆਂ ਨੂੰ ਹੈਕਲ ਵਿੱਚ ਲਿਆਇਆ ਅਤੇ ਇਸ ਪਵਿੱਤਰ ਸਥਾਨ ਨੂੰ ਅਸ਼ੁੱਧ ਕੀਤਾ।” 29ਉਨ੍ਹਾਂ ਨੇ ਪਹਿਲਾਂ ਟ੍ਰੋਫਿਮਸ ਨੂੰ ਅਫ਼ਸੀਆਂ ਸ਼ਹਿਰ ਵਿੱਚ ਪੌਲੁਸ ਨਾਲ ਵੇਖਿਆ ਸੀ ਅਤੇ ਮੰਨਿਆ ਸੀ ਕਿ ਪੌਲੁਸ ਉਸ ਨੂੰ ਹੈਕਲ ਵਿੱਚ ਲਿਆਇਆ ਹੈ।
30ਸਾਰੇ ਯੇਰੂਸ਼ਲੇਮ ਸ਼ਹਿਰ ਵਿੱਚ ਰੌਲਾ ਪੈ ਗਿਆ, ਅਤੇ ਲੋਕ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਪੌਲੁਸ ਨੂੰ ਫੜ੍ਹ ਲਿਆ ਅਤੇ ਉਸ ਨੂੰ ਹੈਕਲ ਤੋਂ ਬਾਹਰ ਖਿੱਚ ਲਿਆਏ ਅਤੇ ਉਸੇ ਵੇਲੇ ਦਰਵਾਜ਼ੇ ਬੰਦ ਕਰ ਦਿੱਤੇ ਗਏ। 31ਜਦੋਂ ਉਹ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਰੋਮੀ ਫ਼ੌਜਾਂ ਦੇ ਸੈਨਾਪਤੀ ਨੂੰ ਖ਼ਬਰ ਮਿਲੀ ਕਿ ਯੇਰੂਸ਼ਲੇਮ ਦੇ ਪੂਰੇ ਸ਼ਹਿਰ ਵਿੱਚ ਰੌਲਾ-ਰੱਪਾ ਪੈ ਗਿਆ। 32ਉਹ ਤੁਰੰਤ ਹੀ ਕੁਝ ਸੂਬੇਦਾਰਾਂ ਅਤੇ ਸਿਪਾਹੀਆਂ ਨੂੰ ਨਾਲ ਲੈ ਕੇ ਭੀੜ ਵੱਲ ਭੱਜੇ। ਜਦੋਂ ਦੰਗਾਕਾਰੀਆਂ ਨੇ ਸੈਨਾਪਤੀ ਅਤੇ ਉਸ ਦੇ ਸਿਪਾਹੀਆਂ ਨੂੰ ਵੇਖਿਆ ਤਾਂ ਉਨ੍ਹਾਂ ਨੇ ਪੌਲੁਸ ਨੂੰ ਕੁੱਟਣਾ ਬੰਦ ਕਰ ਦਿੱਤਾ।
33ਤਦ ਸੈਨਾਪਤੀ ਨੇੜੇ ਆਇਆ ਅਤੇ ਪੌਲੁਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਦੋ ਜੰਜ਼ੀਰਾਂ ਨਾਲ ਬੰਨ੍ਹਣ ਦਾ ਆਦੇਸ਼ ਦਿੱਤਾ। ਫਿਰ ਉਸ ਨੇ ਪੁੱਛਿਆ ਕਿ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ। 34ਭੀੜ ਵਿੱਚੋਂ ਲੋਕ ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ ਗੱਲ ਦਾ। ਰੌਲੇ ਦੇ ਕਾਰਨ ਸੈਨਾਪਤੀ ਸੱਚਾਈ ਦੀ ਪਹਿਚਾਣ ਨਾ ਕਰ ਸਕਿਆ, ਇਸ ਲਈ ਉਸ ਨੇ ਮੁਕੱਰਰ ਕੀਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ। 35ਜਦੋਂ ਪੌਲੁਸ ਪੌੜੀਆਂ ਚੜ੍ਹਿਆ, ਭੀੜ ਦੀ ਹਿੰਸਾ ਇੰਨੀ ਜ਼ਿਆਦਾ ਸੀ ਕਿ ਉਸ ਨੂੰ ਸਿਪਾਹੀਆਂ ਦੁਆਰਾ ਚੁੱਕਣਾ ਪਿਆ। 36ਭੀੜ ਜਿਹੜੀ ਉਸ ਦੇ ਮਗਰ ਲੱਗੀ ਸੀ ਉਨ੍ਹਾਂ ਉੱਚੀ ਪੁਕਾਰ ਕੇ ਕਹਿ, “ਉਸ ਨੂੰ ਮਾਰ ਦਿਓ।”
ਪੌਲੁਸ ਦਾ ਭੀੜ ਨੂੰ ਭਾਸ਼ਣ
37ਜਿਵੇਂ ਹੀ ਸਿਪਾਹੀ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾ ਰਹੇ ਸਨ, ਉਸ ਨੇ ਸੈਨਾਪਤੀ ਨੂੰ ਪੁੱਛਿਆ, “ਕੀ ਮੈਂ ਤੁਹਾਨੂੰ ਕੁਝ ਦੱਸ ਸਕਦਾ ਹਾਂ?”
ਉਹ ਬੋਲਿਆ, “ਕੀ ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ?” 38“ਕੀ ਤੁਸੀਂ ਉਹ ਮਿਸਰੀ ਹੋ ਜਿਸ ਨੇ ਕੁਝ ਸਮੇਂ ਪਹਿਲਾਂ ਬਗਾਵਤ ਸ਼ੁਰੂ ਕੀਤੀ ਸੀ ਅਤੇ ਚਾਰ ਹਜ਼ਾਰ ਡਾਕੂਆਂ ਨੂੰ ਉਜਾੜ ਵਿੱਚ ਲੈ ਕੇ ਗਿਆ ਸੀ?”
39ਪੌਲੁਸ ਨੇ ਜਵਾਬ ਦਿੱਤਾ, “ਮੈਂ ਇੱਕ ਯਹੂਦੀ ਹਾਂ, ਅਤੇ ਕਿਲਕਿਆ ਪ੍ਰਾਂਤ ਦੇ ਤਰਸੁਸ ਸ਼ਹਿਰ ਦਾ ਰਹਿਣ ਵਾਲਾ ਹਾਂ, ਨਾ ਕਿ ਕਿਸੇ ਆਮ ਸ਼ਹਿਰ ਦਾ ਨਾਗਰਿਕ ਹਾਂ। ਕਿਰਪਾ ਕਰਕੇ ਮੈਨੂੰ ਲੋਕਾਂ ਨਾਲ ਗੱਲ ਕਰਨ ਦਿਓ।”
40ਸੈਨਾਪਤੀ ਦੀ ਇਜਾਜ਼ਤ ਮਿਲਣ ਤੋਂ ਬਾਅਦ, ਪੌਲੁਸ ਪੌੜੀਆਂ ਉੱਤੇ ਖੜ੍ਹਾ ਹੋ ਗਿਆ ਅਤੇ ਭੀੜ ਨੂੰ ਇਸ਼ਾਰਾ ਕੀਤਾ। ਜਦੋਂ ਉਹ ਸਾਰੇ ਚੁੱਪ ਹੋ ਗਏ, ਤਾਂ ਉਸ ਨੇ ਇਬਰਾਨੀ#21:40 ਜਾਂ ਸ਼ਾਇਦ ਅਰੈਮਿਕ; 22:2 ਵਿੱਚ ਵੀ ਭਾਸ਼ਾ ਵਿੱਚ ਉਨ੍ਹਾਂ ਨੂੰ ਕਿਹਾ:

ទើបបានជ្រើសរើសហើយ៖

ਰਸੂਲਾਂ 21: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល