ਪਰਕਾਸ਼ 16
16
ਪਹਿਲਾ ਕਟੋਰਾ
1ਫਿਰ ਮੈਨੂੰ ਹੈਕਲ ਵਿੱਚੋਂ ਇੱਕ ਉੱਚੀ ਅਵਾਜ਼ ਸੱਤਾਂ ਸਵਰਗਦੂਤਾਂ ਨੂੰ ਇਹ ਕਹਿੰਦੇ ਸੁਣਾਈ ਦਿੱਤੀ, “ਜਾਓ ਅਤੇ ਪਰਮੇਸ਼ਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਉਂਡੇਲ ਦਿਓ।” 2ਸੋ ਪਹਿਲਾ ਸਵਰਗਦੂਤ ਗਿਆ ਅਤੇ ਆਪਣਾ ਕਟੋਰਾ ਧਰਤੀ ਉੱਤੇ ਉਂਡੇਲ ਦਿੱਤਾ। ਤਦ ਉਨ੍ਹਾਂ ਲੋਕਾਂ ਦੇ ਭਿਆਨਕ ਫੋੜੇ ਨਿੱਕਲ ਆਏ ਜਿਨ੍ਹਾਂ ਉੱਤੇ ਉਸ ਪਸ਼ੂ ਦਾ ਨਿਸ਼ਾਨ ਸੀ ਅਤੇ ਜਿਨ੍ਹਾਂ ਉਸ ਦੀ ਮੂਰਤੀ ਦੀ ਪੂਜਾ ਕੀਤੀ ਸੀ।
ਦੂਜਾ ਕਟੋਰਾ
3ਫਿਰ ਦੂਜੇ ਸਵਰਗਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਉਂਡੇਲ ਦਿੱਤਾ ਅਤੇ ਸਮੁੰਦਰ ਮਰੇ ਹੋਏ ਵਿਅਕਤੀ ਦੇ ਲਹੂ ਜਿਹਾ ਹੋ ਗਿਆ ਅਤੇ ਇਸ ਵਿਚਲਾ ਹਰੇਕ ਜੀਉਂਦਾ ਪ੍ਰਾਣੀ ਮਰ ਗਿਆ।
ਤੀਜਾ ਕਟੋਰਾ
4ਫਿਰ ਤੀਜੇ ਸਵਰਗਦੂਤ ਨੇ ਆਪਣਾ ਕਟੋਰਾ ਨਦੀਆਂ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਉਂਡੇਲ ਦਿੱਤਾ ਅਤੇ ਉਹ ਲਹੂ ਬਣ ਗਏ। 5ਮੈਂ ਪਾਣੀਆਂ ਦੇ ਸਵਰਗਦੂਤ ਨੂੰ ਇਹ ਕਹਿੰਦੇ ਸੁਣਿਆ:
ਹੇ ਪਵਿੱਤਰ#16:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪ੍ਰਭੂ” ਲਿਖਿਆ ਹੈ।, ਤੂੰ ਧਰਮੀ ਹੈਂ! ਤੂੰ ਜਿਹੜਾ ਹੈਂ ਅਤੇ ਜਿਹੜਾ ਸੀ!
ਕਿਉਂਕਿ ਤੂੰ ਇਨ੍ਹਾਂ ਦਾ ਨਿਆਂ ਕੀਤਾ ਹੈ।
6ਉਨ੍ਹਾਂ ਲੋਕਾਂ ਨੇ ਸੰਤਾਂ#16:6 ਅਰਥਾਤ ਪਵਿੱਤਰ ਲੋਕਾਂ ਅਤੇ ਨਬੀਆਂ ਦਾ ਲਹੂ ਵਹਾਇਆ ਸੀ,
ਇਸ ਲਈ ਤੂੰ ਉਨ੍ਹਾਂ ਨੂੰ ਪੀਣ ਲਈ ਲਹੂ ਦਿੱਤਾ;
ਉਹ ਇਸੇ ਦੇ ਹੱਕਦਾਰ ਹਨ।
7ਫਿਰ ਮੈਨੂੰ ਵੇਦੀ ਤੋਂ ਇਹ ਸ਼ਬਦ ਸੁਣਾਈ ਦਿੱਤੇ:
ਹਾਂ, ਹੇ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ!
ਤੇਰੇ ਨਿਆਂ ਸੱਚੇ ਅਤੇ ਧਾਰਮਿਕਤਾ ਦੇ ਹਨ।
ਚੌਥਾ ਕਟੋਰਾ
8ਫਿਰ ਚੌਥੇ ਸਵਰਗਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਉਂਡੇਲ ਦਿੱਤਾ ਅਤੇ ਸੂਰਜ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਮਨੁੱਖਾਂ ਨੂੰ ਅੱਗ ਨਾਲ ਝੁਲਸਾ ਦੇਵੇ। 9ਤਦ ਲੋਕ ਵੱਡੀ ਲੂ ਨਾਲ ਝੁਲਸ ਗਏ ਅਤੇ ਉਨ੍ਹਾਂ ਪਰਮੇਸ਼ਰ ਦੇ ਨਾਮ ਦੀ ਜਿਸ ਨੂੰ ਇਨ੍ਹਾਂ ਬਿਪਤਾਵਾਂ ਉੱਤੇ ਇਖ਼ਤਿਆਰ ਹੈ, ਨਿੰਦਾ ਕੀਤੀ ਪਰ ਤੋਬਾ ਨਾ ਕੀਤੀ ਕਿ ਪਰਮੇਸ਼ਰ ਦੀ ਮਹਿਮਾ ਕਰਨ।
ਪੰਜਵਾਂ ਕਟੋਰਾ
10ਫਿਰ ਪੰਜਵੇਂ ਸਵਰਗਦੂਤ ਨੇ ਆਪਣਾ ਕਟੋਰਾ ਪਸ਼ੂ ਦੇ ਸਿੰਘਾਸਣ ਉੱਤੇ ਉਂਡੇਲ ਦਿੱਤਾ ਅਤੇ ਉਸ ਦੇ ਰਾਜ ਉੱਤੇ ਹਨੇਰਾ ਛਾ ਗਿਆ ਅਤੇ ਲੋਕ ਪੀੜ ਦੇ ਕਾਰਨ ਆਪਣੀਆਂ ਜੀਭਾਂ ਚਬਾਉਣ ਲੱਗੇ। 11ਉਨ੍ਹਾਂ ਨੇ ਆਪਣੀਆਂ ਪੀੜਾਂ ਅਤੇ ਫੋੜਿਆਂ ਦੇ ਕਾਰਨ ਸਵਰਗ ਦੇ ਪਰਮੇਸ਼ਰ ਦੀ ਨਿੰਦਾ ਕੀਤੀ, ਪਰ ਆਪਣੇ ਕੰਮਾਂ ਤੋਂ ਤੋਬਾ ਨਾ ਕੀਤੀ।
ਛੇਵਾਂ ਕਟੋਰਾ
12ਫਿਰ ਛੇਵੇਂ ਸਵਰਗਦੂਤ ਨੇ ਆਪਣਾ ਕਟੋਰਾ ਉਸ ਵੱਡੀ ਨਦੀ ਫ਼ਰਾਤ ਉੱਤੇ ਉਂਡੇਲ ਦਿੱਤਾ ਅਤੇ ਉਸ ਦਾ ਪਾਣੀ ਸੁੱਕ ਗਿਆ ਤਾਂਕਿ ਸੂਰਜ ਦੇ ਚੜ੍ਹਦੇ ਵੱਲ ਦੇ ਰਾਜਿਆਂ ਲਈ ਰਾਹ ਤਿਆਰ ਹੋ ਜਾਵੇ। 13ਫਿਰ ਮੈਂ ਅਜਗਰ ਦੇ ਮੂੰਹ ਵਿੱਚੋਂ, ਪਸ਼ੂ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਡੱਡੂਆਂ ਵਰਗੀਆਂ ਤਿੰਨ ਭ੍ਰਿਸ਼ਟ ਆਤਮਾਵਾਂ ਨਿੱਕਲਦੀਆਂ ਵੇਖੀਆਂ। 14ਇਹ ਚਿੰਨ੍ਹ ਵਿਖਾਉਣ ਵਾਲੀਆਂ ਉਹ ਦੁਸ਼ਟ ਆਤਮਾਵਾਂ ਹਨ ਜੋ ਸਾਰੇ ਸੰਸਾਰ ਦੇ ਰਾਜਿਆਂ ਕੋਲ ਜਾ ਕੇ ਉਨ੍ਹਾਂ ਨੂੰ ਸਰਬ-ਸ਼ਕਤੀਮਾਨ ਪਰਮੇਸ਼ਰ ਦੇ ਮਹਾਨ ਦਿਨ ਦੇ ਯੁੱਧ ਲਈ ਇਕੱਠਾ ਕਰਦੀਆਂ ਹਨ। 15“ਵੇਖ, ਮੈਂ ਚੋਰ ਵਾਂਗ ਆ ਰਿਹਾ ਹਾਂ! ਧੰਨ ਹੈ ਉਹ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਵਸਤਰਾਂ ਦੀ ਚੌਕਸੀ ਕਰਦਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਉਹ ਨੰਗਾ ਫਿਰੇ ਅਤੇ ਲੋਕ ਉਸ ਦੀ ਲੱਜਾ ਵੇਖਣ।” 16ਫਿਰ ਉਨ੍ਹਾਂ ਨੇ ਰਾਜਿਆਂ ਨੂੰ ਉਸ ਸਥਾਨ 'ਤੇ ਇਕੱਠੇ ਕੀਤਾ ਜੋ ਇਬਰਾਨੀ ਵਿੱਚ ਹਰਮਗਿੱਦੋਨ ਕਹਾਉਂਦਾ ਹੈ।
ਸੱਤਵਾਂ ਕਟੋਰਾ
17ਫਿਰ ਸੱਤਵੇਂ ਸਵਰਗਦੂਤ ਨੇ ਆਪਣਾ ਕਟੋਰਾ ਹਵਾ ਉੱਤੇ ਉਂਡੇਲ ਦਿੱਤਾ ਅਤੇ#16:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਵਰਗ ਦੀ” ਲਿਖਿਆ ਹੈ। ਹੈਕਲ ਵਿੱਚੋਂ ਸਿੰਘਾਸਣ ਤੋਂ ਇੱਕ ਉੱਚੀ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਹੋ ਗਿਆ।” 18ਤਦ ਬਿਜਲੀ ਦੀਆਂ ਚਮਕਾਂ ਅਤੇ ਅਵਾਜ਼ਾਂ ਅਤੇ ਗਰਜਣਾਂ ਹੋਈਆਂ ਅਤੇ ਇੱਕ ਅਜਿਹਾ ਵੱਡਾ ਭੁਚਾਲ ਆਇਆ ਕਿ ਧਰਤੀ ਉੱਤੇ ਮਨੁੱਖ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਅਜਿਹਾ ਵੱਡਾ ਅਤੇ ਭਿਆਨਕ ਭੁਚਾਲ ਕਦੇ ਨਹੀਂ ਆਇਆ। 19ਇਸ ਨਾਲ ਮਹਾਨ ਨਗਰੀ ਦੇ ਤਿੰਨ ਹਿੱਸੇ ਹੋ ਗਏ ਅਤੇ ਕੌਮਾਂ ਦੇ ਨਗਰ ਢਹਿ ਗਏ। ਤਦ ਪਰਮੇਸ਼ਰ ਦੇ ਸਨਮੁੱਖ ਵੱਡੀ ਨਗਰੀ ਬਾਬੁਲ ਨੂੰ ਯਾਦ ਕੀਤਾ ਗਿਆ ਕਿ ਪਰਮੇਸ਼ਰ ਉਸ ਨੂੰ ਆਪਣੇ ਭਿਆਨਕ ਕ੍ਰੋਧ ਦੀ ਮੈ ਦਾ ਪਿਆਲਾ ਦੇਵੇ। 20ਹਰੇਕ ਟਾਪੂ ਜਾਂਦਾ ਰਿਹਾ ਅਤੇ ਪਹਾੜ ਅਲੋਪ ਹੋ ਗਏ 21ਅਤੇ ਅਕਾਸ਼ ਤੋਂ ਲੋਕਾਂ ਉੱਤੇ ਮਣ-ਮਣ#16:21 ਮੂਲ ਸ਼ਬਦ ਅਰਥ: ਟੈਲੇਂਟ ( ਲਗਭਗ 34 ਕਿੱਲੋ) ਦੇ ਵੱਡੇ ਗੜੇ ਡਿੱਗੇ। ਗੜਿਆਂ ਦੀ ਇਸ ਬਿਪਤਾ ਦੇ ਕਾਰਨ ਮਨੁੱਖਾਂ ਨੇ ਪਰਮੇਸ਼ਰ ਦੀ ਨਿੰਦਾ ਕੀਤੀ, ਕਿਉਂਕਿ ਇਹ ਬਿਪਤਾ ਬਹੁਤ ਵੱਡੀ ਹੈ।
Currently Selected:
ਪਰਕਾਸ਼ 16: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative