1
ਪਰਕਾਸ਼ 16:15
Punjabi Standard Bible
PSB
“ਵੇਖ, ਮੈਂ ਚੋਰ ਵਾਂਗ ਆ ਰਿਹਾ ਹਾਂ! ਧੰਨ ਹੈ ਉਹ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਵਸਤਰਾਂ ਦੀ ਚੌਕਸੀ ਕਰਦਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਉਹ ਨੰਗਾ ਫਿਰੇ ਅਤੇ ਲੋਕ ਉਸ ਦੀ ਲੱਜਾ ਵੇਖਣ।”
Compare
Explore ਪਰਕਾਸ਼ 16:15
2
ਪਰਕਾਸ਼ 16:12
ਫਿਰ ਛੇਵੇਂ ਸਵਰਗਦੂਤ ਨੇ ਆਪਣਾ ਕਟੋਰਾ ਉਸ ਵੱਡੀ ਨਦੀ ਫ਼ਰਾਤ ਉੱਤੇ ਉਂਡੇਲ ਦਿੱਤਾ ਅਤੇ ਉਸ ਦਾ ਪਾਣੀ ਸੁੱਕ ਗਿਆ ਤਾਂਕਿ ਸੂਰਜ ਦੇ ਚੜ੍ਹਦੇ ਵੱਲ ਦੇ ਰਾਜਿਆਂ ਲਈ ਰਾਹ ਤਿਆਰ ਹੋ ਜਾਵੇ।
Explore ਪਰਕਾਸ਼ 16:12
3
ਪਰਕਾਸ਼ 16:14
ਇਹ ਚਿੰਨ੍ਹ ਵਿਖਾਉਣ ਵਾਲੀਆਂ ਉਹ ਦੁਸ਼ਟ ਆਤਮਾਵਾਂ ਹਨ ਜੋ ਸਾਰੇ ਸੰਸਾਰ ਦੇ ਰਾਜਿਆਂ ਕੋਲ ਜਾ ਕੇ ਉਨ੍ਹਾਂ ਨੂੰ ਸਰਬ-ਸ਼ਕਤੀਮਾਨ ਪਰਮੇਸ਼ਰ ਦੇ ਮਹਾਨ ਦਿਨ ਦੇ ਯੁੱਧ ਲਈ ਇਕੱਠਾ ਕਰਦੀਆਂ ਹਨ।
Explore ਪਰਕਾਸ਼ 16:14
4
ਪਰਕਾਸ਼ 16:13
ਫਿਰ ਮੈਂ ਅਜਗਰ ਦੇ ਮੂੰਹ ਵਿੱਚੋਂ, ਪਸ਼ੂ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਡੱਡੂਆਂ ਵਰਗੀਆਂ ਤਿੰਨ ਭ੍ਰਿਸ਼ਟ ਆਤਮਾਵਾਂ ਨਿੱਕਲਦੀਆਂ ਵੇਖੀਆਂ।
Explore ਪਰਕਾਸ਼ 16:13
5
ਪਰਕਾਸ਼ 16:9
ਤਦ ਲੋਕ ਵੱਡੀ ਲੂ ਨਾਲ ਝੁਲਸ ਗਏ ਅਤੇ ਉਨ੍ਹਾਂ ਪਰਮੇਸ਼ਰ ਦੇ ਨਾਮ ਦੀ ਜਿਸ ਨੂੰ ਇਨ੍ਹਾਂ ਬਿਪਤਾਵਾਂ ਉੱਤੇ ਇਖ਼ਤਿਆਰ ਹੈ, ਨਿੰਦਾ ਕੀਤੀ ਪਰ ਤੋਬਾ ਨਾ ਕੀਤੀ ਕਿ ਪਰਮੇਸ਼ਰ ਦੀ ਮਹਿਮਾ ਕਰਨ।
Explore ਪਰਕਾਸ਼ 16:9
6
ਪਰਕਾਸ਼ 16:2
ਸੋ ਪਹਿਲਾ ਸਵਰਗਦੂਤ ਗਿਆ ਅਤੇ ਆਪਣਾ ਕਟੋਰਾ ਧਰਤੀ ਉੱਤੇ ਉਂਡੇਲ ਦਿੱਤਾ। ਤਦ ਉਨ੍ਹਾਂ ਲੋਕਾਂ ਦੇ ਭਿਆਨਕ ਫੋੜੇ ਨਿੱਕਲ ਆਏ ਜਿਨ੍ਹਾਂ ਉੱਤੇ ਉਸ ਪਸ਼ੂ ਦਾ ਨਿਸ਼ਾਨ ਸੀ ਅਤੇ ਜਿਨ੍ਹਾਂ ਉਸ ਦੀ ਮੂਰਤੀ ਦੀ ਪੂਜਾ ਕੀਤੀ ਸੀ।
Explore ਪਰਕਾਸ਼ 16:2
7
ਪਰਕਾਸ਼ 16:16
ਫਿਰ ਉਨ੍ਹਾਂ ਨੇ ਰਾਜਿਆਂ ਨੂੰ ਉਸ ਸਥਾਨ 'ਤੇ ਇਕੱਠੇ ਕੀਤਾ ਜੋ ਇਬਰਾਨੀ ਵਿੱਚ ਹਰਮਗਿੱਦੋਨ ਕਹਾਉਂਦਾ ਹੈ।
Explore ਪਰਕਾਸ਼ 16:16