Bible App logo
Search Icon

ਪਰਕਾਸ਼ 15

15
ਸੱਤ ਸਵਰਗਦੂਤ ਅਤੇ ਸੱਤ ਬਿਪਤਾਵਾਂ
1ਫਿਰ ਮੈਨੂੰ ਸਵਰਗ ਵਿੱਚ ਇੱਕ ਹੋਰ ਵੱਡਾ ਅਤੇ ਅਦਭੁਤ ਚਿੰਨ੍ਹ ਵਿਖਾਈ ਦਿੱਤਾ: ਸੱਤ ਸਵਰਗਦੂਤ ਹਨ ਜਿਨ੍ਹਾਂ ਕੋਲ ਸੱਤ ਆਖਰੀ ਬਿਪਤਾਵਾਂ ਹਨ, ਕਿਉਂਕਿ ਇਨ੍ਹਾਂ ਦੇ ਨਾਲ ਹੀ ਪਰਮੇਸ਼ਰ ਦਾ ਕ੍ਰੋਧ ਪੂਰਾ ਹੋ ਜਾਵੇਗਾ।
2ਮੈਂ ਜਿਵੇਂ ਇੱਕ ਸ਼ੀਸ਼ੇ ਦਾ ਸਮੁੰਦਰ ਜਿਹਾ ਵੇਖਿਆ ਜਿਸ ਵਿੱਚ ਅੱਗ ਰਲੀ ਹੋਵੇ ਅਤੇ ਨਾਲੇ ਉਨ੍ਹਾਂ ਨੂੰ ਵੀ ਵੇਖਿਆ ਜਿਨ੍ਹਾਂ ਉਸ ਪਸ਼ੂ ਉੱਤੇ, ਉਸ ਦੀ ਮੂਰਤੀ ਉੱਤੇ#15:2 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਉਸ ਦੇ ਨਿਸ਼ਾਨ ਉੱਤੇ” ਲਿਖਿਆ ਹੈ। ਅਤੇ ਉਸ ਦੇ ਨਾਮ ਦੇ ਅੰਕ ਉੱਤੇ ਜਿੱਤ ਪਾਈ ਸੀ; ਉਹ ਪਰਮੇਸ਼ਰ ਦੀਆਂ ਰਬਾਬਾਂ ਫੜੀ ਉਸ ਸ਼ੀਸ਼ੇ ਦੇ ਸਮੁੰਦਰ ਉੱਤੇ ਖੜ੍ਹੇ ਸਨ। 3ਉਹ ਇਹ ਕਹਿੰਦੇ ਹੋਏ ਪਰਮੇਸ਼ਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹਨ:
ਹੇ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ,
ਤੇਰੇ ਕੰਮ ਵੱਡੇ ਅਤੇ ਅਚਰਜ ਹਨ;
ਹੇ ਕੌਮਾਂ#15:3 ਕੁਝ ਹਸਤਲੇਖਾਂ ਵਿੱਚ “ਕੌਮਾਂ” ਦੇ ਸਥਾਨ 'ਤੇ “ਪਵਿੱਤਰ ਲੋਕਾਂ” ਲਿਖਿਆ ਹੈ। ਦੇ ਰਾਜਾ,
ਤੇਰੇ ਰਾਹ ਸੱਚੇ ਅਤੇ ਧਾਰਮਿਕਤਾ ਦੇ ਹਨ।
4ਹੇ ਪ੍ਰਭੂ, ਕੌਣ ਤੇਰੇ ਤੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ?
ਕਿਉਂਕਿ ਕੇਵਲ ਤੂੰ ਹੀ ਪਵਿੱਤਰ ਹੈਂ।
ਸਾਰੀਆਂ ਕੌਮਾਂ ਆਉਣਗੀਆਂ ਅਤੇ ਤੇਰੇ ਸਨਮੁੱਖ ਅਰਾਧਨਾ ਕਰਨਗੀਆਂ,
ਕਿਉਂਕਿ ਤੇਰੇ ਧਾਰਮਿਕਤਾ ਦੇ ਕੰਮ ਪਰਗਟ ਹੋਏ ਹਨ।
5ਇਸ ਤੋਂ ਬਾਅਦ ਮੈਂ ਵੇਖਿਆ ਕਿ ਸਵਰਗ ਵਿੱਚ ਗਵਾਹੀ ਦੇ ਤੰਬੂ ਅਰਥਾਤ ਹੈਕਲ ਨੂੰ ਖੋਲ੍ਹਿਆ ਗਿਆ 6ਅਤੇ ਉਹ ਸੱਤ ਸਵਰਗਦੂਤ ਜਿਨ੍ਹਾਂ ਕੋਲ ਸੱਤ ਬਿਪਤਾਵਾਂ ਸਨ, ਹੈਕਲ ਵਿੱਚੋਂ ਨਿੱਕਲੇ। ਉਨ੍ਹਾਂ ਨੇ ਸ਼ੁੱਧ ਅਤੇ ਚਮਕੀਲਾ ਵਸਤਰ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਦੀ ਛਾਤੀ ਦੁਆਲੇ ਸੋਨੇ ਦੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। 7ਉਨ੍ਹਾਂ ਚਾਰਾਂ ਪ੍ਰਾਣੀਆਂ ਵਿੱਚੋਂ ਇੱਕ ਨੇ ਸੱਤਾਂ ਸਵਰਗਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਦਿੱਤੇ ਜੋ ਪਰਮੇਸ਼ਰ ਦੇ ਜਿਹੜਾ ਯੁਗੋ-ਯੁਗ ਜੀਉਂਦਾ ਹੈ, ਕ੍ਰੋਧ ਨਾਲ ਭਰੇ ਹੋਏ ਸਨ। 8ਤਦ ਹੈਕਲ ਪਰਮੇਸ਼ਰ ਦੀ ਮਹਿਮਾ ਅਤੇ ਉਸ ਦੀ ਸਮਰੱਥਾ ਦੇ ਧੂੰਏਂ ਨਾਲ ਭਰ ਗਈ ਅਤੇ ਜਦੋਂ ਤੱਕ ਉਨ੍ਹਾਂ ਸੱਤਾਂ ਸਵਰਗਦੂਤਾਂ ਦੀਆਂ ਸੱਤ ਬਿਪਤਾਵਾਂ ਖ਼ਤਮ ਨਾ ਹੋਈਆਂ, ਉਦੋਂ ਤੱਕ ਕੋਈ ਹੈਕਲ ਵਿੱਚ ਪ੍ਰਵੇਸ਼ ਨਾ ਕਰ ਸਕਿਆ।

Currently Selected:

ਪਰਕਾਸ਼ 15: PSB

Highlight

Copy

Compare

Share

None

Want to have your highlights saved across all your devices? Sign up or sign in