2 ਤਿਮੋਥਿਉਸ 3
3
ਆਖਰੀ ਦਿਨਾਂ ਵਿਖੇ ਚਿਤਾਵਨੀ
1ਪਰ ਇਹ ਜਾਣ ਲੈ ਕਿ ਅੰਤ ਦੇ ਦਿਨਾਂ ਵਿੱਚ ਔਖੇ ਸਮੇਂ ਆ ਜਾਣਗੇ। 2ਕਿਉਂਕਿ ਲੋਕ ਸਵੈ-ਪ੍ਰੇਮੀ, ਧਨ ਦੇ ਲੋਭੀ, ਸ਼ੇਖੀਬਾਜ਼, ਘਮੰਡੀ, ਪਰਮੇਸ਼ਰ ਦੀ ਨਿੰਦਾ ਕਰਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, 3ਨਿਰਮੋਹ, ਪੱਥਰ ਦਿਲ, ਦੋਸ਼ ਲਾਉਣ ਵਾਲੇ, ਅਸੰਜਮੀ, ਨਿਰਦਈ, ਭਲਾਈ ਦੇ ਵੈਰੀ, 4ਵਿਸ਼ਵਾਸਘਾਤੀ, ਲਾਪਰਵਾਹ, ਆਕੜਖੋਰੇ ਅਤੇ ਪਰਮੇਸ਼ਰ ਦੀ ਬਜਾਇ ਭੋਗ-ਵਿਲਾਸ ਦੇ ਪ੍ਰੇਮੀ ਹੋਣਗੇ। 5ਉਹ ਭਗਤੀ ਦਾ ਰੂਪ ਧਾਰਨਗੇ, ਪਰ ਇਸ ਦੀ ਸ਼ਕਤੀ ਦੇ ਇਨਕਾਰੀ ਹੋਣਗੇ; ਅਜਿਹੇ ਲੋਕਾਂ ਤੋਂ ਦੂਰ ਰਹਿ, 6ਕਿਉਂਕਿ ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਹੜੇ ਘਰਾਂ ਵਿੱਚ ਵੜ ਕੇ ਉਨ੍ਹਾਂ ਬੇਸਮਝ ਔਰਤਾਂ ਨੂੰ ਵੱਸ ਵਿੱਚ ਕਰ ਲੈਂਦੇ ਹਨ ਜੋ ਪਾਪਾਂ ਹੇਠ ਦੱਬੀਆਂ ਅਤੇ ਕਈ ਪ੍ਰਕਾਰ ਦੀਆਂ ਕਾਮਨਾਵਾਂ ਵਿੱਚ ਫਸੀਆਂ ਹੋਈਆਂ ਹਨ। 7ਉਹ ਹਮੇਸ਼ਾ ਸਿੱਖਦੀਆਂ ਰਹਿੰਦੀਆਂ ਹਨ ਪਰ ਸੱਚ ਦੇ ਗਿਆਨ ਤੱਕ ਕਦੇ ਨਹੀਂ ਪਹੁੰਚਦੀਆਂ। 8ਜਿਸ ਤਰ੍ਹਾਂ ਯੰਨੇਸ ਅਤੇ ਯੰਬਰੇਸ ਨੇ ਮੂਸਾ ਦਾ ਵਿਰੋਧ ਕੀਤਾ ਉਸੇ ਤਰ੍ਹਾਂ ਇਹ ਲੋਕ ਵੀ ਸੱਚ ਦਾ ਵਿਰੋਧ ਕਰਦੇ ਹਨ। ਇਨ੍ਹਾਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ ਅਤੇ ਇਹ ਵਿਸ਼ਵਾਸ ਪੱਖੋਂ ਨਿਕੰਮੇ ਹਨ। 9ਪਰ ਇਹ ਅੱਗੇ ਨਹੀਂ ਵਧਣਗੇ, ਕਿਉਂਕਿ ਇਨ੍ਹਾਂ ਦੀ ਮੂਰਖਤਾ ਸਭਨਾਂ ਦੇ ਸਾਹਮਣੇ ਪਰਗਟ ਹੋ ਜਾਵੇਗੀ ਜਿਵੇਂ ਉਨ੍ਹਾਂ#3:9 ਅਰਥਾਤ ਯੰਨੇਸ ਅਤੇ ਯੰਬਰੇਸ ਦੀ ਵੀ ਹੋਈ।
ਪਰਮੇਸ਼ਰ ਦਾ ਵਚਨ
10ਪਰ ਤੂੰ ਮੇਰੀ ਸਿੱਖਿਆ, ਚਾਲ-ਚਲਣ, ਉਦੇਸ਼, ਵਿਸ਼ਵਾਸ, ਸਹਿਣਸ਼ੀਲਤਾ, ਪ੍ਰੇਮ, ਧੀਰਜ, 11ਅੱਤਿਆਚਾਰਾਂ ਅਤੇ ਦੁੱਖਾਂ ਨੂੰ ਜਿਹੜੇ ਅੰਤਾਕਿਯਾ, ਇਕੋਨਿਯੁਮ ਅਤੇ ਲੁਸਤ੍ਰਾ ਵਿੱਚ ਮੇਰੇ ਉੱਤੇ ਆਏ ਚੰਗੀ ਤਰ੍ਹਾਂ ਜਾਣਦਾ ਹੈਂ ਅਤੇ ਇਹ ਵੀ ਕਿ ਮੈਂ ਕਿਸ-ਕਿਸ ਤਰ੍ਹਾਂ ਦੇ ਅੱਤਿਆਚਾਰ ਝੱਲੇ, ਪਰ ਪ੍ਰਭੂ ਨੇ ਮੈਨੂੰ ਉਨ੍ਹਾਂ ਸਭਨਾਂ ਵਿੱਚੋਂ ਬਚਾਇਆ। 12ਉਹ ਸਾਰੇ ਵੀ ਜਿਹੜੇ ਮਸੀਹ ਯਿਸੂ ਵਿੱਚ ਭਗਤੀ ਦਾ ਜੀਵਨ ਬਿਤਾਉਣਾ ਚਾਹੁੰਦੇ ਹਨ, ਸਤਾਏ ਜਾਣਗੇ। 13ਬੁਰੇ ਅਤੇ ਧੋਖੇਬਾਜ਼ ਮਨੁੱਖ ਹੋਰ ਬੁਰੇ ਹੁੰਦੇ ਜਾਣਗੇ ਅਤੇ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਰਹਿਣਗੇ। 14ਪਰ ਜਿਨ੍ਹਾਂ ਗੱਲਾਂ ਦੀ ਸਿੱਖਿਆ ਤੂੰ ਪਾਈ ਅਤੇ ਭਰੋਸਾ ਕੀਤਾ ਉਨ੍ਹਾਂ 'ਤੇ ਕਾਇਮ ਰਹਿ। ਤੂੰ ਜਾਣਦਾ ਹੈਂ ਕਿ ਇਹ ਗੱਲਾਂ ਤੂੰ ਕਿਨ੍ਹਾਂ ਤੋਂ ਸਿੱਖੀਆਂ 15ਅਤੇ ਤੂੰ ਬਚਪਨ ਤੋਂ ਉਨ੍ਹਾਂ ਪਵਿੱਤਰ ਲਿਖਤਾਂ ਨੂੰ ਜਾਣਿਆ ਹੈ ਜੋ ਤੈਨੂੰ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੁਆਰਾ ਮੁਕਤੀ ਪ੍ਰਾਪਤ ਕਰਨ ਲਈ ਬੁੱਧਵਾਨ ਬਣਾ ਸਕਦੀਆਂ ਹਨ। 16ਸਾਰੀ ਲਿਖਤ ਪਰਮੇਸ਼ਰ ਦੀ ਪ੍ਰੇਰਣਾ#3:16 ਮੂਲ ਸ਼ਬਦ ਅਰਥ: ਪਰਮੇਸ਼ਰ ਦੇ ਸਾਹ ਤੋਂ ਹੈ ਅਤੇ ਸਿਖਾਉਣ, ਤਾੜਨਾ ਦੇਣ, ਸੁਧਾਰਨ ਅਤੇ ਧਾਰਮਿਕਤਾ ਦੀ ਸਿੱਖਿਆ ਲਈ ਲਾਭਦਾਇਕ ਹੈ, 17ਤਾਂਕਿ ਪਰਮੇਸ਼ਰ ਦਾ ਜਨ ਨਿਪੁੰਨ ਹੋਵੇ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।
Currently Selected:
2 ਤਿਮੋਥਿਉਸ 3: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative