ਪਰ ਇਹ ਜਾਣ ਲੈ ਕਿ ਅੰਤ ਦੇ ਦਿਨਾਂ ਵਿੱਚ ਔਖੇ ਸਮੇਂ ਆ ਜਾਣਗੇ। ਕਿਉਂਕਿ ਲੋਕ ਸਵੈ-ਪ੍ਰੇਮੀ, ਧਨ ਦੇ ਲੋਭੀ, ਸ਼ੇਖੀਬਾਜ਼, ਘਮੰਡੀ, ਪਰਮੇਸ਼ਰ ਦੀ ਨਿੰਦਾ ਕਰਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਦੋਸ਼ ਲਾਉਣ ਵਾਲੇ, ਅਸੰਜਮੀ, ਨਿਰਦਈ, ਭਲਾਈ ਦੇ ਵੈਰੀ, ਵਿਸ਼ਵਾਸਘਾਤੀ, ਲਾਪਰਵਾਹ, ਆਕੜਖੋਰੇ ਅਤੇ ਪਰਮੇਸ਼ਰ ਦੀ ਬਜਾਇ ਭੋਗ-ਵਿਲਾਸ ਦੇ ਪ੍ਰੇਮੀ ਹੋਣਗੇ। ਉਹ ਭਗਤੀ ਦਾ ਰੂਪ ਧਾਰਨਗੇ, ਪਰ ਇਸ ਦੀ ਸ਼ਕਤੀ ਦੇ ਇਨਕਾਰੀ ਹੋਣਗੇ; ਅਜਿਹੇ ਲੋਕਾਂ ਤੋਂ ਦੂਰ ਰਹਿ