2 ਪਤਰਸ 3
3
ਪ੍ਰਭੂ ਦੀ ਆਮਦ ਦਾ ਦਿਨ
1ਹੇ ਪਿਆਰਿਓ, ਹੁਣ ਮੈਂ ਤੁਹਾਨੂੰ ਇਹ ਦੂਜੀ ਪੱਤ੍ਰੀ ਲਿਖ ਰਿਹਾ ਹਾਂ; ਇਨ੍ਹਾਂ ਦੋਹਾਂ ਪੱਤ੍ਰੀਆਂ ਵਿੱਚ ਮੈਂ ਤੁਹਾਨੂੰ ਚੇਤਾ ਕਰਾਉਂਦੇ ਹੋਏ ਤੁਹਾਡੇ ਸ਼ੁੱਧ ਮਨ ਨੂੰ ਉਤਸ਼ਾਹਿਤ ਕਰਦਾ ਹਾਂ 2ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਜੋ ਪਵਿੱਤਰ ਨਬੀਆਂ ਵੱਲੋਂ ਪਹਿਲਾਂ ਕਹੀਆਂ ਗਈਆਂ ਸਨ ਤੇ ਪ੍ਰਭੂ ਅਤੇ ਮੁਕਤੀਦਾਤਾ ਦੇ ਉਸ ਹੁਕਮ ਨੂੰ ਯਾਦ ਕਰੋ ਜੋ ਤੁਹਾਡੇ#3:2 ਕੁਝ ਹਸਤਲੇਖਾਂ ਵਿੱਚ “ਤੁਹਾਡੇ” ਦੇ ਸਥਾਨ 'ਤੇ “ਅਸਾਂ” ਲਿਖਿਆ ਹੈ। ਰਸੂਲਾਂ ਦੇ ਦੁਆਰਾ ਦਿੱਤਾ ਗਿਆ ਸੀ। 3ਸਭ ਤੋਂ ਪਹਿਲਾਂ ਇਹ ਜਾਣ ਲਵੋ ਕਿ ਆਖਰੀ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਨ ਲਈ ਆਉਣਗੇ ਜਿਹੜੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਣਗੇ 4ਅਤੇ ਕਹਿਣਗੇ, “ਉਸ ਦੀ ਆਮਦ ਦਾ ਵਾਇਦਾ ਕਿੱਥੇ ਗਿਆ? ਕਿਉਂਕਿ ਜਦੋਂ ਦੇ ਸਾਡੇ ਪੁਰਖੇ ਸੌਂ ਗਏ ਹਨ, ਸਭ ਕੁਝ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਸ੍ਰਿਸ਼ਟੀ ਦੇ ਅਰੰਭ ਤੋਂ ਸੀ।” 5ਉਹ ਜਾਣ-ਬੁੱਝ ਕੇ ਇਹ ਭੁੱਲ ਜਾਂਦੇ ਹਨ ਕਿ ਪਰਮੇਸ਼ਰ ਦੇ ਸ਼ਬਦ ਦੇ ਦੁਆਰਾ ਅਕਾਸ਼ ਬਹੁਤ ਪਹਿਲਾਂ ਤੋਂ ਹੋਂਦ ਵਿੱਚ ਹਨ ਅਤੇ ਸ਼ਬਦ ਦੇ ਦੁਆਰਾ ਹੀ ਧਰਤੀ ਪਾਣੀ ਵਿੱਚੋਂ ਸਿਰਜੀ ਗਈ ਅਤੇ ਪਾਣੀ ਦੇ ਰਾਹੀਂ ਕਾਇਮ ਹੈ। 6ਇਸੇ ਦੇ ਰਾਹੀਂ ਉਸ ਸਮੇਂ ਦਾ ਸੰਸਾਰ ਜਲ-ਪਰਲੋ ਦੁਆਰਾ ਡੁਬੋਇਆ ਅਤੇ ਨਾਸ ਕੀਤਾ ਗਿਆ। 7ਪਰ ਵਰਤਮਾਨ ਸਮੇਂ ਦੇ ਅਕਾਸ਼ ਅਤੇ ਧਰਤੀ ਅੱਗ ਨਾਲ ਸਾੜੇ ਜਾਣ ਲਈ ਉਸੇ ਸ਼ਬਦ ਦੇ ਦੁਆਰਾ ਰੱਖੇ ਹੋਏ ਹਨ ਅਤੇ ਕੁਧਰਮੀਆਂ ਦੇ ਨਿਆਂ ਅਤੇ ਨਾਸ ਦੇ ਦਿਨ ਤੱਕ ਰੱਖੇ ਰਹਿਣਗੇ।
8ਪਰ ਹੇ ਪਿਆਰਿਓ, ਤੁਹਾਨੂੰ ਇਹ ਗੱਲ ਨਾ ਭੁੱਲੇ ਕਿ ਪ੍ਰਭੂ ਦੇ ਸਨਮੁੱਖ ਇੱਕ ਦਿਨ ਹਜ਼ਾਰ ਸਾਲ ਦੇ ਅਤੇ ਹਜ਼ਾਰ ਸਾਲ ਇੱਕ ਦਿਨ ਦੇ ਸਮਾਨ ਹੈ। 9ਪ੍ਰਭੂ ਆਪਣੇ ਵਾਇਦੇ ਵਿੱਚ ਢਿੱਲਾ ਨਹੀਂ ਹੈ ਜਿਵੇਂ ਕੁਝ ਲੋਕ ਸਮਝਦੇ ਹਨ, ਪਰ ਉਹ ਤੁਹਾਡੇ#3:9 ਕੁਝ ਹਸਤਲੇਖਾਂ ਵਿੱਚ “ਤੁਹਾਡੇ” ਦੇ ਸਥਾਨ 'ਤੇ “ਸਾਡੇ” ਲਿਖਿਆ ਹੈ। ਪ੍ਰਤੀ ਧੀਰਜ ਰੱਖਦਾ ਹੈ ਅਤੇ ਨਹੀਂ ਚਾਹੁੰਦਾ ਕਿ ਕੋਈ ਵੀ ਨਾਸ ਹੋਵੇ, ਸਗੋਂ ਸਭ ਤੋਬਾ ਕਰਨ।
10ਪ੍ਰਭੂ ਦਾ ਦਿਨ ਚੋਰ ਵਾਂਗ ਆਵੇਗਾ#3:10 ਕੁਝ ਹਸਤਲੇਖਾਂ ਦੇ ਅਨੁਸਾਰ ਇਸ ਵਾਕ ਦਾ ਅਨੁਵਾਦ ਇਸ ਪ੍ਰਕਾਰ ਹੈ: ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।; ਉਸ ਦਿਨ ਅਕਾਸ਼ ਵੱਡੀ ਗਰਜਣ ਨਾਲ ਜਾਂਦੇ ਰਹਿਣਗੇ, ਤੱਤ ਵੱਡੀ ਤਪਸ਼ ਨਾਲ ਪਿਘਲ ਜਾਣਗੇ ਅਤੇ ਧਰਤੀ ਆਪਣੇ ਸਾਰੇ ਕੰਮਾਂ ਸਮੇਤ ਭਸਮ ਹੋ ਜਾਵੇਗੀ। 11ਜਦੋਂ ਇਹ ਸਭ ਵਸਤਾਂ ਇਸ ਤਰ੍ਹਾਂ ਨਾਸ ਹੋਣ ਵਾਲੀਆਂ ਹਨ ਤਾਂ ਤੁਹਾਨੂੰ ਪਵਿੱਤਰ ਚਾਲ-ਚਲਣ ਅਤੇ ਭਗਤੀ ਵਿੱਚ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ, 12ਅਤੇ ਕਿਸ ਤਰ੍ਹਾਂ ਪਰਮੇਸ਼ਰ ਦੇ ਦਿਨ ਦੇ ਛੇਤੀ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ! ਉਸ ਦਿਨ ਦੇ ਕਾਰਨ ਅਕਾਸ਼ ਅੱਗ ਨਾਲ ਸੜ ਕੇ ਨਾਸ ਹੋ ਜਾਣਗੇ ਅਤੇ ਤੱਤ ਤਪਸ਼ ਨਾਲ ਪਿਘਲ ਜਾਣਗੇ। 13ਪਰ ਅਸੀਂ ਉਸ ਦੇ ਵਾਇਦੇ ਦੇ ਅਨੁਸਾਰ ਇੱਕ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ ਜਿਨ੍ਹਾਂ ਵਿੱਚ ਧਾਰਮਿਕਤਾ ਵਾਸ ਕਰਦੀ ਹੈ।
ਆਖਰੀ ਨਿਰਦੇਸ਼
14ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰ ਰਹੇ ਹੋ ਤਾਂ ਯਤਨ ਕਰੋ ਕਿ ਸ਼ਾਂਤੀ ਵਿੱਚ ਉਸ ਦੇ ਸਨਮੁੱਖ ਬੇਦਾਗ਼ ਅਤੇ ਨਿਰਦੋਸ਼ ਪਾਏ ਜਾਓ 15ਅਤੇ ਸਾਡੇ ਪ੍ਰਭੂ ਦੇ ਧੀਰਜ ਨੂੰ ਮੁਕਤੀ ਦਾ ਮੌਕਾ ਸਮਝੋ, ਜਿਵੇਂ ਸਾਡੇ ਪਿਆਰੇ ਭਾਈ ਪੌਲੁਸ ਨੇ ਵੀ ਉਸ ਗਿਆਨ ਦੇ ਅਨੁਸਾਰ ਜੋ ਉਸ ਨੂੰ ਦਿੱਤਾ ਗਿਆ, ਤੁਹਾਨੂੰ ਲਿਖਿਆ ਹੈ। 16ਉਸ ਨੇ ਵੀ ਆਪਣੀਆਂ ਸਭ ਪੱਤ੍ਰੀਆਂ ਵਿੱਚ ਇਨ੍ਹਾਂ ਗੱਲਾਂ ਦੇ ਵਿਖੇ ਚਰਚਾ ਕੀਤੀ ਹੈ ਜਿਨ੍ਹਾਂ ਵਿੱਚੋਂ ਕੁਝ ਗੱਲਾਂ ਨੂੰ ਸਮਝਣਾ ਔਖਾ ਹੈ ਅਤੇ ਅਗਿਆਨੀ ਅਤੇ ਅਸਥਿਰ ਲੋਕ ਇਨ੍ਹਾਂ ਗੱਲਾਂ ਨੂੰ ਤੋੜਦੇ-ਮਰੋੜਦੇ ਹਨ ਜਿਵੇਂ ਉਹ ਆਪਣੇ ਨਾਸ ਲਈ ਲਿਖਤਾਂ ਦੀਆਂ ਬਾਕੀ ਗੱਲਾਂ ਨਾਲ ਕਰਦੇ ਹਨ।
17ਸੋ ਹੇ ਪਿਆਰਿਓ, ਤੁਸੀਂ ਪਹਿਲਾਂ ਹੀ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ, ਇਸ ਲਈ ਚੌਕਸ ਰਹੋ ਤਾਂਕਿ ਦੁਸ਼ਟਾਂ ਦੇ ਧੋਖੇ ਵਿੱਚ ਫਸ ਕੇ ਆਪਣੀ ਸਥਿਰਤਾ ਤੋਂ ਡਿੱਗ ਨਾ ਜਾਓ, 18ਬਲਕਿ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ। ਉਸੇ ਦੀ ਮਹਿਮਾ ਹੁਣ ਅਤੇ ਯੁਗੋ-ਯੁਗ ਹੁੰਦੀ ਰਹੇ। ਆਮੀਨ।#3:18 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।
Currently Selected:
2 ਪਤਰਸ 3: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative