Bible App logo
Search Icon

1 ਯੂਹੰਨਾ 1

1
ਜੀਵਨ ਦਾ ਵਚਨ
1ਜੀਵਨ ਦੇ ਉਸ ਵਚਨ ਦੇ ਸੰਬੰਧ ਵਿੱਚ ਜੋ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ, ਜਿਸ ਨੂੰ ਅਸੀਂ ਆਪਣੀ ਅੱਖੀਂ ਵੇਖਿਆ, ਜਿਸ 'ਤੇ ਅਸੀਂ ਗੌਹ ਕੀਤਾ ਅਤੇ ਆਪਣੇ ਹੱਥਾਂ ਨਾਲ ਛੂਹਿਆ, 2(ਇਹ ਜੀਵਨ ਪਰਗਟ ਹੋਇਆ ਅਤੇ ਅਸੀਂ ਇਸ ਨੂੰ ਵੇਖਿਆ ਅਤੇ ਇਸ ਦੀ ਗਵਾਹੀ ਦਿੰਦੇ ਹਾਂ ਅਤੇ ਤੁਹਾਨੂੰ ਉਸ ਅਨੰਤ ਜੀਵਨ ਦੀ ਖ਼ਬਰ ਦਿੰਦੇ ਹਾਂ ਜਿਹੜਾ ਪਿਤਾ ਦੇ ਨਾਲ ਸੀ ਅਤੇ ਸਾਡੇ ਉੱਤੇ ਪਰਗਟ ਹੋਇਆ) 3ਜੋ ਕੁਝ ਅਸੀਂ ਵੇਖਿਆ ਅਤੇ ਸੁਣਿਆ ਹੈ ਉਸ ਦੀ ਖ਼ਬਰ ਤੁਹਾਨੂੰ ਵੀ ਦਿੰਦੇ ਹਾਂ ਤਾਂਕਿ ਸਾਡੇ ਨਾਲ ਤੁਹਾਡੀ ਸੰਗਤ ਹੋਵੇ; ਸਾਡੀ ਸੰਗਤ ਪਿਤਾ ਦੇ ਨਾਲ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ। 4ਅਸੀਂ#1:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੁਹਾਨੂੰ” ਲਿਖਿਆ ਹੈ। ਇਹ ਗੱਲਾਂ ਇਸ ਲਈ ਲਿਖ ਰਹੇ ਹਾਂ ਕਿ ਸਾਡਾ#1:4 ਕੁਝ ਹਸਤਲੇਖਾਂ ਵਿੱਚ “ਸਾਡਾ” ਦੇ ਸਥਾਨ 'ਤੇ “ਤੁਹਾਡਾ” ਲਿਖਿਆ ਹੈ। ਅਨੰਦ ਪੂਰਾ ਹੋ ਜਾਵੇ।
ਚਾਨਣ ਵਿੱਚ ਚੱਲਣਾ
5ਜੋ ਸੰਦੇਸ਼ ਅਸੀਂ ਉਸ ਤੋਂ ਸੁਣਿਆ ਅਤੇ ਤੁਹਾਨੂੰ ਸੁਣਾਉਂਦੇ ਹਾਂ ਉਹ ਇਹ ਹੈ ਕਿ ਪਰਮੇਸ਼ਰ ਚਾਨਣ ਹੈ ਅਤੇ ਉਸ ਵਿੱਚ ਜ਼ਰਾ ਵੀ ਹਨੇਰਾ ਨਹੀਂ ਹੈ। 6ਜੇ ਅਸੀਂ ਕਹਿੰਦੇ ਹਾਂ ਕਿ ਸਾਡੀ ਉਸ ਨਾਲ ਸੰਗਤ ਹੈ ਅਤੇ ਚੱਲਦੇ ਹਨੇਰੇ ਵਿੱਚ ਹਾਂ, ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ। 7ਪਰ ਜੇ ਅਸੀਂ ਚਾਨਣ ਵਿੱਚ ਚੱਲਦੇ ਹਾਂ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਅਸੀਂ ਇੱਕ ਦੂਜੇ ਨਾਲ ਸੰਗਤ ਰੱਖਦੇ ਹਾਂ ਅਤੇ ਉਸ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਭ ਪਾਪਾਂ ਤੋਂ ਸ਼ੁੱਧ ਕਰਦਾ ਹੈ। 8ਜੇ ਅਸੀਂ ਕਹਿੰਦੇ ਹਾਂ ਕਿ ਸਾਡੇ ਵਿੱਚ ਪਾਪ ਨਹੀਂ ਹੈ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਾਈ ਸਾਡੇ ਵਿੱਚ ਨਹੀਂ ਹੈ। 9ਜੇ ਅਸੀਂ ਆਪਣੇ ਪਾਪਾਂ ਨੂੰ ਮੰਨ ਲਈਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਕਿ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। 10ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਾਪ ਨਹੀਂ ਕੀਤਾ ਤਾਂ ਅਸੀਂ ਉਸ ਨੂੰ ਝੂਠਾ ਠਹਿਰਾਉਂਦੇ ਹਾਂ ਅਤੇ ਉਸ ਦਾ ਵਚਨ ਸਾਡੇ ਵਿੱਚ ਨਹੀਂ ਹੈ।

Currently Selected:

1 ਯੂਹੰਨਾ 1: PSB

Highlight

Copy

Compare

Share

None

Want to have your highlights saved across all your devices? Sign up or sign in