ਜਦੋਂ ਇਹ ਸਭ ਵਸਤਾਂ ਇਸ ਤਰ੍ਹਾਂ ਨਾਸ ਹੋਣ ਵਾਲੀਆਂ ਹਨ ਤਾਂ ਤੁਹਾਨੂੰ ਪਵਿੱਤਰ ਚਾਲ-ਚਲਣ ਅਤੇ ਭਗਤੀ ਵਿੱਚ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ, ਅਤੇ ਕਿਸ ਤਰ੍ਹਾਂ ਪਰਮੇਸ਼ਰ ਦੇ ਦਿਨ ਦੇ ਛੇਤੀ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ! ਉਸ ਦਿਨ ਦੇ ਕਾਰਨ ਅਕਾਸ਼ ਅੱਗ ਨਾਲ ਸੜ ਕੇ ਨਾਸ ਹੋ ਜਾਣਗੇ ਅਤੇ ਤੱਤ ਤਪਸ਼ ਨਾਲ ਪਿਘਲ ਜਾਣਗੇ।