Bible App logo
Search Icon

1 ਸ਼ਮੂਏਲ 3

3
ਯਾਹਵੇਹ ਨੇ ਸ਼ਮੂਏਲ ਨੂੰ ਬੁਲਾਇਆ
1ਉਹ ਬਾਲਕ ਸ਼ਮੂਏਲ ਏਲੀ ਦੇ ਅਧੀਨ ਯਾਹਵੇਹ ਦੇ ਅੱਗੇ ਸੇਵਾ ਕਰਦਾ ਸੀ। ਉਨ੍ਹੀਂ ਦਿਨੀਂ ਯਾਹਵੇਹ ਦਾ ਸ਼ਬਦ ਬਹੁਤ ਦੁਰਲੱਭ ਸੀ, ਕਿਉਂ ਜੋ ਦਰਸ਼ਨ ਘੱਟ ਹੁੰਦਾ ਸੀ।
2ਅਤੇ ਅਜਿਹਾ ਹੋਇਆ ਜਦ ਏਲੀ ਆਪਣੇ ਥਾਂ ਲੰਮਾ ਪਿਆ ਅਤੇ ਉਹ ਦੀਆਂ ਅੱਖੀਆਂ ਅਜਿਹੀਆਂ ਧੁੰਦਲੀਆਂ ਹੋਣ ਲੱਗੀਆਂ ਜੋ ਉਹ ਵੇਖ ਨਹੀਂ ਸਕਦਾ ਸੀ। 3ਪਰਮੇਸ਼ਵਰ ਦਾ ਦੀਵਾ ਅਜੇ ਬੁਝਿਆ ਨਹੀਂ ਸੀ ਅਤੇ ਸ਼ਮੂਏਲ ਯਾਹਵੇਹ ਦੇ ਘਰ ਵਿੱਚ ਲੇਟਿਆ ਹੋਇਆ ਸੀ, ਜਿੱਥੇ ਪਰਮੇਸ਼ਵਰ ਦਾ ਸੰਦੂਕ ਸੀ। 4ਤਦ ਯਾਹਵੇਹ ਨੇ ਸ਼ਮੂਏਲ ਨੂੰ ਬੁਲਾਇਆ।
ਸ਼ਮੂਏਲ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ।” 5ਅਤੇ ਉਹ ਏਲੀ ਕੋਲ ਭੱਜਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।”
ਪਰ ਏਲੀ ਨੇ ਕਿਹਾ, “ਮੈਂ ਨਹੀਂ ਬੁਲਾਇਆ; ਵਾਪਸ ਜਾ ਅਤੇ ਲੇਟ ਜਾ।” ਇਸ ਲਈ ਉਹ ਜਾ ਕੇ ਲੇਟ ਗਿਆ।
6ਫੇਰ ਯਾਹਵੇਹ ਨੇ ਬੁਲਾਇਆ, “ਸ਼ਮੂਏਲ!” ਤਦ ਉਹ ਉੱਠਿਆ ਅਤੇ ਏਲੀ ਕੋਲ ਗਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।”
ਏਲੀ ਨੇ ਕਿਹਾ, “ਹੇ ਮੇਰੇ ਪੁੱਤਰ ਮੈਂ ਤੈਨੂੰ ਨਹੀਂ ਬੁਲਾਇਆ; ਵਾਪਸ ਜਾ ਅਤੇ ਲੇਟ ਜਾ।”
7ਪਰ ਸ਼ਮੂਏਲ ਅਜੇ ਤੱਕ ਯਾਹਵੇਹ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਯਾਹਵੇਹ ਦਾ ਬਚਨ ਅਜੇ ਉਸ ਉੱਤੇ ਪ੍ਰਗਟ ਹੋਇਆ ਸੀ।
8ਤੀਜੀ ਵਾਰ ਯਾਹਵੇਹ ਨੇ ਬੁਲਾਇਆ, “ਸ਼ਮੂਏਲ!” ਸ਼ਮੂਏਲ ਉੱਠਿਆ ਅਤੇ ਏਲੀ ਕੋਲ ਗਿਆ ਅਤੇ ਆਖਿਆ, “ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।”
ਤਦ ਏਲੀ ਨੇ ਜਾਣ ਲਿਆ ਕਿ ਯਾਹਵੇਹ ਮੁੰਡੇ ਨੂੰ ਬੁਲਾ ਰਿਹਾ ਸੀ। 9ਤਾਂ ਏਲੀ ਨੇ ਸ਼ਮੂਏਲ ਨੂੰ ਆਖਿਆ, “ਜਾ ਅਤੇ ਲੇਟ ਜਾ, ਅਤੇ ਜੇਕਰ ਉਹ ਤੈਨੂੰ ਬੁਲਾਵੇ ਤਾਂ ਆਖਣਾ, ਹੇ ਯਾਹਵੇਹ ‘ਬੋਲ, ਤੇਰਾ ਸੇਵਕ ਸੁਣਦਾ ਹੈ।’ ” ਤਾਂ ਸ਼ਮੂਏਲ ਜਾ ਕੇ ਆਪਣੀ ਥਾਂ ਲੇਟ ਗਿਆ।
10ਤਦ ਯਾਹਵੇਹ ਆਇਆ ਅਤੇ ਉੱਥੇ ਖੜ੍ਹਾ ਹੋ ਕੇ ਪਹਿਲਾਂ ਵਾਂਗ ਪੁਕਾਰਿਆ, “ਸ਼ਮੂਏਲ! ਸ਼ਮੂਏਲ!”
ਤਦ ਸ਼ਮੂਏਲ ਨੇ ਕਿਹਾ, “ਬੋਲ ਕਿਉਂ ਜੋ ਤੁਹਾਡਾ ਸੇਵਕ ਸੁਣਦਾ ਹੈ।”
11ਅਤੇ ਯਾਹਵੇਹ ਨੇ ਸ਼ਮੂਏਲ ਨੂੰ ਆਖਿਆ, “ਵੇਖ, ਮੈਂ ਇਸਰਾਏਲ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ ਜਿਸ ਬਾਰੇ ਸੁਣਨ ਵਾਲੇ ਹਰ ਇੱਕ ਦੇ ਕੰਨ ਕੰਬਣਗੇ। 12ਉਸ ਸਮੇਂ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਸ ਦੇ ਪਰਿਵਾਰ ਦੇ ਲਈ ਆਖਿਆ ਸੀ। 13ਕਿਉਂ ਜੋ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਉਸ ਦੇ ਘਰਾਣੇ ਦਾ ਸਦਾ ਲਈ ਨਿਆਂ ਕਰਾਂਗਾ ਉਸ ਪਾਪ ਦੇ ਕਾਰਨ ਜਿਸ ਬਾਰੇ ਉਸਨੇ ਜਾਣ ਵੀ ਲਿਆ ਹੈ। ਉਸਦੇ ਪੁੱਤਰਾਂ ਨੇ ਪਰਮੇਸ਼ਵਰ ਦੀ ਨਿੰਦਿਆ ਕੀਤੀ, ਅਤੇ ਉਹ ਉਹਨਾਂ ਨੂੰ ਰੋਕਣ ਵਿੱਚ ਅਸਫ਼ਲ ਰਿਹਾ। 14ਇਸ ਲਈ ਮੈਂ ਏਲੀ ਦੇ ਪਰਿਵਾਰ ਵਿਖੇ ਮੈਂ ਸਹੁੰ ਖਾਧੀ, ‘ਏਲੀ ਦੇ ਪਰਿਵਾਰ ਦਾ ਦੋਸ਼ ਬਲੀ ਜਾਂ ਭੇਟ ਨਾਲ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ।’ ”
15ਸ਼ਮੂਏਲ ਸਵੇਰ ਤੱਕ ਸੁੱਤਾ ਰਿਹਾ ਅਤੇ ਫਿਰ ਯਾਹਵੇਹ ਦੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਹ ਏਲੀ ਨੂੰ ਦਰਸ਼ਨ ਦੱਸਣ ਤੋਂ ਡਰਦਾ ਸੀ, 16ਪਰ ਏਲੀ ਨੇ ਉਹ ਨੂੰ ਸੱਦ ਕੇ ਆਖਿਆ, ਸ਼ਮੂਏਲ ਮੇਰੇ ਪੁੱਤਰ।
ਸ਼ਮੂਏਲ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ।”
17ਤਦ ਉਸ ਨੇ ਪੁੱਛਿਆ, “ਉਹ ਕਿਹੜੀ ਗੱਲ ਹੈ ਜਿਹੜੀ ਯਾਹਵੇਹ ਨੇ ਤੈਨੂੰ ਆਖੀ ਹੈ? ਉਸ ਨੂੰ ਮੇਰੇ ਤੋਂ ਨਾ ਲੁਕਾਵੀਂ। ਜੇ ਕਦੀ ਉਹਨਾਂ ਗੱਲਾਂ ਵਿੱਚੋਂ ਜੋ ਉਸਨੇ ਤੈਨੂੰ ਆਖੀਆਂ ਹਨ, ਤੂੰ ਕੁਝ ਵੀ ਲੁਕਾਵੀਂ ਤਾਂ ਪਰਮੇਸ਼ਵਰ ਤੇਰੇ ਨਾਲ ਉਸ ਤਰ੍ਹਾਂ ਹੀ ਕਰੇ ਸਗੋਂ ਉਸ ਤੋਂ ਵੱਧ ਕਰੇ।” 18ਤਾਂ ਸ਼ਮੂਏਲ ਨੇ ਉਸ ਤੋਂ ਕੁਝ ਨਾ ਛੁਪਾਇਆ ਅਤੇ ਉਸ ਨੂੰ ਸਭ ਕੁਝ ਦੱਸ ਦਿੱਤਾ। ਤਦ ਏਲੀ ਨੇ ਕਿਹਾ, “ਉਹ ਯਾਹਵੇਹ ਹੀ ਹੈ; ਉਹ ਉਹੀ ਕਰੇ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।”
19ਯਾਹਵੇਹ ਸ਼ਮੂਏਲ ਦੇ ਨਾਲ ਸੀ ਜਦੋਂ ਉਹ ਵੱਡਾ ਹੁੰਦਾ ਗਿਆ, ਉਸਨੇ ਉਸਦੀ ਕੋਈ ਵੀ ਆਖੀ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ। 20ਅਤੇ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਸ਼ਮੂਏਲ ਯਾਹਵੇਹ ਦਾ ਨਬੀ ਠਹਿਰਾਇਆ ਗਿਆ ਸੀ। 21ਯਾਹਵੇਹ ਸ਼ੀਲੋਹ ਵਿੱਚ ਪ੍ਰਗਟ ਹੁੰਦਾ ਰਿਹਾ ਅਤੇ ਉੱਥੇ ਉਸਨੇ ਸ਼ਮੂਏਲ ਨੂੰ ਆਪਣੇ ਬਚਨ ਦੁਆਰਾ ਪ੍ਰਗਟ ਕੀਤਾ।

Currently Selected:

1 ਸ਼ਮੂਏਲ 3: PCB

Highlight

Copy

Compare

Share

None

Want to have your highlights saved across all your devices? Sign up or sign in

Video for 1 ਸ਼ਮੂਏਲ 3