ਤਾਂ ਏਲੀ ਨੇ ਸ਼ਮੂਏਲ ਨੂੰ ਆਖਿਆ, “ਜਾ ਅਤੇ ਲੇਟ ਜਾ, ਅਤੇ ਜੇਕਰ ਉਹ ਤੈਨੂੰ ਬੁਲਾਵੇ ਤਾਂ ਆਖਣਾ, ਹੇ ਯਾਹਵੇਹ ‘ਬੋਲ, ਤੇਰਾ ਸੇਵਕ ਸੁਣਦਾ ਹੈ।’ ” ਤਾਂ ਸ਼ਮੂਏਲ ਜਾ ਕੇ ਆਪਣੀ ਥਾਂ ਲੇਟ ਗਿਆ।
ਤਦ ਯਾਹਵੇਹ ਆਇਆ ਅਤੇ ਉੱਥੇ ਖੜ੍ਹਾ ਹੋ ਕੇ ਪਹਿਲਾਂ ਵਾਂਗ ਪੁਕਾਰਿਆ, “ਸ਼ਮੂਏਲ! ਸ਼ਮੂਏਲ!”
ਤਦ ਸ਼ਮੂਏਲ ਨੇ ਕਿਹਾ, “ਬੋਲ ਕਿਉਂ ਜੋ ਤੁਹਾਡਾ ਸੇਵਕ ਸੁਣਦਾ ਹੈ।”