Bible App logo
Search Icon

1 ਇਤਿਹਾਸ 10

10
ਸ਼ਾਊਲ ਨੇ ਆਪਣੀ ਜਾਨ ਲੈ ਲਈ
1ਹੁਣ ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜੇ; ਇਸਰਾਏਲੀ ਉਹਨਾਂ ਦੇ ਅੱਗੋਂ ਭੱਜ ਗਏ ਅਤੇ ਬਹੁਤ ਸਾਰੇ ਗਿਲਬੋਆ ਪਹਾੜ ਉੱਤੇ ਮਾਰੇ ਗਏ। 2ਫ਼ਲਿਸਤੀਆਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੇ ਉਸ ਦੇ ਪੁੱਤਰਾਂ ਯੋਨਾਥਾਨ, ਅਬੀਨਾਦਾਬ ਅਤੇ ਮਲਕੀ-ਸ਼ੂਆ ਨੂੰ ਮਾਰ ਦਿੱਤਾ। 3ਸ਼ਾਊਲ ਦੇ ਆਲੇ-ਦੁਆਲੇ ਲੜਾਈ ਬਹੁਤ ਵਧ ਗਈ ਅਤੇ ਜਦੋਂ ਤੀਰਅੰਦਾਜ਼ਾਂ ਨੇ ਉਹ ਨੂੰ ਫੜ ਲਿਆ ਤਾਂ ਉਹ ਨੂੰ ਜ਼ਖਮੀ ਕਰ ਦਿੱਤਾ।
4ਸ਼ਾਊਲ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਨਹੀਂ ਤਾਂ ਇਹ ਅਸੁੰਨਤੀ ਲੋਕ ਆ ਕੇ ਮੈਨੂੰ ਮਾਰ ਦੇਣਗੇ ਅਤੇ ਮੈਨੂੰ ਗਾਲਾਂ ਕੱਢਣਗੇ।”
ਪਰ ਉਸਦਾ ਸ਼ਸਤਰ ਚੁੱਕਣ ਵਾਲਾ ਡਰ ਗਿਆ ਅਤੇ ਉਸਦੀ ਗੱਲ ਨਾ ਮੰਨੀ; ਇਸ ਲਈ ਸ਼ਾਊਲ ਨੇ ਆਪਣੀ ਤਲਵਾਰ ਚੁੱਕੀ ਅਤੇ ਉਸ ਉੱਤੇ ਡਿੱਗ ਪਿਆ। 5ਜਦੋਂ ਹਥਿਆਰ ਚੁੱਕਣ ਵਾਲੇ ਨੇ ਵੇਖਿਆ ਕਿ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਕੇ ਮਰ ਗਿਆ। 6ਸੋ ਸ਼ਾਊਲ ਅਤੇ ਉਹ ਦੇ ਤਿੰਨ ਪੁੱਤਰ ਮਰ ਗਏ ਅਤੇ ਉਹ ਦਾ ਸਾਰਾ ਘਰਾਣਾ ਇਕੱਠੇ ਮਰ ਗਏ।
7ਜਦੋਂ ਵਾਦੀ ਦੇ ਸਾਰੇ ਇਸਰਾਏਲੀਆਂ ਨੇ ਵੇਖਿਆ ਕਿ ਫ਼ੌਜ ਭੱਜ ਗਈ ਹੈ ਅਤੇ ਸ਼ਾਊਲ ਅਤੇ ਉਸ ਦੇ ਪੁੱਤਰ ਮਰ ਗਏ ਹਨ ਤਾਂ ਉਹ ਆਪਣੇ ਨਗਰਾਂ ਨੂੰ ਛੱਡ ਕੇ ਭੱਜ ਗਏ। ਫ਼ਲਿਸਤੀਆਂ ਨੇ ਆ ਕੇ ਉਹਨਾਂ ਉੱਤੇ ਕਬਜ਼ਾ ਕਰ ਲਿਆ।
8ਅਗਲੇ ਦਿਨ ਜਦੋਂ ਫ਼ਲਿਸਤੀ ਮੁਰਦਿਆਂ ਨੂੰ ਉਤਾਰਨ ਲਈ ਆਏ ਤਾਂ ਉਹਨਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਨੂੰ ਗਿਲਬੋਆ ਪਹਾੜ ਉੱਤੇ ਡਿੱਗੇ ਹੋਏ ਵੇਖਿਆ। 9ਉਹਨਾਂ ਨੇ ਉਸ ਦੇ ਸ਼ਸਤਰ ਬਸਤਰ ਲਾਹ ਦਿੱਤੇ ਅਤੇ ਉਸ ਦਾ ਸਿਰ ਅਤੇ ਸ਼ਸਤਰ ਬਸਤਰ ਲੈ ਲਿਆ ਅਤੇ ਫ਼ਲਿਸਤੀਆਂ ਦੇ ਸਾਰੇ ਦੇਸ਼ ਵਿੱਚ ਸੰਦੇਸ਼ਵਾਹਕ ਘੱਲੇ ਜੋ ਉਹਨਾਂ ਦੀਆਂ ਮੂਰਤੀਆਂ ਅਤੇ ਉਹਨਾਂ ਦੇ ਲੋਕਾਂ ਵਿੱਚ ਖ਼ਬਰ ਸੁਣਾਉਣ। 10ਉਹਨਾਂ ਨੇ ਉਹ ਦੇ ਸ਼ਸਤਰਾਂ ਨੂੰ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਅਤੇ ਦਾਗੋਨ ਦੇ ਮੰਦਰ ਵਿੱਚ ਉਹ ਦਾ ਸਿਰ ਟੰਗ ਦਿੱਤਾ।
11ਜਦੋਂ ਯਾਬੇਸ਼ ਗਿਲਆਦ ਦੇ ਸਾਰੇ ਵਾਸੀਆਂ ਨੇ ਸੁਣਿਆ ਕਿ ਫ਼ਲਿਸਤੀਆਂ ਨੇ ਸ਼ਾਊਲ ਨਾਲ ਕੀ ਕੀਤਾ ਸੀ, 12ਤਾਂ ਉਹਨਾਂ ਦੇ ਸਾਰੇ ਸੂਰਮੇ ਗਏ ਅਤੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲੋਥਾਂ ਨੂੰ ਚੁੱਕ ਕੇ ਯਾਬੇਸ਼ ਵਿੱਚ ਲੈ ਆਏ। ਤਦ ਉਹਨਾਂ ਨੇ ਆਪਣੀਆਂ ਹੱਡੀਆਂ ਨੂੰ ਯਾਬੇਸ਼ ਵਿੱਚ ਵੱਡੇ ਬਲੂਤ ਰੁੱਖ ਦੇ ਹੇਠਾਂ ਦੱਬ ਦਿੱਤਾ ਅਤੇ ਸੱਤ ਦਿਨ ਵਰਤ ਰੱਖਿਆ।
13ਸ਼ਾਊਲ ਮਰ ਗਿਆ ਕਿਉਂਕਿ ਉਹ ਯਾਹਵੇਹ ਨਾਲ ਬੇਵਫ਼ਾ ਸੀ; ਉਸਨੇ ਯਾਹਵੇਹ ਦੇ ਬਚਨ ਦੀ ਪਾਲਣਾ ਨਹੀਂ ਕੀਤੀ ਅਤੇ ਮਾਰਗ ਦਰਸ਼ਨ ਲਈ ਕਿਸੇ ਮਾਧਿਅਮ ਦੀ ਸਲਾਹ ਵੀ ਨਹੀਂ ਲਈ, 14ਪਰ ਯਾਹਵੇਹ ਤੋਂ ਸਲਾਹ ਨਾ ਲਈ। ਇਸ ਲਈ ਯਾਹਵੇਹ ਨੇ ਉਸਨੂੰ ਮਾਰ ਦਿੱਤਾ ਅਤੇ ਰਾਜ ਯੱਸੀ ਦੇ ਪੁੱਤਰ ਦਾਵੀਦ ਨੂੰ ਸੌਂਪ ਦਿੱਤਾ।

Currently Selected:

1 ਇਤਿਹਾਸ 10: PCB

Highlight

Copy

Compare

Share

None

Want to have your highlights saved across all your devices? Sign up or sign in