1 ਇਤਿਹਾਸ 9
9
1ਸਾਰਾ ਇਸਰਾਏਲ ਕੁਲਪੱਤ੍ਰੀਆਂ ਦੇ ਨਾਲ ਗਿਣਿਆ ਹੋਇਆ ਸੀ ਅਤੇ ਵੇਖੋ, ਉਨ੍ਹਾਂ ਦੇ ਨਾਮ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਯਹੂਦਾਹ ਨੂੰ ਆਪਣਿਆਂ ਅਪਰਾਧਾਂ ਦੇ ਕਾਰਨ ਬਾਬੇਲ ਨੂੰ ਗੁਲਾਮ ਕਰ ਕੇ ਲੈ ਗਏ।
ਯੇਰੂਸ਼ਲੇਮ ਦੇ ਲੋਕ
2ਹੁਣ ਸਭ ਤੋਂ ਪਹਿਲਾਂ ਆਪਣੇ ਨਗਰਾਂ ਵਿੱਚ ਆਪਣੀ ਜਾਇਦਾਦ ਉੱਤੇ ਮੁੜ ਵਸਣ ਵਾਲੇ ਕੁਝ ਇਸਰਾਏਲੀ, ਜਾਜਕ, ਲੇਵੀ ਅਤੇ ਮੰਦਰ ਦੇ ਸੇਵਕ ਸਨ।
3ਯਹੂਦਾਹ ਤੋਂ ਬਿਨਯਾਮੀਨ ਅਤੇ ਇਫ਼ਰਾਈਮ ਅਤੇ ਮਨੱਸ਼ੇਹ ਵਿੱਚੋਂ ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਸਨ,
4ਊਥਈ ਅੰਮੀਹੂਦ ਦਾ ਪੁੱਤਰ, ਆਮਰੀ ਦਾ ਪੁੱਤਰ, ਇਮਰੀ ਦਾ ਪੁੱਤਰ, ਬਾਨੀ ਦਾ ਪੁੱਤਰ। ਯਹੂਦਾਹ ਦੇ ਪੁੱਤਰ ਪੇਰੇਜ਼ ਦੀ ਸੰਤਾਨ।
5ਸ਼ੀਲੋਹਨੀ ਵਿੱਚੋਂ:
ਅਸ਼ਾਯਾਹ ਜੇਠਾ ਅਤੇ ਉਸਦੇ ਪੁੱਤਰ।
6ਜ਼ੇਰਾਹੀਆਂ ਵਿੱਚੋਂ:
ਯੂਏਲ।
ਯਹੂਦਾਹ ਦੇ ਲੋਕਾਂ ਦੀ ਗਿਣਤੀ 690 ਸੀ।
7ਬਿਨਯਾਮੀਨਾਂ ਵਿੱਚੋਂ:
ਸੱਲੂ ਮਸ਼ੁੱਲਾਮ ਦਾ ਪੁੱਤਰ, ਹੋਦਵਯਾਹ ਦਾ ਪੁੱਤਰ, ਹਸਨੁਆਹ ਦਾ ਪੁੱਤਰ;
8ਯਰੋਹਾਮ ਦਾ ਪੁੱਤਰ ਇਬਨੀਯਾਹ;
ਉਜ਼ੀ ਦਾ ਪੁੱਤਰ ਏਲਾਹ, ਮਿਕਰੀ ਦਾ ਪੁੱਤਰ;
ਅਤੇ ਮਸ਼ੁੱਲਾਮ ਸ਼ਫਾਟਯਾਹ ਦਾ ਪੁੱਤਰ, ਰਊਏਲ ਦਾ ਪੁੱਤਰ, ਇਬਨੀਯਾਹ ਦਾ ਪੁੱਤਰ।
9ਬਿਨਯਾਮੀਨ ਦੇ ਲੋਕ, ਜਿਵੇਂ ਕਿ ਉਹਨਾਂ ਦੀ ਵੰਸ਼ਾਵਲੀ ਵਿੱਚ ਸੂਚੀਬੱਧ ਕੀਤੇ ਗਏ ਹਨ, 956 ਹਨ। ਇਹ ਸਾਰੇ ਆਦਮੀ ਆਪਣੇ ਪਰਿਵਾਰ ਦੇ ਮੁਖੀ ਸਨ।
10ਜਾਜਕਾਂ ਵਿੱਚੋਂ:
ਯਦਾਯਾਹ; ਯਹੋਯਾਰੀਬ; ਯਾਕੀਨ;
11ਅਜ਼ਰਯਾਹ ਹਿਲਕੀਯਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਸਾਦੋਕ ਦਾ ਪੁੱਤਰ, ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ, ਪਰਮੇਸ਼ਵਰ ਦੇ ਘਰ ਦਾ ਅਧਿਕਾਰੀ ਸੀ।
12ਯਰੋਹਾਮ ਦਾ ਪੁੱਤਰ ਅਦਾਯਾਹ, ਪਸ਼ਹੂਰ ਦਾ ਪੁੱਤਰ, ਮਲਕੀਯਾਹ ਦਾ ਪੁੱਤਰ
ਅਤੇ ਮਸਾਈ ਅਦੀਏਲ ਦਾ ਪੁੱਤਰ, ਉਹ ਯਹਜ਼ੇਰਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਮਸ਼ੱਲਿਮਥ ਦਾ ਪੁੱਤਰ, ਉਹ ਇਮੇਰ ਦਾ ਪੁੱਤਰ ਸੀ।
13ਜਾਜਕ ਜਿਹੜੇ ਪਰਿਵਾਰਾਂ ਦੇ ਮੁਖੀ ਸਨ, ਉਹਨਾਂ ਦੀ ਗਿਣਤੀ 1,760 ਸੀ। ਉਹ ਯੋਗ ਆਦਮੀ ਸਨ, ਪਰਮੇਸ਼ਵਰ ਦੇ ਘਰ ਵਿੱਚ ਸੇਵਾ ਕਰਨ ਲਈ ਜ਼ਿੰਮੇਵਾਰ ਸਨ।
14ਲੇਵੀਆਂ ਵਿੱਚੋਂ:
ਸ਼ਮਅਯਾਹ ਹਸ਼ੂਬ ਦਾ ਪੁੱਤਰ, ਅਜ਼ਰੀਕਾਮ ਦਾ ਪੁੱਤਰ, ਹਸ਼ਬਯਾਹ ਦਾ ਪੁੱਤਰ, ਇੱਕ ਮੇਰਾਰੀ।
15ਬਕਬੱਕਰ, ਹਰੇਸ਼, ਗਲਾਲ ਅਤੇ ਮੀਕਾ ਦਾ ਪੁੱਤਰ ਮੱਤਨਯਾਹ, ਜ਼ਿਕਰੀ ਦਾ ਪੁੱਤਰ, ਆਸਾਫ਼ ਦਾ ਪੁੱਤਰ;
16ਓਬਦਯਾਹ ਸ਼ਮਅਯਾਹ ਦਾ ਪੁੱਤਰ, ਗਾਲਾਲ ਦਾ ਪੁੱਤਰ, ਯਦੂਥੂਨ ਦਾ ਪੁੱਤਰ;
ਅਤੇ ਆਸਾ ਦਾ ਪੁੱਤਰ ਬਰਕਯਾਹ, ਅਲਕਾਨਾਹ ਦਾ ਪੁੱਤਰ, ਜੋ ਨਟੋਫਾਥੀਆਂ ਦੇ ਪਿੰਡਾਂ ਵਿੱਚ ਰਹਿੰਦਾ ਸੀ।
17ਦਰਬਾਨ:
ਸ਼ੱਲੂਮ, ਅੱਕੂਬ, ਤਲਮੋਨ, ਅਹੀਮਾਨ ਅਤੇ ਉਹਨਾਂ ਦੇ ਸਾਥੀ ਲੇਵੀ, ਉਹਨਾਂ ਦੇ ਮੁਖੀਏ ਸ਼ੱਲੂਮ 18ਪੂਰਬ ਵੱਲ ਰਾਜੇ ਦੇ ਦਰਵਾਜ਼ੇ ਵਿੱਚ, ਮੌਜੂਦਾ ਸਮੇਂ ਤੱਕ ਤਾਇਨਾਤ ਹਨ। ਇਹ ਲੇਵੀਆਂ ਦੇ ਡੇਰੇ ਦੇ ਦਰਬਾਨ ਸਨ।
19ਸ਼ੱਲੂਮ ਕੋਰੇ ਦਾ ਪੁੱਤਰ, ਅਬਯਾਸਾਫ਼ ਦਾ ਪੁੱਤਰ, ਕੋਰਾਹ ਦਾ ਪੁੱਤਰ ਅਤੇ ਉਹ ਦੇ ਪਰਿਵਾਰ ਵਿੱਚੋਂ ਉਸਦੇ ਸਾਥੀ ਦਰਬਾਨ (ਕੋਰਾਹੀਆਂ) ਤੰਬੂ ਦੀਆਂ ਚੌਂਕਾਂ ਦੀ ਰਾਖੀ ਕਰਨ ਲਈ ਜ਼ਿੰਮੇਵਾਰ ਸਨ ਜਿਵੇਂ ਉਹਨਾਂ ਦੇ ਪੁਰਖਿਆਂ ਨੇ ਤੰਬੂ ਦੀ ਰਾਖੀ ਕੀਤੀ ਸੀ। ਯਾਹਵੇਹ ਦੇ ਨਿਵਾਸ ਲਈ ਪ੍ਰਵੇਸ਼ ਦੁਆਰ।
20ਪਹਿਲੇ ਸਮਿਆਂ ਵਿੱਚ ਅਲਆਜ਼ਾਰ ਦਾ ਪੁੱਤਰ ਫੀਨਹਾਸ ਦਰਬਾਨਾਂ ਦਾ ਅਧਿਕਾਰੀ ਸੀ ਅਤੇ ਯਾਹਵੇਹ ਉਸ ਦੇ ਨਾਲ ਸੀ।
21ਮਸ਼ੇਲਮਯਾਹ ਦਾ ਪੁੱਤਰ ਜ਼ਕਰਯਾਹ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਦਾ ਦਰਬਾਨ ਸੀ।
22ਜਿੰਨੇ ਦਰਵਾਜ਼ਿਆਂ ਦੇ ਦਰਬਾਨ ਹੋਣ ਲਈ ਚੁਣੇ ਗਏ ਉਹ ਦੋ ਸੌ ਬਾਰਾਂ ਸਨ। ਇਹ ਆਪਣੀਆਂ ਕੁਲਪੱਤ੍ਰੀਆਂ ਅਨੁਸਾਰ ਆਪਣਿਆਂ ਪਿੰਡਾਂ ਵਿੱਚ ਗਿਣੇ ਹੋਏ ਸਨ।
ਜਿਨ੍ਹਾਂ ਨੂੰ ਦਾਵੀਦ ਤੇ ਸ਼ਮੂਏਲ ਦਰਸ਼ੀ ਨੇ ਉਨ੍ਹਾਂ ਦੀ ਮਿੱਥੀ ਹੋਈ ਜ਼ਿੰਮੇਵਾਰੀ ਉੱਤੇ ਥਾਪਿਆ। 23ਉਹ ਅਤੇ ਉਹਨਾਂ ਦੇ ਉੱਤਰਾਧਿਕਾਰੀ ਯਾਹਵੇਹ ਦੇ ਭਵਨ ਦੇ ਦਰਵਾਜ਼ਿਆਂ ਦੀ ਰਾਖੀ ਕਰਦੇ ਸਨ, ਜਿਸ ਨੂੰ ਮੰਡਲੀ ਦਾ ਤੰਬੂ ਕਿਹਾ ਜਾਂਦਾ ਸੀ। 24ਦਰਬਾਨ ਚਾਰੇ ਪਾਸੇ ਸਨ: ਪੂਰਬ, ਪੱਛਮ, ਉੱਤਰ ਅਤੇ ਦੱਖਣ। 25ਉਹਨਾਂ ਦੇ ਪਿੰਡਾਂ ਵਿੱਚ ਉਹਨਾਂ ਦੇ ਸਾਥੀ ਲੇਵੀਆਂ ਨੂੰ ਸਮੇਂ-ਸਮੇਂ ਉੱਤੇ ਆਉਣਾ ਪੈਂਦਾ ਸੀ ਅਤੇ ਸੱਤ ਦਿਨਾਂ ਦੀ ਮਿਆਦ ਲਈ ਆਪਣੇ ਕੰਮ ਸਾਂਝੇ ਕਰਨੇ ਪੈਂਦੇ ਸਨ। 26ਪਰ ਚਾਰ ਮੁੱਖ ਦਰਬਾਨ, ਜੋ ਲੇਵੀ ਸਨ, ਉਹ ਨੂੰ ਪਰਮੇਸ਼ਵਰ ਦੇ ਭਵਨ ਦੇ ਕਮਰਿਆਂ ਅਤੇ ਖ਼ਜ਼ਾਨਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। 27ਉਹ ਰਾਤ ਪਰਮੇਸ਼ਵਰ ਦੇ ਘਰ ਦੇ ਆਲੇ-ਦੁਆਲੇ ਬਿਤਾਉਣਗੇ, ਕਿਉਂਕਿ ਉਹਨਾਂ ਨੇ ਉਸ ਦੀ ਰਾਖੀ ਕਰਨੀ ਸੀ ਅਤੇ ਹਰ ਸਵੇਰ ਇਸ ਨੂੰ ਖੋਲ੍ਹਣ ਦੀ ਚਾਬੀ ਉਹਨਾਂ ਕੋਲ ਸੀ।
28ਉਹਨਾਂ ਵਿੱਚੋਂ ਕੁਝ ਮੰਦਰ ਦੀ ਸੇਵਾ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਦੇ ਮੁੱਖੀਏ ਸਨ। ਉਹਨਾਂ ਨੇ ਉਹਨਾਂ ਨੂੰ ਗਿਣਿਆ ਜਦੋਂ ਉਹਨਾਂ ਨੂੰ ਅੰਦਰ ਲਿਆਂਦਾ ਗਿਆ ਅਤੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ। 29ਹੋਰਾਂ ਨੂੰ ਪਵਿੱਤਰ ਸਥਾਨ ਦੇ ਸਮਾਨ ਅਤੇ ਹੋਰ ਸਾਰੀਆਂ ਵਸਤਾਂ, ਨਾਲੇ ਖਾਸ ਆਟਾ ਅਤੇ ਦਾਖ਼ਰਸ#9:29 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਅਤੇ ਜ਼ੈਤੂਨ ਦਾ ਤੇਲ, ਧੂਪ ਅਤੇ ਮਸਾਲੇ ਦੀ ਦੇਖਭਾਲ ਲਈ ਨਿਯੁਕਤ ਕੀਤਾ ਗਿਆ ਸੀ। 30ਪਰ ਕੁਝ ਜਾਜਕਾਂ ਨੇ ਮਸਾਲੇ ਰਲਾਉਣ ਦਾ ਧਿਆਨ ਰੱਖਿਆ। 31ਮੱਤਨਯਾਹ ਨਾਂ ਦੇ ਇੱਕ ਲੇਵੀ ਨੂੰ, ਕੋਰਾਹੀ ਸ਼ੱਲੂਮ ਦੇ ਜੇਠੇ ਪੁੱਤਰ ਨੂੰ ਭੇਟ ਦੀ ਰੋਟੀ ਪਕਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। 32ਕੁਝ ਕੋਹਾਥੀ, ਉਹਨਾਂ ਦੇ ਸੰਗੀ ਲੇਵੀ, ਹਰ ਸਬਤ#9:32 ਸਬਤ: ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦੇ ਦਿਨ ਮੇਜ਼ ਉੱਤੇ ਰੱਖੀ ਰੋਟੀ ਤਿਆਰ ਕਰਨ ਦੇ ਮੁਖੀਏ ਸਨ।
33ਜਿਹੜੇ ਸੰਗੀਤਕਾਰ ਸਨ, ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਸਨ, ਉਹ ਮੰਦਰ ਦੇ ਕਮਰਿਆਂ ਵਿੱਚ ਰਹਿੰਦੇ ਸਨ ਅਤੇ ਹੋਰ ਕੰਮਾਂ ਤੋਂ ਮੁਕਤ ਸਨ ਕਿਉਂਕਿ ਉਹ ਦਿਨ-ਰਾਤ ਕੰਮ ਕਰਨ ਲਈ ਜ਼ਿੰਮੇਵਾਰ ਸਨ।
34ਇਹ ਸਾਰੇ ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਅਤੇ ਉਹਨਾਂ ਦੀ ਵੰਸ਼ਾਵਲੀ ਵਿੱਚ ਲਿਖੇ ਹੋਏ ਸਰਦਾਰ ਸਨ ਅਤੇ ਯੇਰੂਸ਼ਲੇਮ ਵਿੱਚ ਰਹਿੰਦੇ ਸਨ।
ਸ਼ਾਊਲ ਦੀ ਵੰਸ਼ਾਵਲੀ
35ਗਿਬਓਨ ਦਾ ਪਿਤਾ ਯਈਏਲ ਗਿਬਓਨ ਵਿੱਚ ਰਹਿੰਦਾ ਸੀ।
ਉਸਦੀ ਪਤਨੀ ਦਾ ਨਾਮ ਮਕਾਹ ਸੀ, 36ਅਤੇ ਉਸ ਦੇ ਜੇਠੇ ਪੁੱਤਰ ਦਾ ਨਾਮ ਅਬਦੋਨ ਸੀ, ਉਸ ਤੋਂ ਬਾਅਦ ਜ਼ੂਰ, ਕੀਸ਼, ਬਾਲ, ਨੇਰ, ਨਾਦਾਬ, 37ਗਦੋਰ, ਅਹੀਓ, ਜ਼ਕਰਯਾਹ ਅਤੇ ਮਿਕਲੋਥ ਸਨ। 38ਮਿਕਲੋਥ ਸ਼ਿਮਆਮ ਦਾ ਪਿਤਾ ਸੀ। ਉਹ ਵੀ ਯੇਰੂਸ਼ਲੇਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦੇ ਸਨ।
39ਨੇਰ ਕੀਸ਼ ਦਾ ਪਿਤਾ ਸੀ, ਕੀਸ਼ ਸ਼ਾਊਲ ਦਾ ਪਿਤਾ ਸੀ ਅਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਏਸ਼ਬਆਲ ਦਾ ਪਿਤਾ ਸੀ
40ਯੋਨਾਥਾਨ ਦਾ ਪੁੱਤਰ ਸੀ:
ਮਰੀਬ-ਬਆਲ, ਜੋ ਮੀਕਾਹ ਦਾ ਪਿਤਾ ਸੀ।
41ਮੀਕਾਹ ਦੇ ਪੁੱਤਰ:
ਪੀਥੋਨ, ਮਲਕ, ਤਾਹਰਾ ਅਤੇ ਆਹਾਜ਼
42ਆਹਾਜ਼ ਯਦਾਹ ਦਾ ਪਿਤਾ ਸੀ, ਯਦਾਹ ਅਲਮੇਥ, ਅਜ਼ਮਾਵੇਥ ਅਤੇ ਜ਼ਿਮਰੀ ਦਾ ਪਿਤਾ ਸੀ ਅਤੇ ਜ਼ਿਮਰੀ ਮੋਜ਼ਾ ਦਾ ਪਿਤਾ ਸੀ। 43ਮੋਜ਼ਾ ਬੀਨਾ ਦਾ ਪਿਤਾ ਸੀ; ਰਫ਼ਾਯਾਹ ਉਸਦਾ ਪੁੱਤਰ ਸੀ, ਅਲਯਾਸਾਹ ਉਸਦਾ ਪੁੱਤਰ ਅਤੇ ਅਜ਼ੇਲ ਉਸਦਾ ਪੁੱਤਰ ਸੀ।
44ਅਜ਼ੇਲ ਦੇ ਛੇ ਪੁੱਤਰ ਸਨ ਅਤੇ ਉਹਨਾਂ ਦੇ ਨਾਮ ਇਹ ਸਨ:
ਅਜ਼ਰੀਕਾਮ, ਬੋਕੇਰੂ, ਇਸਮਾਏਲ, ਸ਼ਆਰਯਾਹ, ਓਬਦਯਾਹ ਅਤੇ ਹਨਾਨ। ਇਹ ਅਜ਼ੇਲ ਦੇ ਪੁੱਤਰ ਸਨ।
Currently Selected:
1 ਇਤਿਹਾਸ 9: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.