ਜ਼ਬੂਰਾਂ ਦੀ ਪੋਥੀ 83
83
ਪਰਮੇਸ਼ੁਰ ਦੇ ਦੁਸ਼ਮਨ
ਗੀਤ, ਆਸਾਫ਼ ਦਾ ਭਜਨ
1ਹੇ ਪਰਮੇਸ਼ੁਰ, ਚੁੱਪ ਨਾ ਹੋ,
ਚੁੱਪ ਕੀਤਾ ਨਾ ਰਹੁ ਅਤੇ ਚੈਨ ਨਾ ਲੈ, ਹੇ ਪਰਮੇਸ਼ੁਰ!
2ਵੇਖ ਤਾਂ, ਤੇਰੇ ਵੈਰੀ ਹੁੱਲੜ ਕਰਦੇ ਹਨ,
ਅਤੇ ਤੇਰੇ ਦੁਸ਼ਮਨ ਸਿਰ ਉਠਾਉਂਦੇ
ਹਨ!
3ਓਹ ਤੇਰੇ ਲੋਕਾਂ ਦੇ ਵਿਰੁੱਧ ਛਲ ਨਾਲ ਮਤਾ ਮਤਾਉਂਦੇ
ਹਨ,
ਅਤੇ ਤੇਰੇ ਰਾਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾਂ ਗੰਢਦੇ
ਹਨ।
4ਉਨ੍ਹਾਂ ਨੇ ਆਖਿਆ, ਆਓ ਅਸੀਂ ਉਨ੍ਹਾਂ ਨੂੰ ਕੌਮ ਹੋਣ
ਤੋਂ ਮਿਟਾ ਦੇਈਏ,
ਤਾਂ ਜੋ ਇਸਰਾਏਲ ਦਾ ਨਾਉਂ ਫੇਰ ਚੇਤੇ ਨਾ ਆਵੇ!
5ਉਨ੍ਹਾਂ ਨੇ ਇੱਕ ਮਨ ਹੋ ਕੇ ਗੋਸ਼ਟ ਗੰਢੀ,
ਉਨ੍ਹਾਂ ਨੇ ਤੇਰੇ ਵਿਰੁੱਧ ਨੇਮ ਬੰਨ੍ਹਿਆ ਹੈ, -
6ਅਦੋਮ ਦੇ ਤੰਬੂ ਵਾਲੇ ਅਤੇ ਇਸਰਾਏਲੀ,
ਮੋਆਬ ਅਤੇ ਹਗਰੀ,
7ਗਬਾਲ, ਅੰਮੋਨ ਅਤੇ ਅਮਾਲੇਕ,
ਫਲਿਸਤ ਸੂਰ ਦੇ ਵਾਸੀਆਂ ਸਣੇ,
8ਅੱਸ਼ੂਰ ਵੀ ਉਨ੍ਹਾਂ ਦੇ ਨਾਲ ਰਲ ਗਿਆ,
ਉਨ੍ਹਾਂ ਨੇ ਲੂਤ ਵੰਸੀਆਂ ਲਈ ਬਾਂਹ ਕੱਢੀ ।। ਸਲਹ ।।
9ਤੂੰ ਉਨ੍ਹਾਂ ਨਾਲ ਇਹੋ ਜਿਹਾ ਕਰ ਜਿਹੋ ਜਿਹਾ ਤੈਂ
ਮਿਦਯਾਨ,
ਅਤੇ ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ
ਕੀਤਾ!
10ਏਨ-ਦੋਰ ਵਿੱਚ ਓਹ ਨਾਸ ਹੋਏ,
ਭੋਂ ਦੇ ਲਈ ਓਹ ਰੂੜੀ ਬਣ ਗਏ।
11ਉਨ੍ਹਾਂ ਦੇ ਪਤਵੰਤਿਆਂ ਨੂੰ ਓਰੋਬ ਅਤੇ ਜ਼ਏਬ ਵਾਂਙੁ
ਉਨ੍ਹਾਂ ਦੇ ਸਾਰੇ ਸ਼ਜ਼ਾਦਿਆਂ ਨੂੰ ਜ਼ਬਹ ਅਤੇ ਸਲਮੁੰਨਾ
ਵਾਂਙੁ ਕਰ,
12ਜਿਨ੍ਹਾਂ ਨੇ ਆਖਿਆ, ਤੁਸੀਂ ਪਰਮੇਸ਼ੁਰ ਦੀਆਂ
ਚਰਾਗਾਹਾਂ ਨੂੰ
ਆਪਣੇ ਕਾਬੂ ਕਰ ਲਈਏ!।।
13ਹੇ ਮੇਰੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਵਾਵਰੋਲੇ ਦੀ ਧੂੜ,
ਅਤੇ ਪੌਣ ਨਾਲ ਉਡਾਏ ਹੋਏ ਕੱਖ ਵਾਂਙੁ ਕਰ।
14ਜਿਵੇਂ ਅੱਗ ਬਣ ਨੂੰ ਭਸਮ ਕਰਦੀ ਹੈ
ਅਤੇ ਜਿਵੇਂ ਲਾਟ ਪਹਾੜਾਂ ਨੂੰ ਸਾੜਦੀ ਹੈ,
15ਤਿਵੇਂ ਤੂੰ ਆਪਣੇ ਤੁਫ਼ਾਨ ਨਾਲ ਉਨ੍ਹਾਂ ਦਾ ਪਿੱਛਾ ਕਰ,
ਅਤੇ ਆਪਣੇ ਝੱਖੜ ਝੋਲੇ ਨਾਲ ਉਨ੍ਹਾਂ ਦਾ ਸਾਹ
ਸੁਕਾ!
16ਹੇ ਯਹੋਵਾਹ, ਉਨ੍ਹਾਂ ਦੇ ਮੂੰਹ ਨਮੋਸ਼ੀ ਨਾਲ ਕਾਲੇ ਕਰ,
ਤਾਂ ਓਹ ਤੇਰੇ ਨਾਮ ਨੂੰ ਭਾਲਣ।
17ਓਹ ਸਦਾ ਤੀਕ ਲੱਜਿਆਵਾਨ ਅਤੇ ਭੈਮਾਨ ਹੋਣ,
ਓਹ ਘਾਬਰ ਜਾਣ ਅਤੇ ਨਸ਼ਟ ਹੋਣ,
18ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ
ਨਾਮ ਯਹੋਵਾਹ ਹੈ
ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!।।
Currently Selected:
ਜ਼ਬੂਰਾਂ ਦੀ ਪੋਥੀ 83: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.