ਜ਼ਬੂਰਾਂ ਦੀ ਪੋਥੀ 82
82
ਅਨਿਆਉਂ ਉੱਤੇ ਝਿੜਕ
ਆਸਾਫ਼ ਦਾ ਭਜਨ
1ਪਰਮੇਸ਼ੁਰ ਦੀ ਮੰਡਲੀ ਵਿੱਚ ਪਰਮੇਸ਼ੁਰ ਖਲੋਤਾ ਹੈ, ਉਹ ਨਿਆਈਆਂ#82:1 ਅਥਵਾ, ਦਿਓਤਿਆਂ । ਦੇ ਵਿੱਚ ਨਿਆਓਂ ਕਰਦਾ ਹੈ, -
2ਤੁਸੀਂ ਕਦੋ ਤੋੜੀ ਟੇਡਾ ਨਿਆਉਂ ਕਰੋਗੇ,
ਅਤੇ ਦੁਸ਼ਟਾਂ ਦਾ ਪੱਖ ਪਾਤ ਕਰੋਗੇ? ।।ਸਲਹ।।
3ਨਿਤਾਣੇ ਅਤੇ ਯਤੀਮ ਦਾ ਨਿਆਉਂ ਕਰੋ,
ਮਸਕੀਨ ਅਤੇ ਗਰੀਬ ਦਾ ਇਨਸਾਫ਼ ਕਰੋ।
4ਨਿਤਾਣੇ ਅਤੇ ਕੰਗਾਲ ਨੂੰ ਬਚਾਓ,
ਉਨ੍ਹਾਂ ਨੂੰ ਦੁਸਟਾਂ ਦੇ ਹੱਥੋਂ ਛੁਡਾਓ,
5ਓਹ ਨਹੀਂ ਜਾਣਦੇ ਨਾ ਸਮਝਦੇ ਹਨ,
ਓਹ ਅਨ੍ਹੇਰੇ ਵਿੱਚ ਫਿਰਦੇ ਹਨ,
ਧਰਤੀ ਦੀਆਂ ਸਾਰੀਆਂ ਨੀਹਾਂ ਡੋਲ ਜਾਂਦੀਆਂ ਹਨ।
6ਮੈਂ ਆਖਿਆ, ਤੁਸੀਂ ਦਿਓਤੇ ਹੋ,
ਅਤੇ ਤੁਸੀਂ ਸੱਭੇ ਅੱਤ ਮਹਾਨ ਦੇ ਪੁੱਤ੍ਰ ਹੋ।
7ਪਰੰਤੂ ਤੁਸੀਂ ਇਨਸਾਨ ਵਾਂਙੁ ਮਰੋਗੇ
ਅਤੇ ਸਰਦਾਰਾਂ ਵਿੱਚੋਂ ਇੱਕ ਵਾਂਙੁ ਡਿੱਗ ਪਓਗੇ!।।
8ਹੇ ਪਰਮੇਸ਼ੁਰ, ਉੱਠ, ਸੰਸਾਰ ਦਾ ਨਿਆਉਂ ਕਰ!
ਕਿਉਂ ਜੋ ਤੂੰ ਸਾਰੀਆਂ ਕੌਮਾਂ ਨੂੰ ਆਪਣੀ ਮਿਰਾਸ
ਬਣਾਵੇਂਗਾ।।
Currently Selected:
ਜ਼ਬੂਰਾਂ ਦੀ ਪੋਥੀ 82: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.