YouVersion Logo
Search Icon

ਜ਼ਬੂਰਾਂ ਦੀ ਪੋਥੀ 84

84
ਪਰਮੇਸ਼ੁਰ ਦੇ ਡੇਹਰੇ ਲਈ ਲੋਚ
ਸੁਰ ਪਤੀ ਲਈ ਗਿੱਤੀਥ ਉੱਤੇ ਕੋਰਹ ਦੇ ਪੁੱਤ੍ਰਾਂ ਦਾ ਭਜਨ
1ਹੇ ਸੈਨਾਂ ਦੇ ਯਹੋਵਾਹ, ਤੇਰੇ ਡੇਹਰੇ ਕਿਹੇ ਪ੍ਰੇਮ ਰੱਤੇ
ਹਨ!
2ਮੇਰਾ ਜੀ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ
ਸਗੋਂ ਖੁੱਸਦਾ ਜਾਂਦਾ ਹੈ,
ਮੇਰਾ ਤਨ ਮਨ ਜੀਉਂਦੇ ਪਰਮੇਸ਼ੁਰ ਲਈ ਜੈਕਾਰਾ
ਗਜਾਉਂਦਾ ਹੈ!
3ਹੇ ਸੈਨਾਂ ਦੇ ਯਹੋਵਾਹ, ਮੇਰੇ ਪਾਤਸ਼ਾਹ ਅਤੇ ਮੇਰੇ
ਪਰਮੇਸ਼ੁਰ,
ਤੇਰੀਆਂ ਜਗਵੇਦੀਆਂ ਵਿੱਚ ਚਿੜੀ ਨੇ ਆਪਣੇ
ਲਈ ਘਰ
ਅਤੇ ਬਾਲਕਟਾਰੇ ਨੇ ਆਪਣੇ ਬੋਟਾਂ ਨੂੰ ਰੱਖਣ ਲਈ
ਆਹਲਣਾ ਪਾਇਆ ਹੈ।
4ਧੰਨ ਓਹ ਹਨ ਜਿਹੜੇ ਤੇਰੇ ਭਵਨ ਵਿੱਚ ਵੱਸਦੇ ਹਨ,
ਓਹ ਨਿੱਤ ਤੇਰੀ ਉਸਤਤ ਕਰਨਗੇ! ।।ਸਲਹ।।
5ਧੰਨ ਉਹ ਆਦਮੀ ਹੈ ਜਿਹ ਦਾ ਬਲ ਤੇਰੀ ਵੱਲੋਂ ਹੈ,
ਜਿਹ ਦੇ ਮਨ ਵਿੱਚ ਤੇਰੇ ਮਾਰਗ ਹਨ!
6ਓਹ ਬਾਕਾ ਦੀ ਵਾਦੀ ਦੇ ਵਿੱਚ ਦੀ ਲੰਘਦਿਆਂ,
ਉੱਥੇ ਪਾਣੀ ਦੇ ਚਸ਼ਮੇ ਵਗਾ ਦਿੰਦੇ ਹਨ,
ਸਗੋਂ ਪਹਿਲਾ ਮੀਂਹ ਉਸ ਨੂੰ ਬਰਕਤਾਂ ਨਾਲ ਢੱਕ
ਲੈਂਦਾ ਹੈ।
7ਓਹ ਬਲ ਤੇ ਬਲ ਪਾਉਂਦੇ ਚੱਲੇ ਜਾਂਦੇ ਹਨ,
ਉਨ੍ਹਾਂ ਵਿੱਚੋਂ ਹਰੇਕ ਸੀਯੋਨ ਵਿੱਚ ਪਰਮੇਸ਼ੁਰ ਅੱਗੇ
ਵਿਖਾਈ ਦਿੰਦਾ ਹੈ।।
8ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਮੇਰੀ ਬੇਨਤੀ ਸੁਣ,
ਹੇ ਯਾਕੂਬ ਦੇ ਪਰਮੇਸ਼ੁਰ, ਆਪਣਾ ਕੰਨ ਲਾ!।।
ਸਲਹ।।
9ਹੇ ਸਾਡੀ ਢਾਲ, ਵੇਖ,
ਹੇ ਪਰਮੇਸ਼ੁਰ, ਆਪਣੇ ਮਸੀਹ ਦੇ ਮੁਖੜੇ ਵੱਲ
ਧਿਆਨ ਕਰ!
10ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ
ਨਾਲੋਂ ਚੰਗਾ ਹੈ,
ਮੈਂ ਪਰਮੇਸ਼ੁਰ ਦੇ ਭਵਨ ਦਾ ਰਾਖਾ ਬਣਨਾ
ਦੁਸ਼ਟਾਂ ਦੇ ਤੰਬੂਆਂ ਵਿੱਚ ਵੱਸਣ ਨਾਲੋਂ ਪਸੰਦ ਕਰਦਾ
ਹੈਂ।
11ਯਹੋਵਾਹ ਪਰਮੇਸ਼ੁਰ ਇੱਕ ਸੂਰਜ ਤੇ ਇੱਕ ਢਾਲ ਹੈ,
ਯਹੋਵਾਹ ਦਯਾ ਅਤੇ ਤੇਜ ਦੇਵੇਗਾ,
ਉਸ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ
ਚੰਗੀ ਚੀਜ਼ ਨਾ ਰੋਕੇਗਾ।
12ਹੇ ਸੈਨਾਂ ਦੇ ਯਹੋਵਾਹ, ਧੰਨ ਹੈ ਉਹ ਆਦਮੀ
ਜਿਹੜਾ ਤੇਰੇ ਉੱਤੇ ਪਤੀਜਦਾ ਹੈ!।।

Highlight

Copy

Compare

Share

None

Want to have your highlights saved across all your devices? Sign up or sign in