YouVersion Logo
Search Icon

ਯਸਾਯਾਹ 20

20
ਯਸਾਯਾਹ ਮਿਸਰ ਤੇ ਕੂਸ਼ ਲਈ ਨਿਸ਼ਾਨ ਹੋਇਆ
1ਜਿਸ ਵਰ੍ਹੇ ਸੈਨਾ ਪਤੀ ਅਸ਼ਦੋਦ ਨੂੰ ਆਇਆ ਜਦ ਅੱਸ਼ੂਰ ਦੇ ਪਾਤਸ਼ਾਹ ਸਰਗੋਨ ਨੇ ਉਹ ਨੂੰ ਘੱਲਿਆ ਅਤੇ ਉਹ ਅਸ਼ਦੋਦ ਨਾਲ ਲੜਿਆ ਅਤੇ ਉਹ ਨੂੰ ਲੈ ਲਿਆ 2ਓਸ ਵੇਲੇ ਯਹੋਵਾਹ ਨੇ ਆਮੋਸ ਦੇ ਪੁੱਤ੍ਰ ਯਸਾਯਾਹ ਦੇ ਰਾਹੀਂ ਗੱਲ ਕੀਤੀ ਕਿ ਜਾਹ, ਟਾਟ ਆਪਣੇ ਲੱਕ ਉੱਤੋਂ ਉਤਾਰ ਸੁੱਟ ਅਤੇ ਜੁੱਤੀ ਆਪਣੇ ਪੈਰੋਂ ਲਾਹ ਦੇਹ। ਤਾਂ ਓਸ ਉਵੇਂ ਹੀ ਕੀਤਾ ਅਤੇ ਉਹ ਨੰਗਾ ਧੜੰਗਾ ਤੇ ਨੰਗੀਂ ਪੈਰੀਂ ਫਿਰਦਾ ਰਿਹਾ 3ਅਤੇ ਯਹੋਵਾਹ ਨੇ ਆਖਿਆ, ਜਿਵੇਂ ਮੇਰਾ ਦਾਸ ਯਸਾਯਾਹ ਤਿੰਨ ਵਰਹੇ ਨੰਗਾ ਧੜੰਗਾ ਤੇ ਨੰਗੀਂ ਪੈਰੀਂ ਫਿਰਦਾ ਰਿਹਾ ਭਈ ਉਹ ਮਿਸਰ ਦੇ ਵਿਰੁੱਧ ਅਤੇ ਕੂਸ਼ ਦੇ ਵਿਰੁੱਧ ਇੱਕ ਨਿਸ਼ਾਨ ਅਰ ਅਚੰਭਾ ਹੋਵੇ 4ਤਿਵੇਂ ਅੱਸ਼ੂਰ ਦਾ ਪਾਤਸ਼ਾਹ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਅਸੀਰਾਂ ਨੂੰ ਲੈ ਜਾਵੇਗਾ, ਜੁਆਨ ਤੇ ਬੁੱਢੇ, ਨੰਗੇ ਧੜੰਗੇ ਤੇ ਨੰਗੀਂ ਪੈਰੀਂ ਅਤੇ ਨੰਗੇ ਚਿੱਤੜ ਮਿਸਰੀਆਂ ਦੀ ਸ਼ਰਮਿੰਦਗੀ ਲਈ 5ਤਾਂ ਓਹ ਕੂਸ਼ ਆਪਣੇ ਭਰੋਸੇ ਦੇ ਕਾਰਨ ਅਤੇ ਮਿਸਰ ਆਪਣੇ ਪਲਾਲ ਦੇ ਕਾਰਨ ਘਾਬਰਨਗੇ ਅਤੇ ਲੱਜਿਆਵਾਨ ਹੋਣਗੇ 6ਓਸ ਦਿਨ ਇਸ ਸਮੁੰਦਰ ਦੇ ਕੰਢੇ ਦੇ ਵਾਸੀ ਆਖਣਗੇ ਕਿ ਵੇਖੋ, ਸਾਡੀ ਆਸ ਦਾ ਏਹ ਹਾਲ ਹੈ, ਜਿੱਧਰ ਅਸੀਂ ਸਹਾਇਤਾ ਲਈ ਨੱਸੇ ਭਈ ਅੱਸ਼ੂਰ ਦੇ ਪਾਤਸ਼ਾਹ ਦੇ ਅੱਗੋਂ ਅਸੀਂ ਛੁਡਾਏ ਜਾਈਏ! ਹੁਣ ਅਸੀਂ ਕਿਵੇਂ ਬਚੀਏ?।।

Highlight

Copy

Compare

Share

None

Want to have your highlights saved across all your devices? Sign up or sign in