YouVersion Logo
Search Icon

ਯਸਾਯਾਹ 21

21
"ਬਾਬਲ ਡਿੱਗ ਪਿਆ!"
1ਸਮੁੰਦਰ ਦੀ ਉਜਾੜ ਲਈ ਅਗੰਮ ਵਾਕ, -
ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ,
ਉਹ ਉਜਾੜ ਤੋਂ, ਇੱਕ ਡਰਾਉਣੀ ਧਰਤੀ ਤੋਂ ਆਉਂਦਾ
ਹੈ।
2ਇੱਕ ਔਖਾ ਦਰਸ਼ਣ ਮੈਨੂੰ ਵਿਖਾਇਆ ਗਿਆ, -
ਛਲੀਆ ਛਲਦਾ, ਲੁਟੇਰਾ ਲੁੱਟਦਾ!
ਹੇ ਏਲਾਮ, ਚੜ੍ਹ! ਹੇ ਮਾਦਈ, ਘੇਰ ਲੈ!
ਮੈਂ ਉਹ ਦਾ ਸਾਰਾ ਹੂੰਗਾ ਮੁਕਾ ਦਿੰਦਾ ਹਾਂ।
3ਏਸ ਲਈ ਮੇਰਾ ਲੱਕ ਤੜਫਾਟ ਨਾਲ ਭਰਿਆ ਹੈ,
ਜਣਨ ਵਾਲੀ ਦੀਆਂ ਪੀੜਾ ਵਾਂਙੁ,
ਪੀੜਾਂ ਨੇ ਮੈਨੂੰ ਫੜ ਲਿਆ,
ਮੈਂ ਝੁਕਾਇਆ ਗਿਆ ਸੋ ਮੈਂ ਸੁਣ ਨਹੀਂ ਸੱਕਦਾ,
ਮੈਂ ਘਬਰਾਇਆ ਗਿਆ ਸੋ ਮੈਂ ਵੇਖ ਨਹੀਂ ਸੱਕਦਾ।
4ਮੇਰਾ ਦਿਲ ਧੜਕਦਾ ਹੈ,
ਕੰਬਣੀ ਮੈਨੂੰ ਆ ਦੱਬਿਆ,
ਸੰਝ ਜਿਹ ਨੂੰ ਮੈਂ ਲੋਚਦਾ ਸਾਂ
ਮੇਰੇ ਲਈ ਕਾਂਬਾ ਬਣ ਗਈ।
5ਓਹ ਮੇਜ਼ ਲਾਉਂਦੇ ਹਨ,
ਓਹ ਦਰੀਆਂ ਵਿਛਾਉਂਦੇ ਹਨ,
ਓਹ ਖਾਂਦੇ ਪੀਂਦੇ ਹਨ।
ਹੇ ਸਰਦਾਰੋ, ਉੱਠੋ! ਢਾਲਾਂ ਨੂੰ ਤੇਲ ਮਲੋ!।।
6ਐਉਂ ਤਾਂ ਪ੍ਰਭੁ ਨੇ ਮੈਨੂੰ ਆਖਿਆ ਹੈ,
ਜਾਹ, ਰਾਖਾ ਖੜਾ ਕਰ,
ਜੋ ਕੁਝ ਉਹ ਵੇਖੇ ਉਹ ਦੱਸੇ।
7ਜਦ ਉਹ ਅਸਵਾਰ, ਘੋੜ ਚੜ੍ਹਿਆ ਜੇ ਜੋੜੇ,
ਖੋਤਿਆਂ ਦੇ ਅਸਵਾਰ, ਊਠਾਂ ਦੇ ਅਸਵਾਰ ਵੇਖੇ,
ਤਾਂ ਵੱਡੇ ਗੌਹ ਨਾਲ ਗੌਹ ਕਰੇ!
8ਉਹ ਨੇ ਸ਼ੇਰ ਬਬਰ ਵਾਂਙੁ ਪੁਕਾਰਿਆ,
ਹੇ ਪ੍ਰਭੁ, ਮੈਂ ਪਹਿਰੇ ਦੇ ਬੁਰਜ ਉੱਤੇ
ਸਾਰਾ ਦਿਨ ਖਲੋਤਾ ਰਹਿੰਦਾ ਹਾਂ,
ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ
ਟਿਕਿਆ ਰਹਿੰਦਾ ਹਾਂ।
9ਏਹ ਵੇਖੋ! ਅਸਵਾਰ, ਘੋੜ ਚੜ੍ਹਿਆ ਦੇ ਜੋੜੇ ਲਗੇ
ਆਉਂਦੇ ਹਨ!
ਉਹ ਨੇ ਉੱਤਰ ਦੇ ਕੇ ਆਖਿਆ,
ਡਿੱਗ ਪਿਆ, ਬਾਬਲ ਡਿੱਗ ਪਿਆ!
ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ
ਭੂੰਏਂ ਭੱਜੀਆਂ ਪਈਆਂ ਹਨ।।
10ਹੇ ਮੇਰੇ ਗਾਹ ਅਤੇ ਮੇਰੇ ਪਿੜ ਦੇ ਅੰਨ,
ਜੋ ਕੁਝ ਮੈਂ ਇਸਰਾਏਲ ਦੇ ਪਰਮੇਸ਼ੁਰ
ਸੈਨਾਂ ਦੇ ਯਹੋਵਾਹ ਤੋਂ ਸੁਣਿਆ ਹੈ,
ਮੈਂ ਤੁਹਾਨੂੰ ਦਿੱਸ ਦਿੱਤਾ।।
11ਦੂਮਾਹ ਲਈ ਅਗੰਮ ਵਾਕ, -
ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ,
ਹੇ ਰਾਖੇ, ਰਾਤ ਦੀ ਕੀ ਖਬਰ ਹੈ?
ਹੇ ਰਾਖੇ, ਰਾਤ ਕੀ ਖਬਰ ਹੈ?
12ਰਾਖੇ ਨੇ ਆਖਿਆ,
ਫ਼ਜਰ ਆਉਂਦੀ ਹੈ, ਅਤੇ ਰਾਤ ਵੀ,
ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ,
ਫੇਰ ਮੁੜਕੇ ਆਓ।।
13ਅਰਬ ਲਈ ਅਗੰਮ ਵਾਕ, -
ਹੇ ਦਦਾਨੀਆਂ ਦੇ ਕਾਫ਼ਿਲਿਓ,
ਤੁਸੀਂ ਅਰਬ ਦੇ ਬਣ ਵਿੱਚ ਟਿੱਕੋ।
14ਹੇ ਤੇਮਾ ਦੇਸ ਦੇ ਵਾਸੀਓ,
ਤਿਹਾਏ ਦੇ ਮਿਲਣ ਲਈ ਪਾਣੀ ਲਿਆਓ,
ਭਗੌੜੇ ਲਈ ਆਪਣੀ ਰੋਟੀ ਲੈ ਕੇ ਮਿਲੋ,
15ਕਿਉਂ ਜੋ ਓਹ ਤਲਵਾਰ ਤੋਂ,
ਸੂਤੀ ਹੋਈ ਤਲਵਾਰ ਤੋਂ ਅਤੇ ਝੁਕਾਈ ਹੋਈ ਧਣੁਖ
ਤੋਂ,
ਜੁੱਧ ਦੇ ਘਮਸਾਣ ਤੋਂ ਭੱਜੇ ਹਨ।
16ਪ੍ਰਭੁ ਨੇ ਤਾਂ ਮੈਨੂੰ ਐਉਂ ਆਖਿਆ,
ਮਜੂਰ ਦੇ ਵਰਿਹਾਂ ਦੇ ਅਨੁਸਾਰ ਇੱਕ ਵਰਹੇ ਦੇ
ਵਿੱਚ,
ਕੇਦਾਰ ਦਾ ਸਾਰਾ ਪਰਤਾਪ ਮੁੱਕ ਜਾਵੇਗਾ।
17ਕੇਦਾਰੀਆਂ ਦੇ ਸੂਰਮੇ ਤੀਰ ਅੰਦਾਜ਼ਾਂ ਦਾ ਬਕੀਆ
ਥੋੜਾ ਰਹਿ ਜਾਵੇਗਾ,
ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਐਉਂ ਹੀ
ਬੋਲਿਆ ਹੈ।।

Highlight

Copy

Compare

Share

None

Want to have your highlights saved across all your devices? Sign up or sign in