YouVersion Logo
Search Icon

ਯਸਾਯਾਹ 19

19
ਮਿਸਰ ਲਈ ਅਗੰਮ ਵਾਕ, -
1ਮਿਸਰ ਲਈ ਅਗੰਮ ਵਾਕ, -
ਵੇਖੋ, ਯਹੋਵਾਹ ਉੱਡਦੇ ਬੱਦਲ ਉੱਤੇ ਸਵਾਰ ਹੋਕੇ
ਮਿਸਰ ਨੂੰ ਲਗਾ ਆਉਂਦਾ ਹੈ,
ਮਿਸਰ ਦੇ ਬੁੱਤ ਉਹ ਦੇ ਹਜ਼ੂਰ ਕੰਬ ਉੱਠਣਗੇ,
ਅਤੇ ਮਿਸਰੀਆਂ ਦਾ ਦਿਲ ਉਨ੍ਹਾਂ ਦੇ ਵਿੱਚੋ ਵਿੱਚ
ਢਲ ਜਾਵੇਗਾ।
2ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਪਰੇਰਾਂਗਾ,
ਓਹ ਲੜਨਗੇ, ਹਰ ਮਨੁੱਖ ਆਪਣੇ ਭਰਾ ਨਾਲ,
ਅਤੇ ਹਰ ਮਨੁੱਖ ਆਪਣੇ ਗੁਆਂਢੀ ਨਾਲ,
ਸ਼ਹਿਰ ਸ਼ਹਿਰ ਨਾਲ, ਪਾਤਸ਼ਾਹੀ ਪਾਤਸ਼ਾਹੀ ਨਾਲ।
3ਮਿਸਰੀਆਂ ਦੀ ਰੂਹ ਉਨ੍ਹਾਂ ਦੇ ਵਿੱਚੋਂ ਖਾਲੀ ਕੀਤੀ
ਜਾਵੇਗੀ,
ਮੈਂ ਉਨ੍ਹਾਂ ਦੀ ਜੁਗਤੀ ਨੂੰ ਝੱਫ ਲਵਾਂਗਾ,
ਅਤੇ ਓਹ ਬੁੱਤਾਂ ਤੋਂ ਪੁੱਛ ਗਿੱਛ ਕਰਨਗੇ,
ਨਾਲੇ ਮੰਤ੍ਰੀਆਂ ਅਤੇ ਭੂਤ-ਮਿੱਤ੍ਰਾਂ ਅਤੇ ਦਿਓ-ਯਾਰਾਂ
ਤੋਂ ਵੀ।।
4ਮੈਂ ਮਿਸਰੀਆਂ ਨੂੰ ਕਰੜੇ ਮਾਲਕਾਂ ਦੇ ਵੱਸ
ਪਾਵਾਂਗਾ,
ਅਤੇ ਇੱਕ ਡਾਢਾ ਰਾਜਾ ਉਨ੍ਹਾਂ ਦੇ ਉੱਤੇ ਰਾਜ
ਕਰੇਗਾ,
ਸੈਨਾ ਦੇ ਪ੍ਰਭੁ ਯਹੋਵਾਹ ਦਾ ਵਾਕ ਹੈ।।
5ਪਾਣੀ ਸਮੁੰਦਰ ਵਿੱਚੋਂ ਸੁੱਕ ਜਾਵੇਗਾ,
ਅਤੇ ਦਰਿਆ ਖੁਸ਼ਕ ਅਰ ਖਾਲੀ ਹੋ ਜਾਵੇਗਾ,
6ਨਹਿਰਾਂ ਬਦਬੂਦਾਰ ਹੋ ਜਾਣਗੀਆਂ,
ਮਿਸਰ ਦੇ ਨਾਲੇ ਘੱਟਦੇ ਘੱਟਦੇ ਸੁੱਕ ਜਾਣਗੇ,
ਕਾਨਾ ਤੇ ਪਿਲਛੀ ਗਲ ਜਾਣਗੇ।
7ਨੀਲ ਦਰਿਆ ਉੱਤੇ, ਉਹ ਦੇ ਕੰਢੇ ਉੱਤੇ ਵਿਰਾਨੀ
ਹੋਵੇਗੀ,
ਜੋ ਕੁਝ ਨੀਲ ਦਰਿਆ ਉੱਤੇ ਬੀਜਿਆ ਜਾਵੇ,
ਉਹ ਸੁੱਕ ਜਾਵੇਗਾ, ਉੱਡ ਜਾਵੇਗਾ ਅਤੇ ਫੇਰ
ਹੋਵੇਗਾ ਨਹੀਂ।
8ਮਾਛੀ ਹਮਸੋਸ ਕਰਨਗੇ,
ਓਹ ਸਾਰੇ ਜਿਹੜੇ ਨੀਲ ਵਿੱਚ ਕੁੰਡੀਆਂ ਪਾਉਂਦੇ ਹਨ
ਰੋਣਗੇ,
ਅਤੇ ਓਹ ਜਿਹੜੇ ਪਾਣੀਆਂ ਦੇ ਉੱਤੇ ਜਾਲ
ਵਿਛਾਉਂਦੇ ਹਨ ਢਿੱਲੇ ਪੈ ਜਾਣਗੇ।
9ਮਹੀਨ ਕਤਾਨ ਦੇ ਕਾਰੀਗਰ,
ਅਤੇ ਚਿੱਟੇ ਸੂਤ ਦੇ ਬੁਣਨ ਵਾਲੇ ਲਾਜ ਖਾਣਗੇ।
10ਦੇਸ ਦੇ ਸੰਭਾਲੂ ਭੰਨੇ ਜਾਣਗੇ,
ਅਤੇ ਸਾਰੇ ਮਜੂਰ ਪ੍ਰਾਣਾਂ ਤੋਂ ਔਖੇ ਹੋਣਗੇ।।
11ਸੋਆਨ ਦੇ ਸਰਦਾਰ ਉੱਕੇ ਹੀ ਮੂਰਖ ਹਨ,
ਫ਼ਿਰਊਨ ਦੇ ਸਿਆਣੇ ਸਲਾਹਕਾਰਾਂ ਦੀ ਸਲਾਹ
ਖਚਰਪੁਣਾ ਹੀ ਹੈ।
ਫੇਰ ਤੁਸੀਂ ਕਿਵੇਂ ਫ਼ਿਰਊਨ ਨੂੰ ਆਖਦੇ ਹੋ,
ਮੈਂ ਸਿਆਣਿਆਂ ਦਾ ਪੁੱਤ੍ਰ ਹਾਂ,
ਪਰਾਚੀਨ ਦੇ ਰਾਜਿਆਂ ਦੀ ਅੰਸ ਹਾਂ?
12ਹੁਣ ਤੇਰੇ ਸਿਆਣੇ ਕਿੱਥੇ ਹਨ?
ਓਹ ਤੈਨੂੰ ਦੱਸਣ ਅਤੇ ਓਹ ਜਾਣਨ,
ਕਿ ਸੈਨਾਂ ਦੇ ਯਹੋਵਾਹ ਨੇ ਮਿਸਰ ਲਈ ਕੀ ਠਾਣਿਆ
ਹੈ।
13ਸੋਆਨ ਦੇ ਸਰਦਾਰ ਪਗਲੇ ਹੋ ਗਏ,
ਨੋਫ ਦੇ ਸਰਦਾਰ ਧੋਖਾ ਖਾ ਗਏ,
ਅਤੇ ਉਹ ਦੇ ਗੋਤਾਂ ਦੇ ਸਿਰੇ ਦੇ ਪੱਥਰਾਂ ਨੇ ਮਿਸਰ ਨੂੰ
ਕੁਰਾਹੇ ਪਾਇਆ।
14ਯਹੋਵਾਹ ਨੇ ਉਹ ਦੇ ਅੰਦਰ ਟੇਢੀ ਰੂਹ ਰਲਾ
ਦਿੱਤੀ,
ਉਨ੍ਹਾਂ ਨੇ ਮਿਸਰ ਨੂੰ ਉਹ ਦੇ ਸਭ ਕੰਮਾਂ ਵਿੱਚ
ਡਗਮਗਾ ਦਿੱਤਾ ਹੈ,
ਜਿਵੇਂ ਸ਼ਰਾਬੀ ਆਪਣੀ ਕੈ ਨਾਲ ਡਗਮਾਉਂਦਾ
ਹੈ।
15ਫੇਰ ਮਿਸਰ ਲਈ ਕੋਈ ਕੰਮ ਨਹੀਂ ਹੋਵੇਗਾ,
ਜਿਹੜਾ ਸਿਰ ਯਾ ਪੂਛ, ਖਜੂਰ ਦੀ ਟਹਿਣੀ ਯਾ ਕਾਨਾ
ਕਰ ਸੱਕੇ।।
16ਓਸ ਦਿਨ ਮਿਸਰੀ ਤੀਵੀਆਂ ਵਾਂਙੁ ਹੋਣਗੇ ਅਤੇ ਓਹ ਸੈਨਾਂ ਦੇ ਯਹੋਵਾਹ ਦੇ ਹੱਥ ਹਿਲਾਉਣੋਂ ਜਿਹੜਾ ਉਹ ਓਹਨਾਂ ਦੇ ਉੱਤੇ ਹਿਲਾਉਂਦਾ ਹੈ ਡਰਨਗੇ ਤੇ ਕੰਬਣਗੇ 17ਯਹੂਦਾਹ ਦਾ ਦੇਸ ਮਿਸਰੀਆਂ ਲਈ ਇੱਕ ਡਰਾਵਾ ਹੋਵੇਗਾ। ਹਰੇਕ ਜਿਹ ਨੂੰ ਏਹ ਦੀ ਗੱਲ ਆਖੀ ਜਾਵੇ ਸੈਨਾਂ ਦੇ ਯਹੋਵਾਹ ਦੇ ਪਰੋਜਨ ਦੇ ਕਾਰਨ ਜਿਹੜਾ ਉਹ ਨੇ ਉਨ੍ਹਾਂ ਦੇ ਵਿਰੁੱਧ ਠਾਣਿਆ ਹੈ ਡਰੇਗਾ।।
18ਓਸ ਦਿਨ ਮਿਸਰ ਦੇਸ ਵਿੱਚ ਪੰਜ ਸ਼ਹਿਰ ਹੋਣਗੇ ਜਿਹੜੇ ਕਨਾਨ ਦੀ ਬੋਲੀ ਬੋਲਣਗੇ ਅਤੇ ਜਿਹੜੇ ਸੈਨਾਂ ਦੇ ਯਹੋਵਾਹ ਦੀ ਸੌਂਹ ਖਾਣਗੇ। ਇੱਕ "ਨਾਸ਼ ਨਗਰ" ਅਖਵਾਏਗਾ।।
19ਓਸ ਦਿਨ ਮਿਸਰ ਦੇਸ ਦੇ ਵਿੱਚਕਾਰ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਹੋਵਾਹ ਲਈ ਇੱਕ ਥੰਮ੍ਹ ਹੋਵੇਗਾ 20ਉਹ ਮਿਸਰ ਦੇਸ ਵਿੱਚ ਸੈਨਾਂ ਦੇ ਯਹੋਵਾਹ ਲਈ ਇੱਕ ਨਿਸ਼ਾਨ ਅਤੇ ਇੱਕ ਗਵਾਹ ਹੋਵੇਗਾ। ਜਦ ਓਹ ਜ਼ਾਲਮਾਂ ਦੇ ਕਾਰਨ ਯਹੋਵਾਹ ਦੀ ਦੁਹਾਈ ਦੇਣਗੇ, ਤਦ ਉਹ ਉਨ੍ਹਾਂ ਦੇ ਲਈ ਇੱਕ ਬਚਾਊ, ਇੱਕ ਮਹਾ ਪੁਰਸ਼ ਘੱਲੇਗਾ ਅਤੇ ਉਹ ਉਨ੍ਹਾਂ ਨੂੰ ਛੁਡਾਵੇਗਾ 21ਯਹੋਵਾਹ ਮਿਸਰੀਆਂ ਲਈ ਆਪ ਨੂੰ ਪਰਗਟ ਕਰੇਗਾ ਸੋ ਓਸ ਦਿਨ ਮਿਸਰੀ ਯਹੋਵਾਹ ਨੂੰ ਜਾਣਨਗੇ ਅਤੇ ਓਹ ਬਲੀਆਂ ਅਰ ਭੇਟਾਂ ਨਾਲ ਉਪਾਸਨਾ ਕਰਨਗੇ ਅਤੇ ਯਹੋਵਾਹ ਲਈ ਓਹ ਸੁੱਖਣਾਂ ਸੁੱਖਣਗੇ ਅਤੇ ਪੂਰੀਆਂ ਵੀ ਕਰਨਗੇ 22ਅਤੇ ਯਹੋਵਾਹ ਮਿਸਰ ਨੂੰ ਮਾਰੇਗਾ, ਨਾਲੇ ਮਾਰੇਗਾ ਨਾਲੇ ਚੰਗਾ ਕਰੇਗਾ ਅਤੇ ਓਹ ਯਹੋਵਾਹ ਵੱਲ ਮੁੜਨਗੇ ਅਤੇ ਉਹ ਓਹਨਾਂ ਦੀ ਦੁਹਾਈ ਮੰਨੇਗਾ ਅਤੇ ਓਹਨਾਂ ਨੂੰ ਚੰਗਾ ਕਰੇਗਾ।।
23ਓਸ ਦਿਨ ਇੱਕ ਸੜਕ ਮਿਸਰ ਤੋਂ ਅੱਸ਼ੂਰ ਤੀਕ ਹੋਵੇਗੀ ਅਤੇ ਅੱਸ਼ੂਰੀ ਮਿਸਰ ਵਿੱਚ ਅਤੇ ਮਿਸਰੀ ਅੱਸ਼ੂਰ ਵਿੱਚ ਜਾਣਗੇ ਅਤੇ ਮਿਸਰੀ ਅੱਸ਼ੂਰੀਆਂ ਨਾਲ ਭਗਤੀ ਕਰਨਗੇ 24ਓਸ ਦਿਨ ਇਸਰਾਏਲ ਮਿਸਰ ਨਾਲ ਅਰ ਅੱਸ਼ੂਰ ਨਾਲ ਤੀਜਾ ਹੋਵੇਗਾ, ਅਰਥਾਤ ਧਰਤੀ ਦੇ ਵਿੱਚ ਇੱਕ ਬਰਕਤ 25ਜਿੰਨ੍ਹਾਂ ਨੂੰ ਸੈਨਾਂ ਦੇ ਯਹੋਵਾਹ ਨੇ ਏਹ ਆਖ ਕੇ ਬਰਕਤ ਦਿੱਤੀ ਕਿ ਮਿਸਰ ਮੇਰੀ ਪਰਜਾ ਅਤੇ ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਮੀਰਾਸ ਮੁਬਾਰਕ ਹੋਵੇ।।

Highlight

Copy

Compare

Share

None

Want to have your highlights saved across all your devices? Sign up or sign in