ਅਤੇ ਯਹੋਵਾਹ ਨੇ ਆਖਿਆ, ਜਿਵੇਂ ਮੇਰਾ ਦਾਸ ਯਸਾਯਾਹ ਤਿੰਨ ਵਰਹੇ ਨੰਗਾ ਧੜੰਗਾ ਤੇ ਨੰਗੀਂ ਪੈਰੀਂ ਫਿਰਦਾ ਰਿਹਾ ਭਈ ਉਹ ਮਿਸਰ ਦੇ ਵਿਰੁੱਧ ਅਤੇ ਕੂਸ਼ ਦੇ ਵਿਰੁੱਧ ਇੱਕ ਨਿਸ਼ਾਨ ਅਰ ਅਚੰਭਾ ਹੋਵੇ ਤਿਵੇਂ ਅੱਸ਼ੂਰ ਦਾ ਪਾਤਸ਼ਾਹ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਅਸੀਰਾਂ ਨੂੰ ਲੈ ਜਾਵੇਗਾ, ਜੁਆਨ ਤੇ ਬੁੱਢੇ, ਨੰਗੇ ਧੜੰਗੇ ਤੇ ਨੰਗੀਂ ਪੈਰੀਂ ਅਤੇ ਨੰਗੇ ਚਿੱਤੜ ਮਿਸਰੀਆਂ ਦੀ ਸ਼ਰਮਿੰਦਗੀ ਲਈ