ਫਿਰ ਮੈਨੂੰ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ:
ਹੁਣ ਸਾਡੇ ਪਰਮੇਸ਼ਰ ਦੀ ਮੁਕਤੀ, ਸਮਰੱਥਾ, ਰਾਜ
ਅਤੇ ਉਸ ਦੇ ਮਸੀਹ ਦਾ ਇਖ਼ਤਿਆਰ ਪਰਗਟ ਹੋਇਆ ਹੈ,
ਕਿਉਂਕਿ ਸਾਡੇ ਭਾਈਆਂ ਉੱਤੇ ਦੋਸ਼ ਲਾਉਣ ਵਾਲਾ ਹੇਠਾਂ ਸੁੱਟਿਆ ਗਿਆ
ਜਿਹੜਾ ਰਾਤ-ਦਿਨ ਸਾਡੇ ਪਰਮੇਸ਼ਰ ਦੇ ਸਾਹਮਣੇ ਉਨ੍ਹਾਂ ਉੱਤੇ ਦੋਸ਼ ਲਾਉਂਦਾ ਹੈ।