ਪਰਕਾਸ਼ 12
12
ਔਰਤ, ਬੱਚਾ ਅਤੇ ਅਜਗਰ
1ਫਿਰ ਅਕਾਸ਼ ਵਿੱਚ ਇੱਕ ਵੱਡਾ ਚਿੰਨ੍ਹ ਵਿਖਾਈ ਦਿੱਤਾ: ਇੱਕ ਔਰਤ ਨੇ ਸੂਰਜ ਪਹਿਨਿਆ ਹੋਇਆ ਸੀ ਅਤੇ ਉਸ ਦੇ ਪੈਰਾਂ ਹੇਠ ਚੰਦਰਮਾ ਅਤੇ ਸਿਰ ਉੱਤੇ ਬਾਰਾਂ ਤਾਰਿਆਂ ਦਾ ਤਾਜ ਸੀ। 2ਉਹ ਗਰਭਵਤੀ ਸੀ ਅਤੇ ਜਣੇਪੇ ਦੀ ਪੀੜ ਕਰਕੇ ਕਸ਼ਟ ਵਿੱਚ ਚਿੱਲਾਉਂਦੀ ਸੀ। 3ਫਿਰ ਅਕਾਸ਼ ਵਿੱਚ ਇੱਕ ਹੋਰ ਚਿੰਨ੍ਹ ਵਿਖਾਈ ਦਿੱਤਾ: ਵੇਖੋ, ਇੱਕ ਲਾਲ ਰੰਗ ਦਾ ਵੱਡਾ ਅਜਗਰ ਸੀ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ ਅਤੇ ਉਸ ਦੇ ਸਿਰਾਂ ਉੱਤੇ ਸੱਤ ਤਾਜ ਸਨ। 4ਉਸ ਦੀ ਪੂਛ ਨੇ ਅਕਾਸ਼ ਦੇ ਤਾਰਿਆਂ ਦਾ ਇੱਕ ਤਿਹਾਈ ਹਿੱਸਾ ਧੂਹ ਕੇ ਧਰਤੀ ਉੱਤੇ ਸੁੱਟ ਦਿੱਤਾ।
ਫਿਰ ਉਹ ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਹੋ ਗਿਆ ਜੋ ਬੱਚੇ ਨੂੰ ਜਨਮ ਦੇਣ ਵਾਲੀ ਸੀ ਤਾਂਕਿ ਜਦੋਂ ਉਹ ਬੱਚੇ ਨੂੰ ਜਨਮ ਦੇਵੇ ਤਾਂ ਅਜਗਰ ਉਸ ਬੱਚੇ ਨੂੰ ਨਿਗਲ ਜਾਵੇ। 5ਉਸ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਹੜਾ ਲੋਹੇ ਦੇ ਡੰਡੇ ਨਾਲ ਸਾਰੀਆਂ ਕੌਮਾਂ ਉੱਤੇ ਰਾਜ ਕਰੇਗਾ। ਉਸ ਦੇ ਬੱਚੇ ਨੂੰ ਪਰਮੇਸ਼ਰ ਕੋਲ ਅਤੇ ਉਸ ਦੇ ਸਿੰਘਾਸਣ ਦੇ ਕੋਲ ਪਹੁੰਚਾ ਦਿੱਤਾ ਗਿਆ। 6ਉਹ ਔਰਤ ਉਜਾੜ ਵਿੱਚ ਭੱਜ ਗਈ ਜਿੱਥੇ ਪਰਮੇਸ਼ਰ ਵੱਲੋਂ ਉਸ ਦੇ ਲਈ ਇੱਕ ਸਥਾਨ ਤਿਆਰ ਕੀਤਾ ਗਿਆ ਸੀ ਤਾਂਕਿ ਉੱਥੇ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਤੱਕ ਉਸ ਦਾ ਪਾਲਣ-ਪੋਸ਼ਣ ਕੀਤਾ ਜਾਵੇ।
ਅਜਗਰ ਦਾ ਸਵਰਗ ਤੋਂ ਸੁੱਟਿਆ ਜਾਣਾ
7ਤਦ ਸਵਰਗ ਵਿੱਚ ਯੁੱਧ ਹੋਇਆ; ਮੀਕਾਏਲ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ। ਅਜਗਰ ਅਤੇ ਉਸ ਦੇ ਦੂਤ ਵੀ ਲੜੇ 8ਪਰ ਉਹ ਪਰਬਲ ਨਾ ਹੋਇਆ ਅਤੇ ਅੱਗੇ ਤੋਂ ਉਨ੍ਹਾਂ ਲਈ ਸਵਰਗ ਵਿੱਚ ਕੋਈ ਜਗ੍ਹਾ ਨਾ ਰਹੀ। 9ਤਦ ਉਹ ਵੱਡਾ ਅਜਗਰ ਅਰਥਾਤ ਉਹ ਪ੍ਰਾਚੀਨ ਸੱਪ ਹੇਠਾਂ ਸੁੱਟਿਆ ਗਿਆ ਜਿਸ ਨੂੰ ਇਬਲੀਸ ਅਤੇ ਸ਼ੈਤਾਨ ਕਿਹਾ ਜਾਂਦਾ ਹੈ ਅਤੇ ਜਿਹੜਾ ਸਾਰੇ ਸੰਸਾਰ ਨੂੰ ਭਰਮਾਉਂਦਾ ਹੈ; ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਸ ਦੇ ਨਾਲ ਉਸ ਦੇ ਦੂਤਾਂ ਨੂੰ ਵੀ ਹੇਠਾਂ ਸੁੱਟਿਆ ਗਿਆ। 10ਫਿਰ ਮੈਨੂੰ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ:
ਹੁਣ ਸਾਡੇ ਪਰਮੇਸ਼ਰ ਦੀ ਮੁਕਤੀ, ਸਮਰੱਥਾ, ਰਾਜ
ਅਤੇ ਉਸ ਦੇ ਮਸੀਹ ਦਾ ਇਖ਼ਤਿਆਰ ਪਰਗਟ ਹੋਇਆ ਹੈ,
ਕਿਉਂਕਿ ਸਾਡੇ ਭਾਈਆਂ ਉੱਤੇ ਦੋਸ਼ ਲਾਉਣ ਵਾਲਾ ਹੇਠਾਂ ਸੁੱਟਿਆ ਗਿਆ
ਜਿਹੜਾ ਰਾਤ-ਦਿਨ ਸਾਡੇ ਪਰਮੇਸ਼ਰ ਦੇ ਸਾਹਮਣੇ ਉਨ੍ਹਾਂ ਉੱਤੇ ਦੋਸ਼ ਲਾਉਂਦਾ ਹੈ।
11ਉਨ੍ਹਾਂ ਨੇ ਲੇਲੇ ਦੇ ਲਹੂ ਦੇ ਦੁਆਰਾ
ਅਤੇ ਆਪਣੀ ਗਵਾਹੀ ਦੇ ਵਚਨ ਦੇ ਦੁਆਰਾ ਉਸ ਉੱਤੇ ਜਿੱਤ ਪਾਈ;
ਉਨ੍ਹਾਂ ਮੌਤ ਤੱਕ
ਆਪਣੀ ਜਾਨ ਨੂੰ ਪਿਆਰਾ ਨਾ ਜਾਣਿਆ।
12ਇਸ ਲਈ ਹੇ ਸਵਰਗ ਅਤੇ ਉਸ ਵਿੱਚ ਰਹਿਣ ਵਾਲਿਓ, ਅਨੰਦ ਹੋਵੋ!
ਪਰ ਧਰਤੀ ਉੱਤੇ ਅਤੇ ਸਮੁੰਦਰ#12:12 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵਿੱਚ ਰਹਿਣ ਵਾਲਿਆਂ” ਲਿਖਿਆ ਹੈ। ਉੱਤੇ ਹਾਏ!
ਕਿਉਂਕਿ ਸ਼ੈਤਾਨ ਵੱਡੇ ਕ੍ਰੋਧ ਨਾਲ ਤੁਹਾਡੇ ਕੋਲ ਉੱਤਰ ਆਇਆ ਹੈ;
ਉਹ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਹੈ।
ਔਰਤ ਦਾ ਸਤਾਇਆ ਜਾਣਾ
13ਜਦੋਂ ਅਜਗਰ ਨੇ ਵੇਖਿਆ ਕਿ ਉਹ ਧਰਤੀ ਉੱਤੇ ਸੁੱਟਿਆ ਗਿਆ ਹੈ ਤਾਂ ਉਸ ਨੇ ਉਸ ਔਰਤ ਨੂੰ ਸਤਾਇਆ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ। 14ਪਰ ਉਸ ਔਰਤ ਨੂੰ ਇੱਕ ਵੱਡੇ ਉਕਾਬ ਦੇ ਦੋ ਖੰਭ ਦਿੱਤੇ ਗਏ ਤਾਂਕਿ ਉਹ ਸੱਪ ਦੇ ਸਾਹਮਣਿਓਂ ਉਜਾੜ ਵਿੱਚ ਆਪਣੇ ਸਥਾਨ ਨੂੰ ਉੱਡ ਜਾਵੇ ਜਿੱਥੇ ਇੱਕ ਸਮੇਂ, ਸਮਿਆਂ ਅਤੇ ਅੱਧੇ ਸਮੇਂ#12:14 ਅਰਥਾਤ ਸਾਢੇ ਤਿੰਨ ਸਾਲ ਤੱਕ ਉਸ ਦਾ ਪਾਲਣ-ਪੋਸ਼ਣ ਕੀਤਾ ਜਾਵੇ। 15ਤਦ ਸੱਪ ਨੇ ਆਪਣੇ ਮੂੰਹ ਤੋਂ ਔਰਤ ਦੇ ਪਿੱਛੇ ਪਾਣੀ ਨੂੰ ਨਦੀ ਵਾਂਗ ਵਹਾਇਆ ਕਿ ਉਹ ਉਸ ਨੂੰ ਇਸ ਵਿੱਚ ਵਹਾ ਦੇਵੇ। 16ਪਰ ਧਰਤੀ ਨੇ ਔਰਤ ਦੀ ਸਹਾਇਤਾ ਕੀਤੀ ਅਤੇ ਆਪਣਾ ਮੂੰਹ ਖੋਲ੍ਹ ਕੇ ਉਸ ਨਦੀ ਨੂੰ ਨਿਗਲ ਲਿਆ ਜਿਹੜੀ ਅਜਗਰ ਨੇ ਆਪਣੇ ਮੂੰਹ ਤੋਂ ਵਹਾਈ ਸੀ। 17ਤਦ ਅਜਗਰ ਨੂੰ ਔਰਤ ਉੱਤੇ ਕ੍ਰੋਧ ਆਇਆ ਅਤੇ ਉਹ ਉਸ ਦੀ ਬਾਕੀ ਦੀ ਸੰਤਾਨ ਅਰਥਾਤ ਉਨ੍ਹਾਂ ਨਾਲ ਜਿਹੜੇ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਦੇ ਅਤੇ ਯਿਸੂ#12:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਦੀ ਗਵਾਹੀ ਰੱਖਦੇ ਹਨ, ਯੁੱਧ ਕਰਨ ਲਈ ਨਿੱਕਲਿਆ; 18ਅਤੇ ਸਮੁੰਦਰ ਦੀ ਰੇਤ ਉੱਤੇ ਜਾ ਖੜ੍ਹਾ ਹੋਇਆ।
Currently Selected:
ਪਰਕਾਸ਼ 12: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative