ਪਰਕਾਸ਼ 12:14-16
ਪਰਕਾਸ਼ 12:14-16 PSB
ਪਰ ਉਸ ਔਰਤ ਨੂੰ ਇੱਕ ਵੱਡੇ ਉਕਾਬ ਦੇ ਦੋ ਖੰਭ ਦਿੱਤੇ ਗਏ ਤਾਂਕਿ ਉਹ ਸੱਪ ਦੇ ਸਾਹਮਣਿਓਂ ਉਜਾੜ ਵਿੱਚ ਆਪਣੇ ਸਥਾਨ ਨੂੰ ਉੱਡ ਜਾਵੇ ਜਿੱਥੇ ਇੱਕ ਸਮੇਂ, ਸਮਿਆਂ ਅਤੇ ਅੱਧੇ ਸਮੇਂ ਤੱਕ ਉਸ ਦਾ ਪਾਲਣ-ਪੋਸ਼ਣ ਕੀਤਾ ਜਾਵੇ। ਤਦ ਸੱਪ ਨੇ ਆਪਣੇ ਮੂੰਹ ਤੋਂ ਔਰਤ ਦੇ ਪਿੱਛੇ ਪਾਣੀ ਨੂੰ ਨਦੀ ਵਾਂਗ ਵਹਾਇਆ ਕਿ ਉਹ ਉਸ ਨੂੰ ਇਸ ਵਿੱਚ ਵਹਾ ਦੇਵੇ। ਪਰ ਧਰਤੀ ਨੇ ਔਰਤ ਦੀ ਸਹਾਇਤਾ ਕੀਤੀ ਅਤੇ ਆਪਣਾ ਮੂੰਹ ਖੋਲ੍ਹ ਕੇ ਉਸ ਨਦੀ ਨੂੰ ਨਿਗਲ ਲਿਆ ਜਿਹੜੀ ਅਜਗਰ ਨੇ ਆਪਣੇ ਮੂੰਹ ਤੋਂ ਵਹਾਈ ਸੀ।





