ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮSample

ਰੱਖਿਆ ਕਰਨ ਲਈ ਹੈਲਮੇਟ
ਬਾਈਬਲ ਦੀ ਕਹਾਣੀ - ਸੌਲ ਦੀ ਧਰਮ-ਬਦਲੀ " ਐਕਟ 9:1-19 "
ਇਹ ਬਹੁਤ ਹੀ ਜਰੂਰੀ ਹੈ ਕਿ ਆਪਾਂ ਆਪਣਾ ਰੱਖਿਆ ਦਾ ਹੈਲਮੇਟ ਪਹਿਨੀਏ ਕਿਉਂਕਿ ਜੇ ਆਪਾਂ ਨੂੰ ਕੋਈ ਸਿਰ 'ਤੇ ਝਟਕਾ ਲੱਗ ਗਿਆ ਤਾਂ ਇਹ ਬਹੁਤ ਹੀ ਜਾਨਲੇਵਾ ਹੋ ਸਕਦਾ ਹੈ। ਅਸੀਂ ਇਹ ਕਿਵੇਂ ਪੱਕਾ ਮੰਨੀਏ ਕਿ ਸਾਡੇ ਹੈਲਮੇਟ ਪਹਿਨਿਆ ਹੋਇਆ ਹੈ? ਬਾਈਬਲ ਇਹ ਸਾਫ ਗੱਲ ਸਾਫ ਦੱਸਦੀ ਹੈ ਕਿ ਸਾਡੀ ਰੱਖਿਆ ਦਾ ਸਿੱਧਾ-ਸਿੱਧਾ ਸੰਬੰਧ ਈਸਾ ਮਸੀਹ ਦੇ ਪੂਰੇ ਕੀਤੇ ਕੰਮ 'ਤੇ ਹੈ ਜੋ ਉਹਨਾਂ ਨੇ ਕਰੌਸ ਉੱਪਰ ਕੀਤਾ ਸੀ। ਜਦੋਂ ਉਹ ਸਾਡੇ ਪਾਪਾਂ ਲਈ ਮਰੇ, ਤਾਂ ਉਹਨਾਂ ਨੇ ਕੀਮਤ ਅਦਾ ਕੀਤੀ ਅਤੇ ਸਾਡੀ ਰੱਖਿਆ ਖਰੀਦੀ! ਅਸੀਂ ਚੰਗੇ ਕਰਮ ਕਰਕੇ ਸਵਰਗ ਨਹੀਂ ਨਸੀਬ ਕਰ ਸਕਦੇ, ਸਗੋਂ ਸਿਰਫ ਈਸਾ ਮਸੀਹ 'ਤੇ ਵਿਸ਼ਵਾਸ ਕਰਕੇ ਹੀ, ਅਸੀਂ ਬਚ ਸਕਦੇ ਹਾਂ। ਆਪਣੇ ਰੱਖਿਆ ਦੇ ਹੈਲਮੇਟ ਪਾਉਣ ਲਈ ਸਾਨੂੰ ਰੋਜ਼ਾਨਾ ਰਸਮੀ ਪ੍ਰਾਰਥਨਾ ਕਰਨ ਦੀ ਲੋੜ ਨਹੀਂ। ਜੇਕਰ ਆਪਣੀ ਰੱਖਿਆ ਲਈ ਅਸੀਂ ਪ੍ਰਮਾਤਮਾ ਈਸਾ ਮਸੀਹ 'ਤੇ ਵਿਸ਼ਵਾਸ ਕੀਤਾ ਹੈ, ਤਾਂ ਅਸੀਂ ਹੈਲਮੇਟ ਪਹਿਨੇ ਹੋਏ ਹਾਂ!
ਐਕਟਸ ਦੀ ਕਿਤਾਬ ਵਿੱਚ ਅੱਜ ਦੀ ਬਾਈਬਲ ਕਹਾਣੀ ਅਨੁਸਾਰ ਪ੍ਰਮਾਤਮਾ ਸੌਲ ਦੇ ਸਾਹਮਣੇ ਇੱਕ ਚਮਤਕਾਰੀ ਢੰਗ ਨਾਲ ਪੇਸ਼ ਹੋਏ। ਸੌਲ, ਜੋ ਬਾਅਦ 'ਚ ਪੌਲ ਬਣ ਜਾਂਦਾ ਹੈ, ਈਸਾਈਆਂ ਦਾ ਮਜ਼ਾਕ ਬਣਾ ਰਿਹਾ ਸੀ ਅਤੇ ਉਹਨਾਂ ਨੂੰ ਬਹੁਤ ਹੀ ਸਤਾ ਰਿਹਾ ਸੀ। ਇੱਕ ਦਿਨ ਡਮੈਸਕਸ ਜਾਂਦੇ ਹੋਏ, ਸੌਲ ਦੇ ਅੱਗੇ ਸਵਰਗ ਤੋਂ ਅਚਾਨਕ ਹੀ ਇੱਕ ਰੌਸ਼ਨੀ ਆਈ ਤੇ ਈਸਾ ਮਸੀਹ ਪ੍ਰਕਟ ਹੋਏ ਅਤੇ ਸੌਲ ਅੰਨ੍ਹੇ-ਵਾਹ ਧਰਤੀ 'ਤੇ ਡਿੱਗ ਗਿਆ। ਤਿੰਨ ਦਿਨਾਂ ਬਾਅਦ, ਪ੍ਰਮਾਤਮਾ ਨੇ ਉਸਨੂੰ ਠੀਕ ਕਰਨ ਲਈ ਅਤੇ ਮਸੀਹ 'ਚ ਲੈ ਜਾਣ ਲਈ ਇੱਕ ਈਸਾਈ ਭੇਜਿਆ। ਉਸ ਹਫਤੇ ਸੌਲ ਨੇ ਈਸਾ ਮਸੀਹ 'ਤੇ ਵਿਸ਼ਵਾਸ ਕੀਤਾ ਤੇ ਬਚ ਗਿਆ! ਤੁਸੀਂ ਅੱਜ ਆਪਣੀ ਰੱਖਿਆ ਦਾ ਹੈਲਮੇਟ ਉਸੇ ਤਰ੍ਹਾਂ ਪਹਿਨ ਸਕਦੇ ਹੋ, ਜਿਸ ਤਰ੍ਹਾਂ ਕਿ ਪੌਲ ਨੇ ਪਹਿਨਿਆ, ਜੇਕਰ ਤੁਸੀਂ ਆਪਣੀ ਰੱਖਿਆ ਲਈ ਪ੍ਰਮਾਤਮਾ ਈਸਾ ਮਸੀਹ 'ਤੇ ਵਿਸ਼ਵਾਸ ਕਰੋਂ।
ਮੇਰੇ ਨਾਲ ਪ੍ਰਾਰਥਨਾ ਕਰੋ, "ਪਿਆਰੇ ਈਸਾ ਮਸੀਹ, ਅੱਜ ਮੈਂ ਮੰਨਦਾ ਹਾਂ ਕਿ ਮੈਂ ਪਾਪੀ ਹਾਂ ਅਤੇ ਗ਼ਲਤੀ ਕੀਤੀ ਹੈ। ਮੈਂ ਮੰਨਦਾ ਹਾਂ ਕਿ ਤੁਸੀਂ ਮੇਰੇ ਪਾਪਾਂ ਦੀ ਖਾਤਿਰ ਕਰੌਸ ਦੇ ਉੱਪਰ ਕੁਰਬਾਨ ਹੋਏ ਅਤੇ ਤੁਸੀਂ ਅਸਲ 'ਚ ਵਸਦੇ ਹੋਂ। ਮੈਂ ਤੁਹਾਨੂੰ ਅੱਜ ਆਪਣੇ ਪਰਮੇਸ਼ੁਰ ਅਤੇ ਰੱਖਿਅਕ ਦੇ ਰੂਪ 'ਚ ਆਪਣੇ ਦਿਲ 'ਚ ਵਸਾਉਂਦਾ ਹਾਂ। ਮੈਨੂੰ ਸਵੀਕਾਰ ਕਰਨ ਲਈ, ਪਿਆਰ ਕਾਰਨ ਲਈ, ਅਤੇ ਸਵਰਗ 'ਚ ਆਪਣੇ ਨਾਲ ਇੱਕ ਅਨੰਤ ਜੀਵਨ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!"
"ਮੈਂ ਆਪਣੀ ਰੱਖਿਆ ਲਈ ਪ੍ਰਮਾਤਮਾ ਈਸਾ ਮਸੀਹ 'ਤੇ ਵਿਸ਼ਵਾਸ ਕਰਾਂਗਾ।"
ਪ੍ਰਸ਼ਨ :
1. ਕੀ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੀ ਰੱਖਿਆ ਪੱਕੀ ਹੈ?
2. ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਆਪਣੀ ਰੱਖਿਆ ਗੁਆ ਸਕਦੇ ਹੋ?
3. ਜਦੋਂ ਸੌਲ ਘੋੜੇ 'ਤੇ ਸਵਾਰ ਹੋਕੇ ਡਮੈਸਕਸ ਟਾਊਨ ਗਿਆ ਤਾਂ ਉਸਨੂੰ ਕੀ ਹੋਇਆ?
4. ਪ੍ਰਮਾਤਮਾ ਨੇ ਡਮੈਸਕਸ ਦੇ ਐਨਾਨਾਇਸ ਨੂੰ ਕੀ ਦੱਸਿਆ?
5. ਐਨਾਨਾਇਸ ਨੇ ਪ੍ਰਮਾਤਮਾ ਨੂੰ ਕੀ ਦੱਸਿਆ? ਕੀ ਹੁੰਦਾ ਹੈ ਜਦੋਂ ਆਪਾਂ ਪ੍ਰਮਾਤਮਾ ਨੂੰ ਸ਼ਿਕਾਇਤ ਕਰਦੇ ਹਾਂ?
Scripture
About this Plan

ਭਗਵਾਨ ਦਾ ਕਵਚ ਪਹਿਨਣ ਤੋਂ ਭਾਵ ਸਵੇਰੇ ਉੱਠਕੇ ਪ੍ਰਾਰਥਨਾ ਕਰਨਾ ਨਹੀਂ ਹੈ ਬਲਕਿ ਇੱਕ ਜੀਵਨ ਦਾ ਢੰਗ ਹੈ ਜੋ ਅਸੀਂ ਛੋਟੀ ਉਮਰੇ ਸ਼ੁਰੂ ਕਰ ਸਕਦੇ ਹਾਂ। ਕ੍ਰਿਸਟੀ ਕਰੌਸ ਨੇ ਇਸ ਰੀਡਿੰਗ ਗਾਈਡ ਵਿੱਚ ਬੁੱਕ ਔਫ ਐਕਟਸ ਦੇ ਬਹਾਦਰ ਲੋਕਾਂ ਦਾ ਵਰਣਨ ਕੀਤਾ ਹੈ।
More
Related Plans

Winter Warm-Up

Go Into All the World

God's Great Story

Over the Fence: Lessons From Ephesus

Heart-Tongues

Spiritual Training: The Discipline of Fasting and Solitude

The Joy

Acts 20 | Encouragement in Goodbyes

Adventure in Evangelism
