YouVersion Logo
Search Icon

ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮSample

ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ

DAY 1 OF 10

ਨਾ ਦਿਖਣ ਵਾਲੀ ਦੁਨੀਆਂ

ਬਾਈਬਲ ਦੀ ਕਹਾਣੀ - ਈਸਾ ਮਸੀਹ ਸਵਰਗ ਵੱਲ ਨੂੰ ਵਧਦਾ ਹੈ " ਐਕਟਸ 1: 1-11 "

ਸਾਡੇ ਆਸੇ-ਪਾਸੇ ਇੱਕ ਨਾ ਦਿਖਣ ਵਾਲੀ ਦੁਨੀਆ ਹੈ ਅਤੇ ਇਹ ਬਹੁਤ ਹੀ ਅਸਲੀ ਹੈ, ਭਾਵੇਂ ਅਸੀਂ ਇਸਨੂੰ ਦੇਖ ਨਹੀਂ ਸਕਦੇ। ਬਿਲਕੁਲ ਉਸ ਤਰ੍ਹਾਂ ਜਿਵੇਂ ਤੁਸੀਂ ਹਵਾ ਨੂੰ ਨਹੀਂ ਦੇਖ ਸਕਦੇ, ਪਰ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਵੇਂ-ਜਿਵੇਂ ਹਵਾ ਚਲਦੀ ਹੈ ਉਵੇਂ-ਉਵੇਂ ਦਰਖ਼ਤ ਹਿਲਦੇ ਹਨ, ਤਾਂ ਇਸ ਕਰਕੇ ਇਹ ਇੱਕ ਆਤਮਿਕ ਦੁਨੀਆਂ ਹੈ। ਓਲਡ ਟੈਸਟਾਮੈਂਟ ਦੀ ਇੱਕ ਪੈਗੰਬਰ, ਐਲੀਸ਼ਾ, ਸਾਨੂੰ ਇਸ ਨਾ ਦਿਖਣ ਵਾਲੀ ਦੁਨੀਆ ਨੂੰ ਦੇਖਣ ਦੀ ਇੱਕ ਵਧੀਆ ਉਦਾਹਰਣ ਦਿੰਦੀ ਹੈ। ਅਰਾਮ ਅਤੇ ਇਜ਼ਰਾਈਲ ਦੇ ਵਿਚਕਾਰ ਇੱਕ ਲੜਾਈ ਸ਼ੁਰੂ ਹੋਣ ਵਾਲੀ ਹੈ। (2 ਰਾਜੇ 6:8-23) ਇੱਕ ਰਾਤ, ਦੁਸ਼ਮਣ ਸਿਪਾਹੀਆਂ ਨੇ ਸ਼ਹਿਰ ਨੂੰ ਘੇਰਾ ਪਾ ਲਿਆ, ਅਤੇ ਜਦੋਂ ਐਲੀਸ਼ਾ ਦੇ ਨੌਕਰ ਨੇ ਉਹਨਾਂ ਨੂੰ ਦੇਖਿਆ, ਤਾਂ ਉਹ ਬਹੁਤ ਡਰ ਗਿਆ। ਪਰ ਪੈਗੰਬਰ ਨੇ ਉਸਨੂੰ ਕਿਹਾ ਕਿ ਉਹ ਡਰੇ ਨਾ ਕਿਉਂਕਿ ਉਹਨਾਂ ਦੀ ਗਿਣਤੀ ਦੁਸ਼ਮਣਾਂ ਨਾਲੋਂ ਜਿਆਦਾ ਹੈ। ਫਿਰ ਐਲੀਸ਼ਾ ਨੇ ਪ੍ਰਾਰਥਨਾ ਕੀਤੀ ਕਿ ਨੌਕਰ ਦੀਆਂ ਅੱਖਾਂ ਖੁੱਲ੍ਹ ਜਾਣ, ਅਤੇ ਉਸਨੇ ਆਪਣੇ ਚਾਰ-ਚੁਫ਼ੇਰੇ ਘੋੜੇ ਤੇ ਅੱਗ ਲੱਗੇ ਰਥਾਂ ਨਾਲ ਭਰੀਆਂ ਪਹਾੜੀਆਂ ਦੇਖੀਆਂ! ਆਪਣੇ ਪੈਗੰਬਰ ਨੂੰ ਬਚਾਉਣ ਲਈ ਪ੍ਰਮਾਤਮਾ ਕੋਲ ਇੱਕ ਬਹੁਤ ਵੱਡੀ ਨਾ ਦਿਖਣ ਵਾਲੀ ਫੌਜ ਸੀ!

ਸਾਡੇ ਆਲੇ-ਦੁਆਲੇ ਇੱਕ ਰੂਹਾਨੀ ਲੜਾਈ ਲੜੀ ਜਾ ਰਹੀ ਹੈ, ਭਾਵੇਂ ਅਸੀਂ ਇਸਨੂੰ ਦੇਖ ਨਹੀਂ ਸਕਦੇ। ਬਾਈਬਲ ਇਹ ਚੀਜ਼ ਸਾਫ-ਸਾਫ ਦੱਸਦੀ ਹੈ ਕਿ ਸ਼ੈਤਾਨ ਮੌਜੂਦ ਹੈ ਅਤੇ ਉਹ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਰੂਹਾਨੀ ਰਾਜ ਨੂੰ ਮਤਲਬ ਪ੍ਰਮਾਤਮਾ ਦੇ ਰਾਜ ਨੂੰ ਨਜ਼ਰ ਅੰਦਾਜ ਕਰੀਏ। ਐਕਟਸ ਦੀ ਕਿਤਾਬ ਵਿੱਚ ਅੱਜ ਦੀ ਬਾਈਬਲ ਕਹਾਣੀ ਅਨੁਸਾਰ, ਈਸਾ ਮਸੀਹ ਨੂੰ ਸਵਰਗ ਲੈ ਜਾਇਆ ਗਿਆ ਹੈ। ਮੇਰੇ ਤੇ ਵਿਸ਼ਵਾਸ ਕਰੋ, ਸਵਰਗ ਤੇ ਨਰਕ ਅਸਲ 'ਚ ਮੌਜੂਦ ਹਨ। ਇਸ ਸੱਚੇ ਇਤਿਹਾਸਕ ਬਿਰਤਾਂਤ ਵਿੱਚ, ਈਸਾ ਮਸੀਹ ਦੇ ਜਾਣ ਤੋਂ ਬਾਅਦ, ਦੋ ਦੇਵਦੂਤ ਈਸਾਈ ਧਰਮ ਦੇ ਪ੍ਰਚਾਰਕਾਂ ਅੱਗੇ ਆਉਂਦੇ ਹਨ! ਇਸ ਤੇ ਯਕੀਨ ਕਰਨਾ ਬਹੁਤ ਹੀ ਔਖਾ ਲੱਗਦਾ ਹੈ ਕਿ ਸੱਚ-ਮੁੱਚ ਦੇਵਦੂਤ ਸਾਡੀ ਮਦਦ ਕਰਦੇ ਹਨ ਜਾਂ ਸ਼ੈਤਾਨ ਸਾਡੇ 'ਤੇ ਹਮਲਾ ਕਰਦੇ ਹਨ, ਪਰ ਇਹ ਚੀਜ਼ਾਂ ਅਸਲੀ ਜ਼ਿੰਦਗੀ ਨਾਲੋਂ ਕਿਤੇ ਸੱਚ ਹਨ। ਚਲੋ ਆਪਾਂ ਇਸ 'ਪ੍ਰਮਾਤਮਾ ਦਾ ਕਵਚ' ਪਾਠ 'ਤੇ ਕੁਝ ਅਧਿਐਨ ਕਰੀਏ ਅਤੇ ਇਸ ਨਾ ਦਿਖਣ ਵਾਲੀ ਦੁਨੀਆਂ ਬਾਰੇ ਹੋਰ ਜਾਣੀਏ।

ਅਸੀਂ ਇੱਕ ਯੁੱਧ ਵਿੱਚ ਹਾਂ, ਭਾਵੇਂ ਸਾਨੂੰ ਇਹ ਪਸੰਦ ਹੋਵੇ ਜਾਂ ਨਾ। ਇਸੇ ਲਈ, ਚਲੋ ਆਪਾਂ ਪ੍ਰਮਾਤਮਾ ਦਾ ਪੂਰਾ ਕਵਚ ਪਹਿਨ ਲਈਏ ਕਿਉਂਕਿ ਆਪਾਂ ਦੁਸ਼ਮਣ ਨਾਲ ਲੜਨਾ ਹੈ!

"ਮੈਂਇਸਨਾਦਿਖਣਵਾਲੀਦੁਨੀਆਂ 'ਤੇਯਕੀਨਕਰਦਾਹਾਂਅਤੇਪ੍ਰਮਾਤਮਾਦਾਪੂਰਾਕਵਚਪਹਿਨਣਲਈਤਿਆਰਹਾਂ।"

ਪ੍ਰਸ਼ਨ

1. ਤੁਸੀਂਅਜਿਹਾਕਿਹੜਾਸਬੂਤਦੇਖਿਆਹੈਜਿਸਨਾਲਇਹਪਤਾਚਲਦਾਹੋਵੇਕਿਚੰਗੀਤੇਬੁਰੀਨਾਦਿਖਣਵਾਲੀਦੁਨੀਆਂਵੀਵਸਦੀਹੈ?

2. ਕੀਤੁਸੀਂਅਜਿਹੇਲੋਕਦੇਖੇਹਨਜੋਗ਼ਲਤੀਆਂਕਰਚੁੱਕੇਹਨਅਤੇਜੋਪ੍ਰਮਾਤਮਾਦਾਕਵਚਪਹਿਨਕੇਵੀਬਚਨਾਸਕੇ?

3. ਤੁਹਾਨੂੰਕੀਲੱਗਦਾਹੈਕਿਸਾਡੇਆਲੇ-ਦੁਆਲੇਲੱਗੀਹੋਈਇਹਰੂਹਾਨੀਜੰਗਕਿਹੋਜਿਹੀਹੈ?

4. ਕਿਸਨੇਵਾਅਦਾਕੀਤਾਸੀਕਿਯਿਸੂਉਵੇਂਹੀਵਾਪਸਆਵੇਗਾਜਿਸਤਰ੍ਹਾਂਉਹਚਲਾਗਿਆਸੀ?

5. ਐਕਟਸ 1: 8 'ਚੋਂਖਾਲੀਸਥਾਨਨੂੰਭਰੋ: ਤੁਸੀਂ... ___________________________________________ ਵਿੱਚਮੇਰੇਗਵਾਹਹੋਵੋਗੇ।ਅੱਜਇਸਦਾਸਾਡੇਲਈਕੀਮਤਲਬਹੈ?

About this Plan

ਰੱਬ ਦਾ ਸ਼ਸਤਰ - ਰਸੂਲਾਂ ਦੇ ਕੰਮ

ਭਗਵਾਨ ਦਾ ਕਵਚ ਪਹਿਨਣ ਤੋਂ ਭਾਵ ਸਵੇਰੇ ਉੱਠਕੇ ਪ੍ਰਾਰਥਨਾ ਕਰਨਾ ਨਹੀਂ ਹੈ ਬਲਕਿ ਇੱਕ ਜੀਵਨ ਦਾ ਢੰਗ ਹੈ ਜੋ ਅਸੀਂ ਛੋਟੀ ਉਮਰੇ ਸ਼ੁਰੂ ਕਰ ਸਕਦੇ ਹਾਂ। ਕ੍ਰਿਸਟੀ ਕਰੌਸ ਨੇ ਇਸ ਰੀਡਿੰਗ ਗਾਈਡ ਵਿੱਚ ਬੁੱਕ ਔਫ ਐਕਟਸ ਦੇ ਬਹਾਦਰ ਲੋਕਾਂ ਦਾ ਵਰਣਨ ਕੀਤਾ ਹੈ।

More