YouVersion Logo
Search Icon

ਇੱਕ ਉਦੇਸ਼ਪੂਰਨ ਜੀਵਨ ਜੀਓ!Sample

ਇੱਕ ਉਦੇਸ਼ਪੂਰਨ ਜੀਵਨ ਜੀਓ!

DAY 7 OF 7

“ਮਸੀਹੀ ਲੋਕਾਂ ਨਾਲ ਸੰਗਤੀ ਕਰੋ”

ਦੂਜੇ ਵਿਸ਼ਵਾਸੀਆਂ ਨੂੰ ਉਤਸ਼ਾਹ, ਪਿਆਰ ਅਤੇ ਬਲ ਦੇਣਾ ਸਾਡੀਆਂ ਸਭ ਤੋਂ ਵੱਡੀਆਂ ਤਰਜੀਹਾਂ ਵਿੱਚੋਂ ਇੱਕ ਹੈ। ਸੱਚ ਤਾਂ ਇਹ ਹੈ ਕਿ ਸਾਨੂੰ ਇੱਕ ਦੂਜੇ ਦੀ ਲੋੜ ਹੈ। ਪਰਮੇਸ਼ੁਰ ਨੇ ਇਸ ਨੂੰ ਇਸ ਤਰ੍ਹਾਂ ਬਣਾਇਆ ਹੈ। ਪਰਮੇਸ਼ੁਰ ਨਹੀਂ ਚਾਹੁੰਦਾ ਕਿ ਕੋਈ ਵੀ "ਇਕੱਲਾ ਹੋ ਜਾਵੇ।"

“ਅਤੇ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੁੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।" ਇਬਰਾਨੀਆਂ 10:24-25

ਸੱਚਾਈ ਇਹ ਹੈ ਕਿ ਦੂਜੇ ਮਸੀਹੀ ਲੋਕਾਂ ਨਾਲ ਰਿਸ਼ਤੇ ਬਣਾਉਣਾ ਸਾਡੇ ਆਪਣੇ ਵਿਕਾਸ ਲਈ ਮਹੱਤਵਪੂਰਣ ਹੈ। ਪਰਮੇਸ਼ੁਰ ਅਕਸਰ ਸਾਡੇ ਲਈ "ਰੱਬੀ ਨਿਯੁਕਤੀਆਂ" ਸਥਾਪਤ ਕਰਦਾ ਹੈ ਤਾਂ ਕਿ ਅਸੀਂ ਉਸ ਤਰੀਕੇ ਨਾਲ ਇੱਕ ਦੂਜੇ ਦੀ ਸੇਵਾ ਕਰ ਸਕੀਏ ਜੋ ਸ਼ਾਇਦ ਕੇਵਲ ਅਸੀਂ ਹੀ ਕਰ ਸਕਦੇ ਹਾਂ।

"ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ; ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ। ਪਰ ਹਾਏ ਉਹ ਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ ਕਿਉਂ ਜੋ ਉਸ ਦਾ ਦੂਜਾ ਕੋਈ ਨਹੀਂ ਜੋ ਉਹ ਨੂੰ ਚੁੱਕ ਖੜਾ ਕਰੇ! ਫੇਰ ਜੇ ਦੋ ਇਕੱਠੇ ਲੰਮੇ ਪੈਣ ਤਾਂ ਓਹ ਗਰਮ ਹੁੰਦੇ ਹਨ ਪਰ ਇਕੱਲਾ ਕਿੱਕਰ ਗਰਮ ਹੋਵੇ? ਅਤੇ ਜੇ ਕੋਈ ਇੱਕ ਉੱਤੇ ਪਰਬਲ ਪੈ ਜਾਵੇ ਤਾਂ ਓਹ ਦੋਵੇਂ ਉਹ ਦੇ ਨਾਲ ਮੱਥਾ ਲਾ ਸੱਕਦੇ ਹਨ ਅਤੇ ਤੇਹਰੀ ਰੱਸੀ ਝੱਬਦੇ ਨਹੀਂ ਟੁੱਟਦੀ।" ਉਪਦੇਸ਼ਕ ਦੀ ਪੋਥੀ 4:9-12

ਇਕੱਠ ਵਿੱਚ ਤਾਕਤ ਦਾ ਸਿਧਾਂਤ ਮਸੀਹੀ ਲੋਕਾਂ ਤੇ ਵੀ ਲਾਗੂ ਹੁੰਦਾ ਹੈ ਅਤੇ ਸਾਥੀ ਵਿਸ਼ਵਾਸੀਆਂ ਨਾਲ ਮਜ਼ਬੂਤ ਰਿਸ਼ਤੇ ਹੋਣਾ ਸਾਨੂੰ ਪਰਮੇਸ਼ੁਰ ਦੇ ਨਾਲ ਸਾਡੀ ਚਾਲ ਵਿੱਚ ਵਧਣ ਵਿੱਚ ਮਦਦ ਕਰਦਾ ਹੈ!

ਸਥਾਨਕ ਕਲੀਸੀਆ ਦੀ ਸਥਾਪਨਾ ਵਿੱਚ ਪਰਮੇਸ਼ੁਰ ਦੀ ਯੋਜਨਾ ਇਹ ਸੀ ਕਿ ਤੁਸੀਂ ਦੂਜੇ ਵਿਸ਼ਵਾਸੀਆਂ ਨਾਲ ਜੁੜੋ। ਸ਼ਾਮਲ ਹੋਵੋ ਅਤੇ ਮਸੀਹ ਵਿੱਚ ਆਪਣੇ ਸਾਥੀ ਭੈਣਾਂ-ਭਰਾਵਾਂ ਤੋਂ ਬਰਕਤਾਂ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਬਰਕਤਾਂ ਦੇਣ ਦੇ ਲਾਭਾਂ ਦਾ ਅਨੰਦ ਲਓ!

About this Plan

ਇੱਕ ਉਦੇਸ਼ਪੂਰਨ ਜੀਵਨ ਜੀਓ!

ਅਨੰਦਮਈ, ਉਦੇਸ਼ਪੂਰਨ ਜੀਵਨ ਰਿਸ਼ਤਿਆਂ, ਪਿਆਰ ਅਤੇ ਵਿਸ਼ਵਾਸ ਤੇ ਅਧਾਰਤ ਹੈ। ਜੇਕਰ ਤੁਸੀਂ ਆਪਣੇ ਜੀਵਨ ਲਈ ਪਰਮੇਸ਼ੁਰ ਦੀ ਯੋਜਨਾ ਬਾਰੇ ਵਧੇਰੇ ਸਪੱਸ਼ਟਤਾ ਦੀ ਭਾਲ ਕਰ ਰਹੇ ਹੋ, ਤਾਂ ਆਪਣੀ ਭਾਲ ਅਤੇ ਖੋਜ ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਲਈ ਇਸ ਯੋਜਨਾ ਨੂੰ ਸ਼ਾਮਲ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More