YouVersion Logo
Search Icon

ਇੱਕ ਉਦੇਸ਼ਪੂਰਨ ਜੀਵਨ ਜੀਓ!Sample

ਇੱਕ ਉਦੇਸ਼ਪੂਰਨ ਜੀਵਨ ਜੀਓ!

DAY 4 OF 7

“ਦੂਜਿਆਂ ਨੂੰ ਪਿਆਰ ਕਰਨਾ”

ਸਾਡੇ ਜੀਵਨਾਂ ਵਿੱਚ ਕੰਮ ਕਰਨ ਵੇਲੇ ਪਰਮੇਸ਼ੁਰ ਲਈ ਇੱਕ ਜੀਵੰਤ ਅਤੇ ਵਧ ਰਹੇ ਪਿਆਰ ਦੇ ਨਾਲ, ਦੂਜੇ ਲੋਕਾਂ ਨੂੰ ਪਿਆਰ ਕਰਨ ਦੀ ਸਾਡੀ ਸਮਰੱਥਾ ਕੁਦਰਤੀ ਤੌਰ ਤੇ ਵੀ ਵਧੇਗੀ। ਦੂਜਿਆਂ ਲਈ ਇੱਕ ਪਰਿਪੱਕ ਪਿਆਰ ਦੇ ਨਾਲ ਉਸ ਪਿਆਰ ਨੂੰ ਪ੍ਰਦਰਸ਼ਿਤ ਕਰਨ ਦੀ ਇੱਕ ਨਿਰੰਤਰ ਵਧਦੀ ਹੋਈ ਇੱਛਾ ਆਉਂਦੀ ਹੈ, ਜਿਸ ਨਾਲ ਸਭ ਤੋਂ ਮਹੱਤਵਪੂਰਣ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਪੂਰਾ ਹੁੰਦਾ ਹੈ ਜਿਸ ਲਈ ਪਰਮੇਸ਼ੁਰ ਨੇ ਸਾਨੂੰ ਰਚਿਆ ਹੈ:

"ਕਿਉਂ ਜੋ ਅਸੀਂ ਉਹ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ੁਰ ਨੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਅਸੀਂ ਉਨ੍ਹਾਂ ਵਿੱਚ ਲੱਗੇ ਰਹੀਏ।" ਅਫ਼ਸੀਆਂ 2:10

ਇਹ ਹਮੇਸ਼ਾ ਤੋਂ ਹੀ ਪਰਮੇਸ਼ੁਰ ਦੀ ਯੋਜਨਾ ਰਹੀ ਹੈ ਕਿ ਅਸੀਂ ਪਿਆਰ ਅਤੇ ਅਮਲ ਨੂੰ ਨਾਲ-ਨਾਲ ਰੱਖੀਏ। ਸ਼ੁਭ ਕਰਮਾਂ ਦੁਆਰਾ ਦੂਜਿਆਂ ਦੇ ਜੀਵਨ ਨੂੰ ਛੂਹਣ ਲਈ ਪਰਮੇਸ਼ੁਰ ਦੀ ਮੁੱਖ ਯੋਜਨਾ ਵਿੱਚ ਸਾਡੇ ਵਿੱਚੋਂ ਹਰ ਇੱਕ ਦਾ ਇੱਕ ਸਥਾਨ ਹੈ।

ਹਰ ਵਾਰ ਜਦੋਂ ਅਸੀਂ ਕਿਸੇ ਦਇਆ ਦੇ ਸ਼ਬਦ ਨਾਲ ਕਿਸੇ ਹੋਰ ਦੇ ਜੀਵਨ ਨੂੰ ਛੂੰਹਦੇ ਹਾਂ, ਕਿਸੇ ਖ਼ਾਸ ਜ਼ਰੂਰਤ ਨੂੰ ਪੂਰਾ ਕਰਨ ਲਈ ਅੱਗੇ ਆਉਂਦੇ ਹਾਂ, ਜਾਂ ਸਿਰਫ਼ ਦੁਖੀ ਦਿਲ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਹਾਂ, ਤਾਂ ਅਸੀਂ ਨਾ ਸਿਰਫ਼ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਾਂ, ਬਲਕਿ ਸਾਡੇ ਦੁਆਰਾ ਉਨ੍ਹਾਂ ਲਈ ਪਰਮੇਸ਼ੁਰ ਦਾ ਪਿਆਰ ਵੀ ਪ੍ਰਗਟ ਕਰਦੇ ਹਾਂ। ਇਸ ਤਰ੍ਹਾਂ, ਅਸੀਂ ਅਜਿਹੇ ਸੰਸਾਰ ਵਿੱਚ ਪਰਮੇਸ਼ੁਰ ਦੇ ਤੇਜ ਦੀ ਉਜਵਲ ਚਮਕ ਵਿਖਾਉਣ ਲਈ ਮੁੱਖ ਸਾਧਨ ਬਣ ਜਾਂਦੇ ਹਾਂ ਜੋ ਵੱਖ-ਵੱਖ ਤਰ੍ਹਾਂ ਦੇ ਹਨੇਰੇ ਅਤੇ ਨਿਰਾਸ਼ਾ ਨਾਲ ਭਰਿਆ ਹੋਇਆ ਹੈ। ਯਿਸੂ ਦੇ ਸ਼ਬਦਾਂ ਤੇ ਵਿਚਾਰ ਕਰੋ:

“ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਝਾ ਨਹੀਂ ਰਹਿ ਸੱਕਦਾ। ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦੇ ਹਨ ਤਾਂ ਉਹ ਸੱਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” ਮੱਤੀ 5:14-16

ਆਪਣੇ ਚਾਨਣ ਨੂੰ ਚਮਕਾਉਣਾ ਅਸਲ ਵਿੱਚ ਪਰਮੇਸ਼ੁਰ ਦੇ ਚਾਨਣ ਨੂੰ ਸਾਡੇ ਦੁਆਰਾ ਚਮਕਣ ਦੇਣਾ ਹੈ। ਪਰਮੇਸ਼ੁਰ ਦੇ ਤੇਜ ਨੂੰ ਦੂਜਿਆਂ ਤੇ ਚਮਕਾਉਣ ਦੇ ਤਿੰਨ ਮਹੱਤਵਪੂਰਣ ਤਰੀਕੇ ਹਨ: ਇੱਕ ਪ੍ਰਭਾਵਸ਼ਾਲੀ ਗਵਾਹ ਬਣਨਾ; ਦੂਜਿਆਂ ਦੀ ਸੇਵਾ ਕਰਨਾ ਅਤੇ ਮਸੀਹੀ ਲੋਕਾਂ ਦੇ ਨਾਲ ਸੰਗਤੀ ਕਰਨਾ। ਇਨ੍ਹਾਂ ਤਿੰਨ ਤਰੀਕਿਆਂ ਨਾਲ ਆਪਣੀ ਨਿਹਚਾ ਨੂੰ ਅਮਲ ਵਿੱਚ ਲਿਆਉਣਾ ਦੂਜਿਆਂ ਨੂੰ ਪਰਮੇਸ਼ੁਰ ਦੇ ਪਿਆਰ, ਕਿਰਪਾ ਅਤੇ ਦਯਾ ਦਾ ਅਨੁਭਵ ਕਰਨ ਦੇ ਸਮਰੱਥ ਬਣਾਉਂਦਾ ਹੈ; ਸਭ ਕੁਝ ਉਸ ਦੀ ਵਡਿਆਈ ਦੇ ਲਈ ਹੈ।

About this Plan

ਇੱਕ ਉਦੇਸ਼ਪੂਰਨ ਜੀਵਨ ਜੀਓ!

ਅਨੰਦਮਈ, ਉਦੇਸ਼ਪੂਰਨ ਜੀਵਨ ਰਿਸ਼ਤਿਆਂ, ਪਿਆਰ ਅਤੇ ਵਿਸ਼ਵਾਸ ਤੇ ਅਧਾਰਤ ਹੈ। ਜੇਕਰ ਤੁਸੀਂ ਆਪਣੇ ਜੀਵਨ ਲਈ ਪਰਮੇਸ਼ੁਰ ਦੀ ਯੋਜਨਾ ਬਾਰੇ ਵਧੇਰੇ ਸਪੱਸ਼ਟਤਾ ਦੀ ਭਾਲ ਕਰ ਰਹੇ ਹੋ, ਤਾਂ ਆਪਣੀ ਭਾਲ ਅਤੇ ਖੋਜ ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਲਈ ਇਸ ਯੋਜਨਾ ਨੂੰ ਸ਼ਾਮਲ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More