YouVersion Logo
Search Icon

ਇੱਕ ਉਦੇਸ਼ਪੂਰਨ ਜੀਵਨ ਜੀਓ!Sample

ਇੱਕ ਉਦੇਸ਼ਪੂਰਨ ਜੀਵਨ ਜੀਓ!

DAY 5 OF 7

“ਪ੍ਰਭਾਵਸ਼ਾਲੀ ਗਵਾਹ ਬਣੋ”

ਇਹ ਜਾਣਨਾ ਕਿ ਸਾਡੇ ਰੋਜ਼ਾਨਾ ਸੰਸਾਰ ਵਿੱਚ ਇੱਕ ਪ੍ਰਭਾਵਸ਼ਾਲੀ ਗਵਾਹ ਕਿਵੇਂ ਬਣਨਾ ਹੈ ਇਹ ਸਮਝਣ ਤੋਂ ਸ਼ੁਰੂ ਹੁੰਦਾ ਹੈ ਕਿ ਪਰਮੇਸ਼ੁਰ ਸਾਡੇ ਜੀਵਨਾਂ ਵਿੱਚ ਦੂਜਿਆਂ ਨੂੰ ਕੀ ਵਿਖਾਉਣਾ ਚਾਹੁੰਦਾ ਹੈ। ਇਸ ਦਾ ਛੋਟਾ ਜਵਾਬ ਨਿਸ਼ਚਿਤ ਤੌਰ ਤੇ ਇਹ ਹੈ, ਯਿਸੂ। ਪਰ ਇਸ ਦਾ ਕੀ ਮਤਲਬ ਹੈ?

ਯਿਸੂ ਨੇ ਇੱਕ ਵਧੀਆ ਉਦਾਹਰਣ ਦਿੱਤਾ ਕਿ ਪਰਮੇਸ਼ੁਰ ਕਿਵੇਂ ਚਾਹੁੰਦਾ ਹੈ ਕਿ ਅਸੀਂ ਆਪਣਾ ਜੀਵਨ ਬਤੀਤ ਕਰੀਏ। ਜਦ ਕਿ ਯਿਸੂ ਨੇ ਧਰਤੀ ਉੱਤੇ ਆਪਣਾ ਜੀਵਨ ਸਾਡੇ ਅੱਜ ਦੇ ਸੰਸਾਰ ਨਾਲੋਂ ਬਹੁਤ ਵੱਖਰੇ ਸੰਸਾਰ ਵਿੱਚ ਬਤੀਤ ਕੀਤਾ ਸੀ, ਉਸ ਨੇ ਪਰਮੇਸ਼ੁਰ ਦੇ ਪੂਰੇ ਚਰਿੱਤਰ ਨੂੰ ਧਾਰਣ ਕੀਤਾ ਅਤੇ ਸਾਡੇ ਆਧੁਨਿਕ ਸੰਸਾਰ ਲਈ ਇੱਕ ਢੁੱਕਵਾਂ ਉਦਾਹਰਣ ਪ੍ਰਦਾਨ ਕਰਦਾ ਹੈ।

ਇਹ ਪਰਮੇਸ਼ੁਰ ਦਾ ਚਰਿੱਤਰ ਹੈ ਜੋ ਉਹ ਸਾਡੇ ਜੀਵਨਾਂ ਵਿੱਚ ਵਿਕਸਤ ਹੁੰਦਾ ਵੇਖਣਾ ਚਾਹੁੰਦਾ ਹੈ ਅਤੇ ਇਹ ਵੀ ਚਾਹੁੰਦਾ ਹੈ ਕਿ ਦੂਜੇ ਲੋਕ ਵੀ ਸਾਡੇ ਅੰਦਰ ਇਸ ਚਰਿੱਤਰ ਨੂੰ ਵੇਖਣ। ਇਹ ਸਿਰਫ਼ ਯਿਸੂ ਦੇ ਨਾਲ ਸਾਡੇ ਨਿੱਜੀ ਰਿਸ਼ਤੇ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਯਿਸੂ ਨੇ ਕਿਹਾ:

“ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ।" ਯੂਹੰਨਾ 15:5

“ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।” ਯੂਹੰਨਾ 15:8

ਜਿਵੇਂ ਟਹਿਣੀ ਜੋ ਉਸ ਬੇਲ ਨਾਲ ਜੁੜੀ ਰਹਿੰਦੀ ਹੈ ਜਿੱਥੋਂ ਉਸ ਨੂੰ ਜੀਵਨ ਮਿਲਦਾ ਹੈ, ਫਲ ਦਿੰਦੀ ਹੈ, ਸਾਡੇ ਲਈ ਵੀ ਉਸੇ ਤਰ੍ਹਾਂ ਹੈ ਜੋ ਯਿਸੂ ਦੇ ਨਾਲ ਆਪਣੇ ਰਿਸ਼ਤੇ ਵਿੱਚ ਬਣੇ ਰਹਿੰਦੇ ਹਾਂ - ਅਸੀਂ ਫਲ ਦਿੰਦੇ ਹਾਂ - ਜਾਂ ਆਪਣੇ ਜੀਵਨ ਦੁਆਰਾ ਦੂਜਿਆਂ ਸਾਹਮਣੇ ਪਰਮੇਸ਼ੁਰ ਦੇ ਚਰਿੱਤਰ ਨੂੰ ਪ੍ਰਦਰਸ਼ਿਤ ਕਰਦੇ ਹਾਂ।

“ਪਰ ਆਤਮਾ ਦਾ ਫਲ ਇਹ ਹੈ - ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ। ਇਹੋ ਜੇਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਾ ਨਹੀਂ ਹੈ।'' ਗਲਾਤੀਆਂ 5:22-23

ਜਦੋਂ ਪਰਮੇਸ਼ੁਰ ਦਾ ਚਰਿੱਤਰ - ਉਸ ਦਾ ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ - ਸਾਡੇ ਵਿੱਚ ਅਤੇ ਸਾਡੇ ਦੁਆਰਾ ਕੰਮ ਕਰਦਾ ਹੈ ਤਾਂ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਇੱਕ ਪ੍ਰਭਾਵਸ਼ਾਲੀ ਗਵਾਹ ਬਣ ਜਾਂਦੇ ਹਾਂ।

ਜਿਵੇਂ ਕਿ ਯਿਸੂ ਦੇ ਦਿਨਾਂ ਵਿੱਚ ਸੀ, ਸਾਡੇ ਜੀਵਨਾਂ ਦੁਆਰਾ ਪਰਮੇਸ਼ੁਰ ਦੇ ਚਰਿੱਤਰ ਦਾ ਬਾਹਰੀ, ਕਿਰਿਆਸ਼ੀਲ ਪ੍ਰਗਟਾਵਾ - ਆਤਮਾ ਦਾ ਫਲ - ਅਚੁੱਕ ਹੈ। ਇਹ ਵਿਸ਼ਵਾਸੀਆਂ ਅਤੇ ਗੈਰ ਵਿਸ਼ਵਾਸੀਆਂ ਦੋਵਾਂ ਦਾ ਧਿਆਨ ਖਿੱਚਦਾ ਹੈ ਅਤੇ ਕਿਸੇ ਦੁਆਰਾ ਇਸ ਬਾਰੇ ਪੁੱਛਣਾ ਕੋਈ ਅਨੋਖੀ ਗੱਲ ਨਹੀਂ ਹੈ।

“ਸਗੋਂ ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਡੀ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” 1 ਪਤਰਸ 3:15

ਤਿਆਰ ਰਹੋ। ਜਿਸ ਸਮੇਂ ਤੁਸੀਂ ਇਸ ਦੀ ਸਭ ਤੋਂ ਘੱਟ ਉਮੀਦ ਕਰ ਰਹੇ ਹੁੰਦੇ ਹੋ, ਉਸੇ ਸਮੇਂ ਕੋਈ ਵਿਅਕਤੀ ਤੁਹਾਨੂੰ ਵੇਖ ਰਿਹਾ ਹੋ ਸਕਦਾ ਹੈ ਅਤੇ ਤੁਹਾਡੇ ਤੋਂ ਪੁੱਛ ਸਕਦਾ ਹੈ। ਮੁਕਤੀ ਦੀ ਤੁਹਾਡੀ ਨਿੱਜੀ ਗਵਾਹੀ ਅਤੇ ਤੁਹਾਡੇ ਆਪਣੇ ਜੀਵਨ ਵਿੱਚ ਨਿਰੰਤਰ ਜਾਰੀ ਪਰਮੇਸ਼ੁਰ ਦਾ ਅਦਭੁਤ ਕੰਮ ਇੱਕ ਮਹਾਨ ਸ਼ੁਰੂਆਤੀ ਬਿੰਦੂ ਹੈ। ਨਾਲ ਹੀ, ਇਹ ਪੁਸਤਕ ਇੱਕ ਹੋਰ ਸਾਧਨ ਹੈ ਜਿਸ ਦੀ ਵਰਤੋਂ ਤੁਸੀਂ ਕਿਸੇ ਨੂੰ ਸਰਲ ਸ਼ਬਦਾਂ ਵਿੱਚ ਪਰਮੇਸ਼ੁਰ ਦੇ ਪਿਆਰ ਅਤੇ ਮੁਕਤੀ ਦੇ ਸ਼ਾਨਦਾਰ ਸੰਦੇਸ਼ ਨੂੰ ਸਮਝਣ ਵਿੱਚ ਮਦਦ ਕਰਨ ਲਈ ਕਰ ਸਕਦੇ ਹੋ।

About this Plan

ਇੱਕ ਉਦੇਸ਼ਪੂਰਨ ਜੀਵਨ ਜੀਓ!

ਅਨੰਦਮਈ, ਉਦੇਸ਼ਪੂਰਨ ਜੀਵਨ ਰਿਸ਼ਤਿਆਂ, ਪਿਆਰ ਅਤੇ ਵਿਸ਼ਵਾਸ ਤੇ ਅਧਾਰਤ ਹੈ। ਜੇਕਰ ਤੁਸੀਂ ਆਪਣੇ ਜੀਵਨ ਲਈ ਪਰਮੇਸ਼ੁਰ ਦੀ ਯੋਜਨਾ ਬਾਰੇ ਵਧੇਰੇ ਸਪੱਸ਼ਟਤਾ ਦੀ ਭਾਲ ਕਰ ਰਹੇ ਹੋ, ਤਾਂ ਆਪਣੀ ਭਾਲ ਅਤੇ ਖੋਜ ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਲਈ ਇਸ ਯੋਜਨਾ ਨੂੰ ਸ਼ਾਮਲ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More