YouVersion Logo
Search Icon

ਯਿਸ਼ੂ ਦੇ ਨਾਲ ਰੂਬਰੂ Sample

ਯਿਸ਼ੂ ਦੇ ਨਾਲ ਰੂਬਰੂ

DAY 31 OF 40

ਅਮੀਰ ਅਤੇ ਪਰਮੇਸ਼ੁਰ ਦਾ ਰਾਜ ਇੱਕ ਬਹੁਤ ਹੀ ਵੱਡਾ ਮਸਲਾ ਹੈ। ਉਹਨਾਂ ਦੀ ਸਾਰੀ ਜਾਇਦਾਦ ਦੇ ਕਾਰਣ,ਜੋ ਦਖਲਅੰਦਾਜ਼ੀ ਜਾਂ ਨੇਤ ਪਰਮੇਸ਼ੁਰ ਲਿਆਉਂਦਾ ਹੈ ਉਸ ਦੀ ਕੋਈ ਲੋੜ ਨਹੀਂ ਹੈ।ਸੰਸਾਰ ਦੇ ਮਿਆਰਾਂ ਦੁਆਰਾ ਅਮੀਰ ਹੋਣਾ ਪਰਮੇਸ਼ੁਰ ਦੇ ਰਾਜ ਵਿੱਚ ਅਮੀਰ ਹੋਣ ਦੇ ਬਰਾਬਰ ਨਹੀਂ ਹੈ। ਇਸ ਦਾ ਮਤਲਬ ਹੈ ਕਿ ਹਰ ਅਮੀਰ ਵਿਅਕਤੀ ਨੂੰ ਅਜਿਹੀ ਥਾਂ'ਤੇ ਆਉਣਾ ਚਾਹੀਦਾ ਹੈ ਜਿੱਥੇ ਉਹ ਇਹ ਮਹਿਸੂਸ ਕਰੇ ਕਿ ਉਸ ਕੋਲ ਜੋ ਕੁਝ ਹੈ ਉਹ ਪਰਮੇਸ਼ੁਰ ਤੋਂ ਹੈ ਅਤੇ ਉਨ੍ਹਾਂ ਨੂੰ ਇਹ ਇੱਕ ਬਰਕਤ ਵਜੋਂ ਬਖਸ਼ਿਸ਼ ਕੀਤੀ ਗਈ ਹੈ।ਸਾਡੇ ਕੋਲ ਜੋ ਕੁਝ ਵੀ ਹੈ ਉਹ ਪਰਮੇਸ਼ੁਰ ਤੋਂ ਹੈ,ਇੱਥੋਂ ਤੱਕ ਕਿ ਸਾਡੀ ਦੌਲਤ ਨੂੰ ਵਧਾਉਣ ਦੀ,ਕਮਾਉਣ ਅਤੇ ਸਟੋਰ ਕਰਨ ਦੀ ਸਮਰੱਥਾ ਵੀ ਉਸ ਦੀ ਬਖਸ਼ਿਸ਼ ਹੈ। ਜਦੋਂ ਅਸੀਂ ਪਰਮੇਸ਼ੁਰ ਨੂੰ ਦੌਲਤ ਦੀ ਸਾਡੀ ਸਮਝ ਤੋਂ ਵੱਖ ਕਰ ਦਿੰਦੇ ਹਾਂ,ਤਾਂ ਸਮੱਸਿਆ ਹੁੰਦੀ ਹੈ।ਸੁਆਰਥੀ ਲਾਲਸਾ,ਲਾਲਚ,ਜਮ੍ਹਾਖੋਰੀ,ਅਤੇ ਹੰਕਾਰ ਕੁਝ ਅਜਿਹੇ ਪਾਪ ਹਨ ਜੋ ਸਾਡੇ ਅੰਦਰ ਆਉਣਗੇ।

ਯਿਸੂ ਨੇ ਕਦੇ ਨਹੀਂ ਕਿਹਾ ਕਿ ਪੈਸਾ ਬੁਰਾ ਸੀ। ਉਸ ਨੇ ਕਿਹਾ ਕਿ “ਪੈਸੇ ਦਾ ਪਿਆਰ” ਬੁਰਾਈ ਦੀ ਜੜ੍ਹ ਹੈ। ਉਸ ਨੇ ਧਰਤੀ ਉੱਤੇ ਨਹੀਂ ਸਗੋਂ ਸਵਰਗ ਵਿਚ ਧੰਨ ਇਕੱਠਾ ਕਰਨ ਦੇ ਸਿਧਾਂਤ ਉੱਤੇ ਬਹੁਤ ਕੁਝ ਸਿਖਾਇਆ। ਅਜਿਹਾ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਸਾਨੂੰ ਜੋ ਬਰਕਤ ਮਿਲੀ ਹੈ ਉਸ ਨਾਲ ਖੁੱਲ੍ਹੇ ਦਿਲ ਵਾਲੇ ਹੋਣ ਬਾਰੇ ਸੁਚੇਤ ਹੋਈਏ।ਲੋੜਵੰਦ ਅਤੇ ਘੱਟ ਸੁਭਾਗ ਵਾਲੇ ਲੋਕ ਸਾਡੇ ਆਲੇ-ਦੁਆਲੇ ਹਨ। ਇਹ ਸਮਾਂ ਹੈ ਕਿ ਅਸੀਂ ਉਨ੍ਹਾਂ ਲਈ ਬਰਕਤ ਬਣਨ ਦਾ ਤਰੀਕਾ ਲੱਭੀਏ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਮੈਂ ਆਪਣੇ ਆਪ ਨੂੰ ਸੰਸਾਰ ਜਾਂ ਪਰਮੇਸ਼ੁਰ ਦੇ ਰਾਜ ਦੇ ਮਿਆਰਾਂ ਦੁਆਰਾ ਅਮੀਰ ਸਮਝਦਾ ਹਾਂ?
ਅੱਜ ਮੈਂ ਕਿਸ ਨੂੰ ਬਰਕਤ ਦੇ ਸਕਦਾ ਹਾਂ?

About this Plan

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More